26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਵਾਰਡ ਨੰਬਰ-9 ਤੋਂ ਭਾਜਪਾ ਉਮੀਦਵਾਰ ਨਮਨ ਮਹਾਜਨ ਵਲੋਂ ਡੋਰ ਟੂ ਡੋਰ ਪ੍ਰਚਾਰ

Ad Position 21
No active advertisement
ਅਜੀਤ ਡੈਸਕ 21-05-2026
ਪਠਾਨਕੋਟ, 20 ਮਈ (ਸੁਮਿਤ)-ਨਗਰ ਨਿਗਮ ਚੋਣਾਂ ਲਈ ਇੱਥੇ ਹਰ ਕੋਈ ਵੱਖ-ਵੱਖ ਤਰੀਕਿਆਂ ਨਾਲ ਚੋਣ ਪ੍ਰਚਾਰ ਕਰ ਰਿਹਾ ਹੈ ਤੇ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਲਗਾਤਾਰ ਡੋਰ ਟੂ ਡੋਰ ਪ੍ਰਚਾਰ ਵੀ ਕਰ ਰਹੇ ਹਨ | ਠੀਕ ਇਸੇ ਤਰ੍ਹਾਂ ਪਠਾਨਕੋਟ ਦੇ ਵਾਰਡ ਨੰਬਰ-9 ਤੋਂ ਭਾਜਪਾ ਉਮੀਦਵਾਰ ਨਮਨ ਮਹਾਜਨ ਨੂੰ ਡੋਰ ਟੂ ਡੋਰ ਪ੍ਰਚਾਰ ਦੌਰਾਨ ਜਿੱਤ ਦਾ ਆਸ਼ੀਰਵਾਦ ਵੀ ਮਿਲ ਰਿਹਾ ਹੈ | ਇਸ ਮੌਕੇ ਕਈ ਸੀਨੀਅਰ ਸਿਟੀਜਨਾਂ ਨੇ ਵੀ ਕਿਹਾ ਕਿ ਅਕਸ਼ੈ ਮਹਾਜਨ ਅਤੇ ਨਮਨ ਮਹਾਜਨ ਨੇ ਬਿਨਾਂ ਪਾਰਸ਼ਦ ਹੋਣ ਦੇ ਵੀ ਵਾਰਡ ਦੀਆਂ ਸਮੱਸਿਆਵਾਂ ਲਈ ਆਵਾਜ਼ ਉਠਾਈ ਹੈ ਤੇ ਕਾਫ਼ੀ ਸਮੱਸਿਆਵਾਂ ਦਾ ਹੱਲ ਵੀ ਕਰਵਾਇਆ ਹੈ | ਇਸ ਲਈ ਵਾਰਡ ਵਾਸੀਆਂ ਦਾ ਇਹੀ ਆਸ਼ੀਰਵਾਦ ਹੈ ਕਿ ਨਮਨ ਮਹਾਜਨ ਜਿੱਤ ਹਾਸਲ ਕਰਕੇ ਪਾਰਸ਼ਦ ਬਣਨ ਤੇ ਵਾਰਡ ਵਿਚ ਹੋਰ ਵੀ ਵਿਕਾਸ ਕਾਰਜ ਹੋਣ | ਉੱਥੇ ਹੀ ਇਸ ਸਬੰਧੀ ਸਾਂਝੇ ਤੌਰ 'ਤੇ ਗੱਲ ਕਰਦੇ ਹੋਏ ਨਮਨ ਮਹਾਜਨ ਅਤੇ ਅਕਸ਼ੈ ਮਹਾਜਨ ਨੇ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਨੂੰ ਇੰਨ੍ਹਾ ਪਿਆਰ, ਸਨਮਾਨ ਤੇ ਆਸ਼ੀਰਵਾਦ ਮਿਲ ਰਿਹਾ ਹੈ, ਉਸ ਨਾਲ ਉਨ੍ਹਾਂ ਦੀ ਜਿੱਤ ਪੂਰੀ ਤਰ੍ਹਾਂ ਪੱਕੀ ਹੋ ਰਹੀ ਹੈ, ਕਿਉਂਕਿ ਇਹ ਜਿੱਤ ਸਿਰਫ਼ ਉਨ੍ਹਾਂ ਦੀ ਨਹੀਂ ਸਗੋਂ ਹਰੇਕ ਵਾਰਡ ਵਾਸੀ ਦੀ ਜਿੱਤ ਹੈ |
Ad Position 22
No active advertisement
ਪਿਛਲੀ ਖ਼ਬਰ ਸੋਸ਼ਲ ਮੀਡੀਆ ਆਡਿਟ ਟੀਮ ਨੇ ਪੰਚਾਇਤ ਵਲੋਂ ਕਰਵਾਏ ਕੰਮਾਂ ਦੀ ਕੀਤੀ ਜਾਂਚ ਪੜਤਾਲ ਅਗਲੀ ਖ਼ਬਰ ਪਠਾਨਕੋਟ ਬੱਸ ਅੱਡੇ 'ਤੇ ਸਰਕਾਰੀ ਬੱਸ ਸੇਵਾਵਾਂ ਬੰਦ
Ad Position 24