26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਸੋਸ਼ਲ ਮੀਡੀਆ ਆਡਿਟ ਟੀਮ ਨੇ ਪੰਚਾਇਤ ਵਲੋਂ ਕਰਵਾਏ ਕੰਮਾਂ ਦੀ ਕੀਤੀ ਜਾਂਚ ਪੜਤਾਲ

Ad Position 21
No active advertisement
ਅਜੀਤ ਡੈਸਕ 21-05-2026
ਸ਼ਾਹਪੁਰ ਕੰਢੀ, 20 ਮਈ (ਰਣਜੀਤ ਸਿੰਘ)-ਪੰਚਾਇਤੀ ਰਾਜ ਦੀ ਸੋਸ਼ਲ ਆਡਿਟ ਟੀਮ ਵਲੋਂ ਪਿੰਡ ਬਾਸਾ ਉਪਰਲਾ ਵਿਖੇ ਪੰਜਾਬ ਸਰਕਾਰ ਅਤੇ ਨਰੇਗਾ ਤਹਿਤ ਕਰਵਾਏ ਕੰਮਾਂ ਦੀ ਜਾਂਚ ਪੜਤਾਲ ਕੀਤੀ ਗਈ | ਟੀਮ ਮੈਂਬਰ ਵੀ.ਆਰ.ਪੀ. ਰਣਜੀਤ ਸਿੰਘ, ਵੀ.ਆਰਪੀ. ਪ੍ਰੋਮਿਲਾ ਅਤੇ ਵੀ.ਆਰ.ਪੀ. ਵਿਜੇ ਕੁਮਾਰ ਵਲੋਂ ਰਿਕਾਰਡ ਚੈਕ ਕੀਤਾ ਗਿਆ | ਪਹਿਲੇ ਦਿਨ ਟੀਮ ਵਲੋਂ ਕਰਵਾਏ ਕੰਮਾਂ ਦੀ ਜਾਂਚ ਕੀਤੀ, ਦੂਸਰੇ ਦਿਨ ਘਰ-ਘਰ ਜਾ ਕੇ ਕੀਤੇ ਕੰਮਾਂ ਦਾ ਜਾਇਜ਼ਾ ਲਿਆ ਅਤੇ ਤੀਸਰੇ ਦਿਨ ਹੋਣ ਵਾਲੇ ਕੰਮਾਂ ਦੀ ਤਿਆਰੀ ਲਈ ਪਿੰਡ ਦੇ ਸਰਪੰਚ ਦਾ ਇਜਲਾਸ ਬੁਲਾਇਆ ਗਿਆ | ਇਹ ਇਜਲਾਸ ਪਿੰਡ ਦੇ ਸਰਪੰਚ ਕੈਪਟਨ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਕਰਵਾਇਆ ਗਿਆ | ਜਿਸ ਤਹਿਤ ਪਿੰਡ ਵਾਸੀਆਂ ਨੇ ਆਪਣੀਆਂ ਸਮੱਸਿਆਵਾਂ ਤੇ ਹੋਣ ਵਾਲੇ ਕੰਮਾਂ ਦੀ ਜਾਣਕਾਰੀ ਦਿੱਤੀ | ਇਸ ਮੌਕੇ ਸਰਪੰਚ ਅਸ਼ੋਕ ਕੁਮਾਰ ਤੋਂ ਇਲਾਵਾ ਮੈਂਬਰ ਸ਼ੇਰ ਸਿੰਘ, ਮੈਂਬਰ ਬੇਵੀ ਰਾਣੀ, ਆਸ਼ਾ ਦੇਵੀ, ਸੁਨੀਤਾ ਦੇਵੀ, ਮਲਕੀਅਤ ਸਿੰਘ, ਸਤੀਸ਼ ਕੁਮਾਰ, ਬੋਧ ਰਾਜ ਅਤੇ ਰਾਜ ਕੁਮਾਰੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਤੇ 1300 ਰੁਪਏ ਡਰੱਗ ਮਨੀ ਸਮੇਤ 2 ਵਿਅਕਤੀ ਗਿ੍ਫ਼ਤਾਰ <br/> ਅਗਲੀ ਖ਼ਬਰ ਵਾਰਡ ਨੰਬਰ-9 ਤੋਂ ਭਾਜਪਾ ਉਮੀਦਵਾਰ ਨਮਨ ਮਹਾਜਨ ਵਲੋਂ ਡੋਰ ਟੂ ਡੋਰ ਪ੍ਰਚਾਰ
Ad Position 24