25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਐਸ.ਐਮ.ਡੀ.ਆਰ.ਐਸ.ਡੀ. ਕਾਲਜ ਦਾ ਬੀ.ਏ. ਪੰਜਵੇਂ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ

Ad Position 21
No active advertisement
ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਪਿ੍ੰਸੀਪਲ ਜੀ.ਐਸ. ਰਾਠੌਰ, ਡਾਇਰੈਕਟਰ ਜੇ.ਸੀ. ਕਟੋਚ ਅਤੇ ਹੋਰ | ਤਸਵੀਰ: ਸੰਧੂ <br/> 22-05-2026
ਪਠਾਨਕੋਟ, 21 ਮਈ (ਸੰਧੂ)-ਐਸ.ਐਮ.ਡੀ.ਆਰ.ਐਸ.ਡੀ. ਕਾਲਜ ਪਠਾਨਕੋਟ ਦੇ ਬੀ.ਏ. ਪੰਜਵੇਂ ਸਮੈਸਟਰ ਦਾ ਪ੍ਰੀਖਿਆ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਜੀ.ਐਸ. ਰਾਠੌਰ ਨੇ ਵਿਦਿਆਰਥੀਆਂ, ਅਭਿਭਾਵਕਾਂ ਤੇ ਅਧਿਆਪਕ ਵਰਗ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਲਗਨ, ਮਿਹਨਤ ਤੇ ਅਧਿਆਪਕਾਂ ਦੀ ਸਮਰਪਿਤ ਸੇਵਾ ਕਾਰਨ ਹੀ ਇਹ ਉੱਤਮ ਨਤੀਜੇ ਸੰਭਵ ਹੋਏ ਹਨ | ਜਾਣਕਾਰੀ ਦਿੰਦਿਆਂ ਪਿ੍ੰ: ਰਾਠੌਰ ਨੇ ਦੱਸਿਆ ਕਿ ਬੀ.ਏ. ਪੰਜਵੇਂ ਸਮੈਸਟਰ ਵਿਚ ਸਮੀਕਸ਼ਾ ਨੇ 7.60 ਐਸ.ਜੀ.ਪੀ.ਏ. ਪ੍ਰਾਪਤ ਕਰਕੇ ਕਾਲਜ 'ਚ ਪਹਿਲਾ ਸਥਾਨ ਹਾਸਲ ਕੀਤਾ | ਸਾਨੀਆ ਨੇ 7.55 ਐਸ.ਜੀ.ਪੀ.ਏ. ਨਾਲ ਦੂਜਾ ਤੇ ਯਾਦਵਿੰਦਰ ਸਿੰਘ ਨੇ 7.20 ਐਸ.ਜੀ.ਪੀ.ਏ. ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਡਾਇਰੈਕਟਰ ਪ੍ਰੋ: ਜੇ.ਸੀ. ਕਟੋਚ ਤੇ ਪਿ੍ੰ: ਜੀ.ਐਸ. ਰਾਠੌਰ ਵਲੋਂ ਉੱਤਮ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਪ੍ਰੋ: ਜੇ.ਸੀ. ਕਟੋਚ ਨੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਸਿੱਖਿਆ ਜੀਵਨ 'ਚ ਸਫ਼ਲਤਾ ਦੀ ਮਜ਼ਬੂਤ ਨੀਂਹ ਹੈ | ਕਾਲਜ ਪ੍ਰਬੰਧਕ ਕਮੇਟੀ ਦੇ ਆਜੀਵਨ ਪ੍ਰਧਾਨ ਚੌਧਰੀ ਡਾ: ਰਾਜੇਸ਼ਵਰ ਸਿੰਘ ਨੇ ਵੀ ਵਿਦਿਆਰਥੀਆਂ ਦੀਆਂ ਉਪਲੱਬਧੀਆਂ 'ਤੇ ਖ਼ੁਸ਼ੀ ਪ੍ਰਗਟ ਕਰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ | ਇਸ ਮੌਕੇ ਪ੍ਰੋ: ਰਜਨੀ ਠਾਕੁਰ, ਪ੍ਰੋ: ਸ਼ੈਲੀ, ਡਾ: ਪ੍ਰਵੇਸ਼, ਪ੍ਰੋ: ਰਜਨੀ ਸ਼ਰਮਾ ਅਤੇ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਤਾਰਾਗੜ੍ਹ ਵਿਖੇ ਜੈ ਬਾਬਾ ਲੱਖ ਦਾਤਾ ਸਿਰਕੀ ਸ਼ਾਹ ਦੀ ਦਰਗਾਹ 'ਤੇ ਲਗਾਇਆ ਲੰਗਰ ਅਗਲੀ ਖ਼ਬਰ ਪ੍ਰਤਾਪ ਵਰਲਡ ਸਕੂਲ 'ਚ ਕਰੀਅਰ ਮਾਰਗ ਦਰਸ਼ਨ ਸੈਸ਼ਨ ਆਯੋਜਿਤ
Ad Position 24