ਪਠਾਨਕੋਟ, 21 ਮਈ (ਸੰਧੂ)-ਪ੍ਰਤਾਪ ਵਰਲਡ ਸਕੂਲ ਪਠਾਨਕੋਟ ਵਿਚ ਵਿਦਿਆਰਥੀਆਂ ਲਈ ਇਕ ਵਿਸ਼ੇਸ਼ ਕਰੀਅਰ ਮਾਰਗ ਦਰਸ਼ਨ ਸੈਸ਼ਨ ਦਾ ਆਯੋਜਨ ਕੀਤਾ ਗਿਆ | ਜਿਸ ਦਾ ਉਦੇਸ਼ ਵਿਦਿਆਰਥੀਆਂ ਨੂੰ ਉੱਚ ਸਿੱਖਿਆ, ਵਿਦੇਸ਼ਾਂ 'ਚ ਪੜ੍ਹਾਈ ਦੇ ਮੌਕੇ ਤੇ ਭਵਿੱਖੀ ਕਰੀਅਰ ਸੰਭਾਵਨਾਵਾਂ ਬਾਰੇ ਜਾਣੂ ਕਰਵਾਉਣਾ ਸੀ | ਇਹ ਜਾਣਕਾਰੀ ਭਰਪੂਰ ਤੇ ਪੇ੍ਰਰਨਾਦਾਇਕ ਸੈਸ਼ਨ ਕੈਨੇਡਾ ਸਥਿਤ ਕੇਪ ਬ੍ਰੇਟਨ ਯੂਨੀਵਰਸਿਟੀ ਤੋਂ ਆਏ ਰਣਨੀਤਿਕ ਵਿਕਾਸ ਸਲਾਹਕਾਰ ਤੇ ਗਲੋਬਲ ਮਾਰਕੀਟ ਐਂਟਰੀ ਮਾਹਿਰ ਦਿਵਿਆ ਕੁਮਾਰ ਵਲੋਂ ਸੰਬੋਧਿਤ ਕੀਤਾ ਗਿਆ | ਸੈਸ਼ਨ ਦੌਰਾਨ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਅੰਤਰਰਾਸ਼ਟਰੀ ਸਿੱਖਿਆ ਪ੍ਰਣਾਲੀ, ਭਵਿੱਖ ਉਦੇਸ਼ੀ ਕਰੀਅਰ ਵਿਕਲਪਾਂ, ਸਕਿੱਲ ਡਿਵੈਲਪਮੈਂਟ, ਲੀਡਰਸ਼ਿਪ ਤੇ ਬਦਲਦੇ ਗਲੋਬਲ ਰੁਜ਼ਗਾਰ ਮਾਹੌਲ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕੀਤੀ | ਦਿਵਿਆ ਕੁਮਾਰ ਨੇ ਵਿਦਿਆਰਥੀਆਂ ਨੂੰ ਕਰੀਅਰ ਯੋਜਨਾ, ਵਿਦੇਸ਼ਾਂ ਵਿਚ ਉੱਚ ਸਿੱਖਿਆ, ਸਕਾਲਰਸ਼ਿਪ ਦੇ ਮੌਕੇ ਤੇ ਆਪਣੀਆਂ ਯੋਗਤਾਵਾਂ ਤੇ ਰੁਚੀਆਂ ਅਨੁਸਾਰ ਸਹੀ ਵਿਸ਼ੇ ਦੀ ਚੋਣ ਕਰਨ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਦੱਸਿਆ | ਵਿਦਿਆਰਥੀਆਂ ਨੇ ਸੈਸ਼ਨ ਦੌਰਾਨ ਖੁੱਲ੍ਹ ਕੇ ਸਵਾਲ ਪੁੱਛੇ ਤੇ ਵਿਦੇਸ਼ੀ ਯੂਨੀਵਰਸਿਟੀਆਂ, ਕਰੀਅਰ ਮੌਕਿਆਂ ਤੇ ਭਵਿੱਖੀ ਰੁਜ਼ਗਾਰ ਸੰਭਾਵਨਾਵਾਂ ਸਬੰਧੀ ਆਪਣੀਆਂ ਜਿਗਿਆਸਾਵਾਂ ਦਾ ਨਿਵਾਰਨ ਕੀਤਾ | ਇਹ ਸੈਸ਼ਨ ਵਿਦਿਆਰਥੀਆਂ ਲਈ ਕਾਫ਼ੀ ਲਾਭਕਾਰੀ ਅਤੇ ਪੇ੍ਰਰਨਾਦਾਇਕ ਸਾਬਤ ਹੋਇਆ | ਸਕੂਲ ਦੇ ਡਾਇਰੈਕਟਰ ਸੰਨੀ ਮਹਾਜਨ ਨੇ ਕਿਹਾ ਕਿ ਅੱਜ ਦੇ ਮੁਕਾਬਲੇ ਭਰੇ ਯੁੱਗ ਵਿਚ ਵਿਦਿਆਰਥੀਆਂ ਲਈ