ਤਾਰਾਗੜ੍ਹ, 21 ਮਈ (ਸੋਹਨ ਲਾਲ)-ਕਸਬਾ ਤਾਰਾਗੜ੍ਹ ਵਿਖੇ ਭਗਤ ਹਰੀ ਕਿ੍ਸ਼ਨ ਵਲੋਂ ਬਾਬਾ ਸਿਰਕੀ ਸ਼ਾਹ ਜੀ ਦੀ ਦਰਗਾਹ 'ਤੇ ਝੰਡਾ ਚੜ੍ਹਾਇਆ ਗਿਆ ਤੇ ਇਕ ਵਿਸ਼ਾਲ ਲੰਗਰ ਲਗਾਇਆ ਗਿਆ | ਝੰਡਾ ਰਸਮ ਪੂਰੀ ਕਰਨ ਤੋਂ ਬਾਅਦ ਭਗਤ ਹਰੀ ਕਿ੍ਸ਼ਨ ਨੇ ਪਰਿਵਾਰ ਸਮੇਤ ਬਾਬਾ ਜੀ ਦੀ ਦਰਗਾਹ 'ਤੇ ਚਾਦਰ ਚੜ੍ਹਾਈ ਤੇ ਪਿੰਡ ਵਾਸੀਆਂ ਵਲੋਂ ਬਾਬਾ ਜੀ ਦਾ ਸਤਿਸੰਗ ਕੀਤਾ ਗਿਆ | ਸਤਿਸੰਗ ਖ਼ਤਮ ਹੋਣ ਤੋਂ ਬਾਅਦ ਭਗਤ ਹਰੀ ਕਿ੍ਸ਼ਨ ਵਲੋਂ ਪੰਜ ਕੰਜਕਾਂ ਪੂਜੀਆਂ ਗਈਆਂ ਤੇ ਉਨ੍ਹਾਂ ਨੂੰ ਲੰਗਰ ਪ੍ਰਸ਼ਾਦ ਛਕਾਇਆ ਗਿਆ | ਦੁਪਹਿਰ 2 ਵਜੇ ਬਾਬਾ ਜੀ ਦਾ ਲੰਗਰ ਪ੍ਰਸ਼ਾਦ ਲਗਾਇਆ ਗਿਆ | ਜਿਸ ਵਿਚ ਆਈਆਂ ਹੋਈਆਂ ਸੰਗਤਾਂ ਤੇ ਪਿੰਡ ਵਾਸੀਆਂ ਵਲੋਂ ਲੰਗਰ ਪ੍ਰਸ਼ਾਦ ਛਕਿਆ ਗਿਆ | ਆਈਆਂ ਹੋਈਆਂ ਸੰਗਤਾਂ ਨੇ ਬਾਬਾ ਜੀ ਨੂੰ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕੀਤਾ | ਇਸ ਮੌਕੇ ਸਮਾਜ ਸੇਵੀ ਰਜੇਸ਼ ਕੁਮਾਰ ਕੁੱਦਾ, ਸਰਬਜੀਤ ਸਿੰਘ, ਜੋਗਿੰਦਰ ਸਿੰਘ, ਸ਼ੇਰ ਸਿੰਘ, ਰਵੀ ਕੁਮਾਰ, ਰਾਜ ਕੁਮਾਰ, ਸੁਰਜੀਤ ਸਿੰਘ, ਬਲਵੀਰ ਸਿੰਘ, ਜਸਵੀਰ ਸਿੰਘ, ਵਿਜੇ ਕੁਮਾਰ, ਕੁਲਦੀਪ ਰਾਜ, ਅਮੀਰ ਚੰਦ, ਅਮਰਜੀਤ ਸਿੰਘ, ਕੁਲਜੀਤ ਸੈਣੀ, ਸੋਹਨ ਲਾਲ, ਬਲਦੇਵ ਰਾਜ ਆਦਿ ਮੌਜੂਦ ਸਨ |