25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਕ੍ਰਿਸ਼ੀ ਵਿਗਿਆਨ ਕੇਂਦਰ ਘੋਹ ਵਲੋਂ ਝੋਨੇ ਦੇ ਮਧਰੇਪਣ ਰੋਗ ਸੰਬੰਧੀ ਜਾਗਰੂਕਤਾ ਮੁਹਿੰਮ ਕੀਤੀ ਤੇਜ਼

Ad Position 21
No active advertisement
ਅਜੀਤ ਡੈਸਕ 22-05-2026
ਸ਼ਾਹਪੁਰ, 21 ਮਈ (ਰਣਜੀਤ ਸਿੰਘ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕ੍ਰਿਸ਼ੀ ਵਿਗਿਆਨ ਕੇਂਦਰ ਘੋਹ ਵਲੋਂ ਪ੍ਰਸਾਰ ਸਿੱਖਿਆ ਨਿਰਦੇਸ਼ਕ ਡਾ: ਮੱਖਣ ਸਿੰਘ ਦੇ ਨਿਰਦੇਸ਼ਾਂ ਤੇ ਘੋਹ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮੁਖੀ ਡਾ: ਰਵਿੰਦਰ ਸਿੰਘ ਛੀਨਾ ਦੀ ਅਗਵਾਈ ਹੇਠ ਕੰਢੀ ਇਲਾਕੇ ਦੇ ਕਿਸਾਨਾਂ ਨੰੂ ਝੋਨੇ ਦੀ ਫ਼ਸਲ ਦੇ ਮਧਰੇਪਣ ਰੋਗ ਸਬੰਧੀ ਜਾਣਕਾਰੀ ਦੇਣ ਦੇ ਮੰਤਵ ਨਾਲ ਚਲਾਈ ਮੁਹਿੰਮ ਹੋਰ ਤੇਜ਼ ਕਰ ਦਿੱਤੀ ਗਈ ਹੈ | ਪਿੰਡ-ਪਿੰਡ ਜਾ ਕੇ ਕਿਸਾਨਾਂ ਨੰੂ ਇਸ ਬਿਮਾਰੀ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ, ਤਾਂ ਜੋ ਝੋਨੇ ਦੀ ਫ਼ਸਲ ਨੰੂ ਇਸ ਰੋਗ ਤੋਂ ਸਮੇਂ ਸਿਰ ਬਚਾਇਆ ਜਾ ਸਕੇ | ਮਾਹਿਰਾਂ ਨੇ ਦੱਸਿਆ ਕਿ ਇਹ ਰੋਗ ਮੁੱਖ ਤੌਰ 'ਤੇ ਵਾਈਟ ਬੈਕਡ ਪਲਾਂਟ ਰਾਹੀਂ ਫੈਲਦਾ ਹੈ, ਜੋ ਰੋਗੀ ਪੌਦਿਆਂ ਰਾਹੀਂ ਤੰਦਰੁਸਤ ਪੌਦਿਆਂ ਤੱਕ ਪਹੁੰਚਾਉਂਦਾ ਹੈ | ਕਿਸਾਨਾਂ ਨੰੂ ਪਨੀਰੀ ਤੇ ਖੇਤਾਂ ਨੰੂ ਨਦੀਨਾਂ ਤੋਂ ਮੁਕਤ ਰੱਖਣਾ ਚਾਹੀਦਾ ਹੈ | ਮਾਹਿਰਾਂ ਨੇ ਕਿਸਾਨਾਂ ਨੰੂ ਪਨੀਰੀ ਨਜ਼ਦੀਕ ਬਲਬ ਲਗਾਉਣ ਦੀ ਸਲਾਹ ਦਿੱਤੀ ਤਾਂ ਜੋ ਵਾਈਟ ਬੈਕਡ ਪਲਾਂਟ ਦੀ ਜਲਦ ਪਹਿਚਾਣ ਕੀਤੀ ਜਾ ਸਕੇ ਤੇ ਨਾਲ ਹੀ ਪਨੀਰੀ ਵਿਚ ਪਲਾਂਟ ਹਾਪਰ ਦੀ ਗਿਣਤੀ ਕੰਟਰੋਲ ਕਰਨ ਲਈ ਯੂਨੀਵਰਸਿਟੀ ਵਲੋਂ ਸ਼ਿਫ਼ਾਰਸ਼ ਕੀਤੀਆਂ ਕੀਟਨਾਸ਼ਕ ਦਵਾਈਆਂ ਵਰਤਣ ਦੀ ਅਪੀਲ ਕੀਤੀ | ਇਸ ਮੌਕੇ ਮਾਹਿਰ ਡਾ: ਪੁਨੀਤ ਸ਼ਰਮਾ, ਡਾ: ਮੰਨੂ ਤਿਆਗੀ, ਡਾ: ਸੀਮਾ ਸ਼ਰਮਾ ਤੇ ਹੋਰ ਕਿਸਾਨ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਿਆਨਕ ਗਰਮੀ ਦੌਰਾਨ ਆਪਣੀ ਸਿਹਤ ਦਾ ਖ਼ਾਸ ਧਿਆਨ ਰੱਖੋ-ਮੈਡੀਕਲ ਅਫ਼ਸਰ <br/> ਅਗਲੀ ਖ਼ਬਰ ਤਾਰਾਗੜ੍ਹ ਵਿਖੇ ਜੈ ਬਾਬਾ ਲੱਖ ਦਾਤਾ ਸਿਰਕੀ ਸ਼ਾਹ ਦੀ ਦਰਗਾਹ 'ਤੇ ਲਗਾਇਆ ਲੰਗਰ
Ad Position 24