25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਸ੍ਰੀ ਯੋਗ ਵੇਦਾਂਤ ਸੇਵਾ ਸਮਿਤੀ ਨੇ ਜਾਗਰੂਕਤਾ ਪ੍ਰੋਗਰਾਮ ਦਾ ਕੀਤਾ ਆਯੋਜਨ

Ad Position 21
No active advertisement
ਅਜੀਤ ਡੈਸਕ 22-05-2026
ਘਰੋਟਾ, 21 ਮਈ (ਸੰਜੀਵ ਗੁਪਤਾ)-ਵੱਧ ਰਹੇ ਵਾਤਾਵਰਨ ਸੰਕਟ ਲਗਾਤਾਰ ਵੱਧ ਰਹੀ ਗਰਮੀ ਤੇ ਬਦਲਦੇ ਮੌਸਮ ਦੇ ਮੱਦੇਨਜ਼ਰ ਯੋਗ ਵੇਦਾਂਤ ਸੇਵਾ ਸਮਿਤੀ ਨੇ ਵਾਤਾਵਰਨ ਸੁਰੱਖਿਆ ਮੁਹਿੰਮ ਤਹਿਤ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ | ਪ੍ਰੋਗਰਾਮ ਦਾ ਉਦੇਸ਼ ਵਾਤਾਵਰਨ ਸੁਰੱਖਿਆ ਬਾਰੇ ਜਾਗਰੂਕਤਾ ਪੈਦਾ ਕਰਨਾ ਤੇ ਹੋਰ ਬੂਟੇ ਲਗਾਉਣ ਨੂੰ ਉਤਸ਼ਾਹਿਤ ਕਰਨਾ ਸੀ | ਪ੍ਰੋਗਰਾਮ ਦੌਰਾਨ ਚਰਚਾ ਕੀਤੇ ਗਏ ਮੁੱਖ ਵਿਸ਼ੇ ਵਾਤਾਵਰਨ ਸੰਤੁਲਨ, ਵਿਸ਼ਵੀਕਰਨ ਦਾ ਪ੍ਰਭਾਵ, ਲਗਾਤਾਰ ਵਧਦਾ ਤਾਪਮਾਨ, ਜਲਵਾਯੂ ਪਰਿਵਰਤਨ ਅਤੇ ਮਨੁੱਖੀ ਜੀਵਨ 'ਤੇ ਇਸ ਦੇ ਮਾੜੇ ਪ੍ਰਭਾਵ ਸਨ | ਇਕੱਠ ਨੂੰ ਸੰਬੋਧਨ ਕਰਦੇ ਹੋਏ ਮੁਹਿੰਮ ਦੇ ਡਾਇਰੈਕਟਰ ਪੰਕਜ ਭਾਈ ਨੇ ਕਿਹਾ ਕਿ ਅੱਜ ਪੂਰੀ ਦੁਨੀਆਂ ਵਾਤਾਵਰਨ ਸੰਕਟ ਦਾ ਸਾਹਮਣਾ ਕਰ ਰਹੀ ਹੈ | ਜੇਕਰ ਕੁਦਰਤ ਨੂੰ ਸਮੇਂ ਸਿਰ ਸੁਰੱਖਿਅਤ ਨਾ ਰੱਖਿਆ ਗਿਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਉਨ੍ਹਾਂ ਕਿਹਾ ਕਿ ਸਿਰਫ਼ ਬੂਟੇ ਲਗਾਉਣਾ ਕਾਫ਼ੀ ਨਹੀਂ ਹੈ | ਉਨ੍ਹਾਂ ਦੀ ਦੇਖਭਾਲ ਤੇ ਸੁਰੱਖਿਆ ਕਰਨਾ ਵੀ ਉਨ੍ਹਾਂ ਹੀ ਮਹੱਤਵਪੂਰਨ ਹੈ | ਇਹ ਹਰ ਵਿਅਕਤੀ ਦਾ ਫ਼ਰਜ਼ ਹੈ ਕਿ ਉਹ ਵਾਤਾਵਰਨ ਨੂੰ ਬਚਾਉਣ ਲਈ ਅੱਗੇ ਆਵੇ ਤੇ ਆਪਣੇ ਆਲੇ ਦੁਆਲੇ ਹਰਿਆਲੀ ਵਧਾਉਣ ਵਿਚ ਯੋਗਦਾਨ ਪਾਵੇ | ਪੰਕਜ ਭਾਈ ਨੇ ਦੱਸਿਆ ਕਿ ਮੁਹਿੰਮ ਦੇ ਪਹਿਲੇ ਪੜ੍ਹਾਅ ਵਿਚ ਆਸ਼ਰਮ ਕੁਟੀਆ ਵਿਚ ਲਗਭਗ 270 ਬੂਟੇ ਲਗਾਏ ਗਏ ਹਨ, ਜਦੋਂ ਕਿ ਦੂਜੇ ਪੜ੍ਹਾਅ ਲਈ 500 ਬੂਟੇ ਲਗਾਉਣ ਦਾ ਟੀਚਾ ਹੈ | ਕਮੇਟੀ ਮੈਂਬਰਾਂ ਨੇ ਇਸ ਟੀਚੇ ਨੂੰ ਪ੍ਰਾਪਤ ਕਰਨ ਦਾ ਵੀ ਪ੍ਰਣ ਲਿਆ | ਸਮਾਗਮ 'ਚ ਮੌਜੂਦ ਲੋਕਾਂ ਨੇ ਵਾਤਾਵਰਨ ਸੁਰੱਖਿਆ ਦਾ ਸੰਦੇਸ਼ ਵੀ ਦਿੱਤਾ ਤੇ ਵੱਧ ਤੋਂ ਵੱਧ ਬੂਟੇ ਲਗਾਉਣ ਤੇ ਉਨ੍ਹਾਂ ਦੀ ਨਿਯਮਿਤ ਦੇਖਭਾਲ ਕਰਨ ਦੀ ਅਪੀਲ ਕੀਤੀ | ਇਸ ਮੌਕੇ ਪ੍ਰਦੀਪ ਭਾਈ, ਰਾਹੁਲ ਭਾਈ, ਪਵਨ ਮਹਾਜਨ, ਰਾਧਾ ਸ਼ਰਮਾ, ਮਨੋਹਰ ਲਾਲ, ਸੰਜੀਵ ਕੁਮਾਰ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਾਹਪੁਰ ਕੰਢੀ ਡੈਮ ਦੇ ਪਾਵਰ ਹਾਊਸਾਂ ਵਲੋਂ ਜਾਣ ਵਾਲੀ ਨਹਿਰ ਦੀ ਪਾਣੀ ਛੱਡ ਕੇ ਜਾਂਚ ਕੀਤੀ ਅਗਲੀ ਖ਼ਬਰ ਪਿੰਡ ਦੁਨੇਰਾ ਸਥਿਤ ਸ਼ਿਵ ਮੰਦਿਰ 'ਚ ਲਗਾਇਆ 10ਵਾਂ ਸਲਾਨਾ ਲੰਗਰ
Ad Position 24