25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਸ਼ਾਹਪੁਰ ਕੰਢੀ ਡੈਮ ਦੇ ਪਾਵਰ ਹਾਊਸਾਂ ਵਲੋਂ ਜਾਣ ਵਾਲੀ ਨਹਿਰ ਦੀ ਪਾਣੀ ਛੱਡ ਕੇ ਜਾਂਚ ਕੀਤੀ

Ad Position 21
No active advertisement
ਅਜੀਤ ਡੈਸਕ 22-05-2026
ਸ਼ਾਹਪੁਰ ਕੰਢੀ, 21 ਮਈ (ਰਣਜੀਤ ਸਿੰਘ)-ਸ਼ਾਹਪੁਰ ਕੰਢੀ ਡੈਮ ਤੋਂ ਦਸੰਬਰ ਤੱਕ ਬਿਜਲੀ ਉਤਪਾਦਨ ਦੀ ਪੂਰੀ ਤਰ੍ਹਾਂ ਉਮੀਦ ਬਣੀ ਹੋਈ ਹੈ | ਅੱਜ ਸ਼ਾਹਪੁਰ ਕੰਢੀ ਡੈਮ ਦੇ ਪਾਵਰ ਹਾਊਸਾਂ ਵੱਲ ਜਾਣ ਵਾਲੀ ਨਹਿਰ 'ਚ ਪਹਿਲੀ ਵਾਰ ਪਾਣੀ ਛੱਡ ਕੇ ਟੈਸਟਿੰਗ ਕੀਤੀ ਗਈ | ਪਾਣੀ ਪਾਵਰ ਹਾਊਸ ਨੰਬਰ ਇਕ ਦੇ ਇਨਟੇਕ ਤੱਕ ਪਹੁੰਚ ਗਿਆ | ਸ਼ਾਹਪੁਰ ਡੈਮ ਦੇ ਕਾਰਜਕਾਰੀ ਇੰਜੀਨੀਅਰ ਹੈਡ ਕਵਾਟਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਸ਼ਾਹਪੁਰ ਕੰਢੀ ਡੈਮ ਤੋਂ ਦਸੰਬਰ ਮਹੀਨੇ ਤੱਕ ਬਿਜਲੀ ਉਤਪਾਦਨ ਦੀ ਉਮੀਦ ਬਣੀ ਹੋਈ ਹੈ | ਜਿਸ ਕਾਰਨ ਅੱਜ 7 ਕਿਊਸਿਕ ਪਾਣੀ ਛੱਡ ਕੇ ਨਹਿਰ ਦੀ ਟੈਸਟਿੰਗ ਕੀਤੀ ਗਈ | ਹੁਣ ਹਰ ਰੋਜ਼ ਪਾਣੀ ਛੱਡ ਕੇ ਟੈਸਟਿੰਗ ਲਈ ਪਾਵਰ ਹਾਊਸਾਂ ਤੱਕ ਭੇਜਿਆ ਜਾਵੇਗਾ ਤਾਂ ਜੋ ਸਥਿਤੀ ਦੀ ਪੂਰੀ ਜਾਣਕਾਰੀ ਹਾਸਲ ਕੀਤੀ ਜਾ ਸਕੇ | ਉਨ੍ਹਾਂ ਦੱਸਿਆ ਕਿ ਪਾਵਰ ਹਾਊਸ ਨੰੂ ਪਾਣੀ ਛੱਡਣ ਲਈ ਛੇ ਗੇਟ ਬਣਾਏ ਗਏ ਹਨ | ਜਿਨ੍ਹਾਂ 'ਚੋਂ 3 ਗੇਟਾਂ ਦਾ ਪਾਣੀ ਬਾਈਪਾਸ ਹੋ ਕੇ ਗੇਟਾਂ ਤੱਕ ਜਾਂਦਾ ਹੈ | ਇਸ ਸਮੇਂ ਬਾਈਪਾਸ ਵਾਲ ਇਕ ਗੇਟ ਅੱਧਾ ਮੀਟਰ ਚੱਕ ਕੇ ਟੈਸਟਿੰਗ ਕੀਤੀ ਗਈ | ਸ਼ਾਹਪੁਰ ਕੰਢੀ ਡੈਮ ਦੇ ਨਿਰਮਾਣ ਤੋਂ 206 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਉਮੀਦਵਾਰ ਮੋਨਿਕਾ ਵਲੋਂ ਚੋਣ ਪ੍ਰਚਾਰ ਅਗਲੀ ਖ਼ਬਰ ਸ੍ਰੀ ਯੋਗ ਵੇਦਾਂਤ ਸੇਵਾ ਸਮਿਤੀ ਨੇ ਜਾਗਰੂਕਤਾ ਪ੍ਰੋਗਰਾਮ ਦਾ ਕੀਤਾ ਆਯੋਜਨ
Ad Position 24