25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਭਾਜਪਾ ਉਮੀਦਵਾਰ ਮੋਨਿਕਾ ਵਲੋਂ ਚੋਣ ਪ੍ਰਚਾਰ

Ad Position 21
No active advertisement
ਅਜੀਤ ਡੈਸਕ 22-05-2026
ਪਠਾਨਕੋਟ, 21 ਮਈ (ਸੁਮਿਤ)-ਨਗਰ ਨਿਗਮ ਚੋਣਾਂ ਨੂੰ ਲੈ ਕੇ ਹਰ ਪਾਰਟੀ ਵਲੋਂ ਵੱਖ-ਵੱਖ ਢੰਗ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ | ਜੇ ਗੱਲ ਵਾਰਡ ਨੰਬਰ-22 ਦੀ ਕਰੀਏ ਤਾਂ ਉੱਥੇ ਭਾਜਪਾ ਦੀ ਉਮੀਦਵਾਰ ਮੋਨਿਕਾ ਨੂੰ ਡੋਰ ਟੂ ਡੋਰ ਪ੍ਰਚਾਰ ਦੌਰਾਨ ਵਾਰਡ ਵਾਸੀਆਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ | ਇਸ ਸਬੰਧੀ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਜਿਹੜੀ ਵੀ ਗਲੀ ਵਿਚ ਉਹ ਆਪਣੇ ਸਾਥੀਆਂ ਨਾਲ ਚੋਣ ਪ੍ਰਚਾਰ ਲਈ ਜਾ ਰਹੇ ਹਨ, ਉੱਥੇ ਵਾਰਡ ਵਾਸੀ ਘਰਾਂ ਤੋਂ ਬਾਹਰ ਨਿਕਲ ਕੇ ਉਨ੍ਹਾਂ ਦਾ ਸਵਾਗਤ ਕਰ ਰਹੇ ਹਨ ਤੇ ਜਿੱਤ ਲਈ ਅਸੀਸਾਂ ਵੀ ਦੇ ਰਹੇ ਹਨ, ਜਿਸ ਨਾਲ ਉਨ੍ਹਾਂ ਦਾ ਹੌਂਸਲਾ ਕਾਫੀ ਵੱਧ ਰਿਹਾ ਹੈ | ਉਨ੍ਹਾਂ ਕਿਹਾ ਕਿ ਸਾਫ਼-ਸੁਥਰੀਆਂ ਗਲੀਆਂ, ਲਾਈਟਾਂ ਦੀ ਠੀਕ ਵਿਵਸਥਾ ਤੇ ਸੁਚੱਜਾ ਸੀਵਰੇਜ ਸਿਸਟਮ ਹਰ ਕਿਸੇ ਦੀ ਮੁੱਢਲੀ ਲੋੜ ਹੈ | ਪਰ ਉਨ੍ਹਾਂ ਦਾ ਮੰਨਣਾ ਹੈ ਕਿ ਕਈ ਹੋਰ ਸਹੂਲਤਾਂ ਵੀ ਹਨ ਜਿਨ੍ਹਾਂ 'ਤੇ ਹਰ ਲੋੜਵੰਦ ਦਾ ਹੱਕ ਹੈ, ਪਰ ਜਾਣਕਾਰੀ ਦੀ ਘਾਟ ਕਾਰਨ ਬਹੁਤ ਸਾਰੇ ਬੱਚੇ ਤੇ ਪਰਿਵਾਰ ਆਪਣੀ ਆਰਥਿਕ ਹਾਲਤ ਠੀਕ ਨਾ ਹੋਣ ਕਰਕੇ ਸਿਹਤ ਤੇ ਸਿੱਖਿਆ ਨਾਲ ਜੁੜੀਆਂ ਕਈ ਯੋਜਨਾਵਾਂ ਦਾ ਲਾਭ ਨਹੀਂ ਲੈ ਸਕਦੇ |
Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ-16 ਵਿਖੇ ਘਰ ਘਰ ਚੋਣ ਪ੍ਰਚਾਰ 'ਚ ਕਾਂਗਰਸ ਪਾਰਟੀ ਦੀ ਉਮੀਦਵਾਰ ਰੇਖਾ ਚੌਹਾਨ ਸਰਗਰਮ ਅਗਲੀ ਖ਼ਬਰ ਸ਼ਾਹਪੁਰ ਕੰਢੀ ਡੈਮ ਦੇ ਪਾਵਰ ਹਾਊਸਾਂ ਵਲੋਂ ਜਾਣ ਵਾਲੀ ਨਹਿਰ ਦੀ ਪਾਣੀ ਛੱਡ ਕੇ ਜਾਂਚ ਕੀਤੀ
Ad Position 24