11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਗੋਲਡਨ ਕਾਲਜ ਆਫ਼ ਐਜੂਕੇਸ਼ਨ ਵਿਖੇ ਬੀ.ਐੱਡ ਪ੍ਰਵੇਸ਼ ਪ੍ਰੀਖਿਆ ਲਈ ਮੁਫ਼ਤ ਕੋਚਿੰਗ ਸ਼ੁਰੂ-ਡਾ: ਮਹਾਜਨ

Ad Position 21
No active advertisement
ਅਜੀਤ ਡੈਸਕ 24-05-2026
ਚੇਅਰਮੈਨ ਡਾ: ਮੋਹਿਤ ਮਹਾਜਨ |


ਗੁਰਦਾਸਪੁਰ, 23 ਮਈ (ਪੰਕਜ ਸ਼ਰਮਾ)-ਗੋਲਡਨ ਕਾਲਜ ਆਫ਼ ਐਜੂਕੇਸ਼ਨ ਵਿਖੇ ਬੀ.ਐੱਡ ਪ੍ਰਵੇਸ਼ ਪ੍ਰੀਖਿਆ ਲਈ ਮੁਫ਼ਤ ਕੋਚਿੰਗ ਸ਼ੁਰੂ ਹੋ ਗਈ ਹੈ, ਜਿਸ ਲਈ ਹੈਲਪ ਡੈਸਕ ਸਥਾਪਤ ਕੀਤਾ ਗਿਆ ਹੈ | ਗੋਲਡਨ ਕਾਲਜ ਵਿਖੇ ਬੀ.ਐੱਡ ਪ੍ਰਵੇਸ਼ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਗੋਲਡਨ ਗਰੁੱਪ ਵਲੋਂ ਮੁਫ਼ਤ ਕੋਚਿੰਗ ਕਲਾਸਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਤੇ ਵਿਦਿਆਰਥੀ ਦਾਖ਼ਲਾ ਪ੍ਰੀਖਿਆ ਦੀ ਤਿਆਰੀ ਲਈ ਕਲਾਸਾਂ ਲਗਾ ਰਹੇ ਹਨ | ਇਸ ਸਬੰਧੀ ਗੋਲਡਨ ਗਰੁੱਪ ਦੇ ਚੇਅਰਮੈਨ ਡਾ: ਮੋਹਿਤ ਮਹਾਜਨ ਨੇ ਕਿਹਾ ਕਿ ਇਸ ਸਾਲ ਵੀ ਕਾਲਜ ਬੀ.ਐੱਡ ਕੋਰਸ 'ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਲਈ ਸਰਕਾਰ ਵਲੋਂ ਕਰਵਾਏ ਜਾ ਰਹੇ ਪ੍ਰਵੇਸ਼ ਪ੍ਰੀਖਿਆ ਲਈ ਮੁਫ਼ਤ ਕੋਚਿੰਗ ਕਲਾਸਾਂ ਪ੍ਰਦਾਨ ਕਰ ਰਿਹਾ ਹੈ, ਜਿਸ ਦਾ ਵਿਦਿਆਰਥੀ ਪੂਰਾ ਲਾਭ ਲੈ ਰਹੇ ਹਨ | ਡਾ: ਮਹਾਜਨ ਨੇ ਕਿਹਾ ਕਿ ਜੋ ਵਿਦਿਆਰਥੀ ਮੁਫ਼ਤ ਕਲਾਸਾਂ 'ਚ ਸ਼ਾਮਿਲ ਹੋਣਾ ਚਾਹੁੰਦੇ ਹਨ, ਉਹ ਗੋਲਡਨ ਕਾਲਜ ਸਥਿਤ ਹੈਲਪ ਡੈਸਕ ਨਾਲ ਸੰਪਰਕ ਕਰ ਸਕਦੇ ਹਨ ਤੇ ਕਾਲਜ ਵਿਖੇ ਬੀ.ਐੱਡ ਕੋਰਸ ਕਰਨ ਲਈ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ | ਕਾਲਜ ਦੇ ਪਿ੍ੰਸੀਪਲ ਡਾ: ਸੁਰੇਂਦਰ ਸਿੰਘ ਨੇ ਕਿਹਾ ਕਿ ਗੋਲਡਨ ਕਾਲਜ ਗੁਰਦਾਸਪੁਰ ਤੇੇ ਨੇੜਲੇ ਪਿੰਡਾਂ ਦੇ ਵਿਦਿਆਰਥੀਆਂ ਲਈ ਪਸੰਦੀਦਾ ਵਿਕਲਪ ਹੈ | ਕਾਲਜ 'ਚ ਏਅਰ-ਕੰਡੀਸ਼ਨਡ ਕਲਾਸ ਰੂਮ ਤੇ ਨਵੀਨਤਮ ਉੱਨਤ ਇੰਟਰ ਐਕਟਿਵ ਪੈਨਲ ਬੋਰਡ ਹਨ ਜੋ ਵਿਦਿਆਰਥੀਆਂ ਨੂੰ ਧਿਆਨ ਕੇਂਦਰਿਤ ਕਰਨ ਤੇ ਆਪਣੀ ਪੜ੍ਹਾਈ ਨੂੰ ਸੰਪੂਰਨ ਤੇ ਜਾਣਕਾਰੀ ਭਰਪੂਰ ਢੰਗ ਨਾਲ ਪੂਰਾ ਕਰਨ ਦੇ ਯੋਗ ਬਣਾਉਂਦੇ ਹਨ | ਉਨ੍ਹਾਂ ਕਿਹਾ ਕਿ ਪੜ੍ਹਾਉਣ ਲਈ ਬਹੁਤ ਤਜਰਬੇਕਾਰ ਸਹਾਇਕ ਪ੍ਰੋਫੈਸਰ ਨਿਯੁਕਤ ਕੀਤੇ ਗਏ ਹਨ | ਕਾਲਜ ਲਗਾਤਾਰ ਸ਼ਾਨਦਾਰ ਯੂਨੀਵਰਸਿਟੀ ਨਤੀਜੇ ਪ੍ਰਾਪਤ ਕਰਦਾ ਹੈ |
Ad Position 22
No active advertisement
ਪਿਛਲੀ ਖ਼ਬਰ ਗੋਲਡਨ ਕਾਲਜ ਆਫ਼ ਐਜੂਕੇਸ਼ਨ ਵਿਖੇ ਬੀ.ਐੱਡ ਪ੍ਰਵੇਸ਼ ਪ੍ਰੀਖਿਆ ਲਈ ਮੁਫ਼ਤ ਕੋਚਿੰਗ ਸ਼ੁਰੂ-ਡਾ: ਮਹਾਜਨ ਅਗਲੀ ਖ਼ਬਰ ਆਈਸਕਰੀਮ ਵਿਕਰੇਤਾ ਤੋਂ ਮੋਬਾਈਲ ਫੋਨ ਖੋਹਿਆ, ਇਕ ਗਿਫ਼ਤਾਰ
Ad Position 24