12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਐੱਸ.ਐੱਸ. ਬਾਜਵਾ ਸਕੂਲ ਕਾਦੀਆਂ ਵਿਚ ਯੂਨਿਟ-1 ਦੀ ਮਾਪੇ-ਅਧਿਆਪਕ ਮੀਟਿੰਗ

Ad Position 21
No active advertisement
ਡਾਇਰੈਕਟਰ ਸ੍ਰੀ ਐਮ.ਐਲ. ਸ਼ਰਮਾ ਬੱਚਿਆਂ ਵਲੋਂ ਤਿਆਰ ਕੀਤੇ ਮਾਡਲ ਦੇਖਦੇ ਹੋਏ | ਅਜੀਤ ਤਸਵੀਰ <br/> 24-05-2026
ਬਟਾਲਾ, 23 ਮਈ (ਸਤਿੰਦਰ ਸਿੰਘ)-ਐੱਸ.ਐੱਸ. ਬਾਜਵਾ ਮੈਮੋਰੀਅਲ ਪਬਲਿਕ ਸਕੂਲ ਕਾਦੀਆਂ ਵਿਚ ਯੂਨਿਟ-1 ਦੀ ਮਾਪੇ-ਅਧਿਆਪਕ ਮੀਟਿੰਗ ਕੀਤੀ | ਇਸ ਮੌਕੇ ਵਿਦਿਆਰਥੀਆਂ ਦੇ ਯੂਨਿਟ-1 ਦੇ ਪੇਪਰ ਮਾਪਿਆਂ ਨੂੰ ਦਿਖਾਏ ਗਏ ਅਤੇ ਉਨ੍ਹਾਂ ਦੇ ਪ੍ਰਦਰਸ਼ਨ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ | ਮੀਟਿੰਗ ਦੌਰਾਨ ਹਿੰਦੀ, ਗਣਿਤ ਅਤੇ ਸਕਿੱਲ ਵਿਸ਼ਿਆਂ ਨਾਲ ਸੰਬੰਧਤ ਵਰਕਿੰਗ ਮਾਡਲ ਵੀ ਪੇਸ਼ ਕੀਤੇ ਗਏ | ਹਿੰਦੀ ਵਿਸ਼ੇ ਅਧੀਨ 'ਨਾਂਵ' ਅਤੇ ਹਿੰਦੀ ਵਿਆਕਰਨ ਉੱਤੇ ਆਕਰਸ਼ਕ ਵਰਕਿੰਗ ਮਾਡਲ ਬਣਵਾਏ ਗਏ | ਇਸੇ ਤਰ੍ਹਾਂ ਗਣਿਤ ਵਿਚ 34 ਆਕਿ੍ਤੀਆਂ ਅਤੇ ਸ਼ੇਪਾਂ ਨਾਲ ਸੰਬੰਧਤ ਮਾਡਲ ਬੱਚਿਆਂ ਵਲੋਂ ਤਿਆਰ ਕੀਤੇ ਗਏ | ਸਕਿੱਲ ਵਿਸ਼ੇ ਉੱਤੇ ਵੀ ਆਕਰਸ਼ਕ ਮਾਡਲ ਬਣਾਏ ਗਏ | ਮਾਡਲਾਂ ਰਾਹੀਂ ਵਿਸ਼ਿਆਂ ਨੂੰ ਰੌਚਕ ਢੰਗ ਨਾਲ ਸਮਝਾਇਆ ਗਿਆ, ਜਿਸ ਦੀ ਮਾਪਿਆਂ ਵਲੋਂ ਖੂਬ ਸਰਾਹਨਾ ਕੀਤੀ ਗਈ | ਸਕੂਲ ਦੇ ਡਾਇਰੈਕਟਰ ਐਮ.ਐਲ. ਸ਼ਰਮਾ, ਪਿ੍ੰਸੀਪਲ ਕੋਮਲ ਅਗਰਵਾਲ ਅਤੇ ਉਪ ਪਿ੍ੰਸੀਪਲ ਕਪਿਲ ਸ਼ਰਮਾ ਨੇ ਜੱਜ ਦੀ ਭੂਮਿਕਾ ਨਿਭਾਈ ਅਤੇ ਵਿਦਿਆਰਥੀਆਂ ਦੀ ਰਚਨਾਤਮਕਤਾ ਅਤੇ ਪਾਕ ਕੌਸ਼ਲ ਦੀ ਪ੍ਰਸ਼ੰਸਾ ਕੀਤੀ | ਇਸੇ ਦਿਨ ਸਕੂਲ ਦੇ ਜੂਨੀਅਰ ਵਿੰਗ ਵਿਚ ਵੀ ਯੂਨਿਟ-1 ਦੀ ਮਾਪੇ-ਅਧਿਆਪਕ ਮੀਟਿੰਗ ਮੁੱਖ ਅਧਿਆਪਕ ਤੇਜਿੰਦਰ ਸ਼ਰਮਾ ਦੀ ਦੇਖ-ਰੇਖ ਹੇਠ ਹੋਈ | ਇਸ ਮੌਕੇ ਬੱਚਿਆਂ ਦੇ ਮਾਪਿਆਂ ਨੂੰ ਬੱਚਿਆਂ ਦਾ ਨਤੀਜਾ ਦਿਖਾਇਆ ਗਿਆ, ਜਿਸ ਨੂੰ ਵੇਖ ਕੇ ਮਾਪਿਆਂ ਵਿਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ | ਇਸ ਮੌਕੇ ਡਾਇਰੈਕਟਰ ਐਮ.ਐਲ. ਸ਼ਰਮਾ (ਰਾਸ਼ਟਰੀ ਪੁਰਸਕਾਰ ਵਿਜੇਤਾ) ਨੇ ਕਿਹਾ ਕਿ ਸਕੂਲੀ ਸਿੱਖਿਆ ਵਿਚ ਇਹ ਮੀਟਿੰਗ ਮਾਪਿਆਂ ਅਤੇ ਅਧਿਆਪਕਾਂ ਨੂੰ ਇਕ ਮੰਚ 'ਤੇ ਲਿਆਉਣ ਲਈ ਹੁੰਦੀ ਹੈ, ਤਾਂ ਜੋ ਉਹ ਬੱਚੇ ਦੇ ਪ੍ਰਦਰਸ਼ਨ, ਵਿਵਹਾਰ ਅਤੇ ਸਮੂਹਿਕ ਵਿਕਾਸ ਬਾਰੇ ਚਰਚਾ ਕਰ ਸਕਣ | ਇਹ ਕੇਵਲ ਬੱਚੇ ਦਾ ਰਿਪੋਰਟ ਕਾਰਡ ਲੈਣ ਦਾ ਮੌਕਾ ਨਹੀਂ, ਸਗੋਂ ਬੱਚੇ ਦੀ ਪ੍ਰਗਤੀ ਵਿਚ ਸੁਧਾਰ ਲਿਆਉਣ ਦਾ ਇਕ ਮਹੱਤਵਪੂਰਨ ਸਾਧਨ ਹੈ | ਚੇਅਰਮੈਨ ਡਾ. ਰਾਜੇਸ਼ ਸ਼ਰਮਾ ਅਤੇ ਕੋਆਰਡੀਨੇਟਰ ਡਾ. ਸ਼ਾਲਿਨੀ ਸ਼ਰਮਾ ਨੇ ਕਿਹਾ ਕਿ ਇਸ ਦੌਰਾਨ ਹਰ ਬੱਚੇ ਦੀ ਪੜ੍ਹਾਈ ਵਿਚ ਪ੍ਰਗਤੀ, ਸਿੱਖਣ ਦੀ ਗਤੀ, ਰੁਚੀ ਅਤੇ ਕਮਜ਼ੋਰੀਆਂ ਬਾਰੇ ਮਾਪਿਆਂ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ ਜਾਂਦੀ ਹੈ ਤਾਂ ਜੋ ਸਮੇਂ ਸਿਰ ਲੋੜੀਂਦੇ ਸੁਧਾਰਾਤਮਕ ਕਦਮ ਚੁੱਕੇ ਜਾ ਸਕਣ | ਪਿ੍ੰਸੀਪਲ ਕੋਮਲ ਅਗਰਵਾਲ ਅਤੇ ਉਪ ਪਿ੍ੰਸੀਪਲ ਕਪਿਲ ਸ਼ਰਮਾ ਨੇ ਕਿਹਾ ਕਿ ਅਧਿਆਪਕਾਂ ਦੀ ਇਹ ਉਮੀਦ ਰਹਿੰਦੀ ਹੈ ਕਿ ਮਾਪੇ ਬੱਚਿਆਂ ਨੂੰ ਨਿਯਮਿਤ ਤੌਰ 'ਤੇ ਸਕੂਲ ਭੇਜਣ, ਪੜ੍ਹਾਈ ਲਈ ਸਕਾਰਾਤਮਕ ਮਾਹੌਲ
Ad Position 22
No active advertisement
ਪਿਛਲੀ ਖ਼ਬਰ ਚੀਮਾ ਪਬਲਿਕ ਸਕੂਲ ਕਿਸ਼ਨਕੋਟ ਵਿਚ ਯੈਲੋ ਅਤੇ ਮੈਂਗੋ ਦਿਵਸ ਧੂਮਧਾਮ ਨਾਲ ਮਨਾਇਆ ਅਗਲੀ ਖ਼ਬਰ ਗੋਲਡਨ ਕਾਲਜ ਆਫ਼ ਐਜੂਕੇਸ਼ਨ ਵਿਖੇ ਬੀ.ਐੱਡ ਪ੍ਰਵੇਸ਼ ਪ੍ਰੀਖਿਆ ਲਈ ਮੁਫ਼ਤ ਕੋਚਿੰਗ ਸ਼ੁਰੂ-ਡਾ: ਮਹਾਜਨ
Ad Position 24