ਫਤਹਿਗੜ੍ਹ ਚੂੜੀਆਂ, 23 ਮਈ (ਅਵਤਾਰ ਸਿੰਘ ਰੰਧਾਵਾ)-ਫਤਹਿਗੜ੍ਹ ਚੂੜੀਆਂ ਵਿਖੇ ਚੱਲ ਰਹੀਆਂ ਨਗਰ ਕੌਸਲ ਦੀਆਂ ਚੋਣਾਂ ਨੂੰ ਲੈ ਕੇ ਸਾਬਕਾ ਅਕਾਲੀ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਨੇ ਅੱਜ ਸੈਂਕੜੇ ਵਰਕਰਾਂ ਸਮੇਤ ਸ਼ਹਿਰ ਦੇ ਬਾਜ਼ਾਰਾਂ ਤੇ ਘਰਾਂ ਵਿਚ ਜਾ ਕੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ | ਇਸ ਮੌਕੇ ਸ: ਲੋਧੀਨੰਗਲ ਅਤੇ ਹੋਰਨਾਂ ਨੂੰ ਸ਼ਹਿਰ ਵਾਸੀਆਂ ਵਲੋਂ ਸਨਮਾਨ ਕਰਦੇ ਹੋਏ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਦੇ ਨਾਅਰੇ ਵੀ ਲਗਾਏ ਤੇ ਨਾਲ ਹੀ ਉਨ੍ਹਾਂ ਨੇ ਵੋਟਾਂ ਪਾ ਕੇ ਸਮਰਥਨ ਦੇਣ ਦਾ ਵਾਅਦਾ ਕੀਤਾ | ਇਸ ਮੌਕੇ ਤਜਿੰਦਰਾ ਪੈਲੇਸ ਤੋਂ ਲੈ ਕੇ ਅਜਨਾਲਾ ਚੌਕ ਤੱਕ ਪੈਦਲ ਮਾਰਚ ਕਰ ਕੇ ਅਕਾਲੀ ਉਮੀਦਵਾਰਾਂ ਦੇ ਹੱਕ ਵਿਚ ਵੋਟਾਂ ਪਾਉਣ ਲਈ ਲੋਕਾਂ ਨੂੰ ਲਾਮਬੰਦ ਕੀਤਾ | ਲੋਧੀਨੰਗਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਕਈ ਦਹਾਕਿਆਂ ਅੰਦਰ ਆਪਣੇ ਰਾਜਭਾਗ ਮੌਕੇ ਕਰਵਾਏ ਗਏ ਵੱਡੇ ਵਿਕਾਸ ਅਤੇ ਲੋਕਾਂ ਨੂੰ ਦਿੱਤੀਆਂ ਗਈਆਂ ਸੁੱਖ-ਸਹੂਲਤਾਂ ਕਰ ਕੇ ਲੋਕ ਅਕਾਲੀ ਦਲ ਦੇ ਨਾਲ ਜੁੜ ਰਹੇ ਹਨ, ਜਿਸ ਕਰ ਕੇ ਸਾਡੇ ਉਮੀਦਵਾਰਾਂ ਦੇ ਜਿੱਤਣ ਦੀ ਆਸ ਬੱਝ ਚੁੱਕੀ ਹੈ | ਇਸ ਮੌਕੇ ਕੰਵਰਸੰਦੀਪ ਸਿੰਘ ਲੋਧੀਨੰਗਲ, ਜਥੇ. ਅਮਰੀਕ ਸਿੰਘ ਬਾਲੇਵਾਲ, ਗੁਰਜੀਤ ਸਿੰਘ ਬਿਜਲੀਵਾਲ, ਚੇਅਰਮੈਨ ਰੋਜ਼ੀ ਬੱਲ, ਲਖਵਿੰਦਰ ਸਿੰਘ ਬੱਲ, ਹਰਵਿੰਦਰ ਸਿੰਘ ਰੋਜ਼, ਮਿੰਟਾ ਰੰਧਾਵਾ, ਸੁਰਿੰਦਰ ਕੁਮਾਰ, ਪੀ.ਏ. ਮਨਦੀਪ ਸਿੰਘ, ਮਾ. ਸੁੱਚਾ ਸਿੰਘ, ਗੁਰਵਿੰਦਰ ਸਿੰਘ ਬਾਜਵਾ, ਮੋਨੂੰ ਮਸੀਹ, ਕੈਲਾਸ਼ ਮਸੀਹ, ਮਿੰਕੂ ਭਾਟੀਆ, ਸੁਖਦੇਵ ਭਗਤ, ਭਿੰਦਾ ਰੰਧਾਵਾ, ਨੰਬਰਦਾਰ ਭੁਪਿੰਦਰ ਸਿੰਘ ਵੀਲਾ, ਵਿੰਕਲ ਭਾਟੀਆ, ਹਰਮੇਸ਼ ਸਿੰਘ, ਹੈਪੀ ਭੁੱਲਰ, ਜੋਬਨ ਰੰਧਾਵਾ, ਮਾ. ਤਰਸੇਮ ਸਿੰਘ, ਅਜੇ ਕੁਮਾਰ, ਜਸਵੰਤ ਸਿੰਘ ਆਦਿ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ |