23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਕਿਸਾਨ ਕਤਲ ਮਾਮਲੇ 'ਚ ਲੱਗੇ ਧਰਨੇ ਦੌਰਾਨ ਆਗੂਆਂ ਨੇ ਸਿਆਸੀ ਰੋਟੀਆਂ ਸੇਕਣ ਦੀ ਕੀਤੀ ਕੋਸ਼ਿਸ਼

Ad Position 21
No active advertisement
ਅਜੀਤ ਡੈਸਕ 25-05-2026
ਕਾਹਨੂੰਵਾਨ/ਘੱਲੂਘਾਰਾ ਸਾਹਿਬ, 24 ਮਈ (ਨਿਸ਼ਾਨ ਸਿੰਘ ਚਾਹਲ, ਪਰਮ ਮਿਨਹਾਸ)-ਕਿਸਾਨ ਕਤਲ ਮਾਮਲੇ ਵਿਚ ਪੁਲਿਸ ਦੀ ਢਿੱਲੀ ਕਾਰਗੁਜਾਰੀ ਨੂੰ ਲੈ ਕੇ ਗੁਰਦਾਸਪੁਰ-ਸ੍ਰੀ ਹਰਗੋਬਿੰਦਪੁਰ ਮਾਰਗ ਉੱਪਰ ਪੈਂਦੇ ਅੱਡਾ ਸਠਿਆਲੀ ਪੁਲ ਉਪਰ ਸਨਿਚਰਵਾਰ ਨੂੰ ਲੱਗੇ ਧਰਨੇ ਨੂੰ ਜਿੱਥੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵਲੋਂ ਸਿਆਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਕੀਤੀ ਗਈ, ਉੱਥੇ ਇਸ ਧਰਨੇ ਵਿਚ ਪੁੱਜੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਲੋਂ ਇਸ ਧਰਨੇ ਨੂੰ ਹਾਈਜੈੱਕ ਕਰਨ ਦੀ ਕੋਸ਼ਿਸ਼ ਕੀਤੀ ਗਈ | ਇਸ ਧਰਨੇ ਦੌਰਾਨ ਇਹ ਦੇਖਣ ਵਿਚ ਆਇਆ ਕਿ ਧਰਨੇ ਦੌਰਾਨ ਪੁੱਜੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵਲੋਂ ਪੀੜਤ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟਾਉਣ ਦੀ ਥਾਂ 2027 ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਿਆਸੀ ਲਾਹਾ ਲੈਣ ਦੀ ਵਧੇਰੇ ਕੋਸ਼ਿਸ਼ ਕੀਤੀ ਗਈ | ਹਾਲਾਂਕਿ ਇਹ ਧਰਨਾ ਰਾਤ 11:30 ਡੀ.ਐੱਸ.ਪੀ. ਕੁਲਵੰਤ ਸਿੰਘ ਮਾਨ ਵਲੋਂ ਐੱਸ.ਪੀ. ਡੀਟੈਕਟਿਵ ਸ੍ਰੀ ਡੀ.ਕੇ. ਚੌਧਰੀ ਦੀ ਹਾਜ਼ਰੀ ਵਿਚ ਕਿਸਾਨ ਦੇ ਪਰਿਵਾਰ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਤੇ ਹਮਾਇਤੀਆਂ ਨੂੰ ਇਹ ਯਕੀਨ ਦਵਾਉਣ ਤੋਂ ਬਾਅਦ ਕਿ ਦੋਸ਼ੀਆਂ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਦੋਸ਼ੀ ਸੋਮਵਾਰ ਤੱਕ ਗਿ੍ਫ਼ਤਾਰ ਕਰ ਲਏ ਜਾਣਗੇ, ਜਿਸ ਤੋਂ ਬਾਅਦ ਕਿਸਾਨ ਦੇ ਪਰਿਵਾਰ ਵਲੋਂ ਧਰਨੇ ਨੂੰ ਚੁੱਕਣ ਦੀ ਸਹਿਮਤੀ ਪ੍ਰਗਟ ਕਰਦਿਆਂ ਨਾਲ ਹੀ ਪੁਲਿਸ ਨੂੰ ਵੀ ਇਹ ਚਿਤਾਵਨੀ ਦਿੱਤੀ ਗਈ ਕਿ ਜੇਕਰ ਸੋਮਵਾਰ 12 ਵਜੇ ਤੱਕ ਦੋਸ਼ੀਆਂ ਨੂੰ ਪੁਲਿਸ ਗਿ੍ਫ਼ਤਾਰ ਨਹੀਂ ਕਰਦੀ ਤਾਂ ਸੋਮਵਾਰ ਨੂੰ 12 ਵਜੇ ਤੋਂ ਬਾਅਦ ਪਰਿਵਾਰ ਵਲੋਂ ਮਿ੍ਤਕ ਕਿਸਾਨ ਕੁਲਵਿੰਦਰ ਸਿੰਘ ਦੀ ਦੇਹ ਕਿਸੇ ਨੈਸ਼ਨਲ ਹਾਈਵੇ 'ਤੇ ਰੱਖ ਕੇ ਦੋਸ਼ੀਆਂ ਦੀ ਗਿ੍ਫ਼ਤਾਰੀ ਤੱਕ ਧਰਨਾ ਲਗਾ ਦਿੱਤਾ ਜਾਵੇਗਾ ਤੇ ਦੋਸ਼ੀਆਂ ਦੀ ਗਿ੍ਫ਼ਤਾਰੀ ਹੋਣ ਤੋਂ ਬਾਅਦ ਹੀ ਕੁਲਵਿੰਦਰ ਸਿੰਘ ਦੀ ਮਿ੍ਤਕ ਦੇਹ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਵਾਰਡ ਨੰ: 35 ਹਾੱਟ ਸੀਟ ਦੇ ਨਾਲ ਬਣੀ ਅਤਿ ਸੰਵੇਦਨਸ਼ੀਲ ਅਗਲੀ ਖ਼ਬਰ ਨਗਰ ਨਿਗਮ ਦੀ ਸੇਵਾ 'ਆਪ' ਟੀਮ ਨੂੰ ਦੇਣ ਲਈ ਸ਼ਹਿਰ ਵਾਸੀਆਂ ਦਾ ਉਮੜਿਆ ਜਨਸੈਲਾਬ-ਵਿਧਾਇਕ ਸ਼ੈਰੀ ਕਲਸੀ
Ad Position 24