ਬਟਾਲਾ, 25 ਮਈ (ਸਤਿੰਦਰ ਸਿੰਘ)-ਗੁੱਡਵਿਲ ਇੰਟਰਨੈਸ਼ਨਲ ਸਕੂਲ ਢਡਿਆਲਾ ਨੱਤ ਵਿਖੇ ਵੱਖ-ਵੱਖ ਮਹੱਤਵਪੂਰਨ ਵਿਸ਼ਿਆਂ ਨਾਲ ਸਬੰਧਤ ਵਿਦਿਆਰਥੀਆਂ ਦੀਆਂ ਕਲੱਬਾਂ ਦਾ ਗਠਨ ਕੀਤਾ ਗਿਆ | ਸਮੂਹ ਕਲੱਬਾਂ ਦੇ ਅਧਿਆਪਕ ਤੇ ਮੈਂਬਰਾਂ ਦੀ ਨਵੇਂ ਸਾਲ ਲਈ ਚੋਣ ਕੀਤੀ ਗਈ ਤੇ ਸਾਲਾਨਾ ਮੀਟਿੰਗ ਵੀ ਕਰਵਾਈ ਗਈ | ਮੀਟਿੰਗ ਵਿਚ ਕਲੱਬਾਂ ਵਲੋਂ ਨਵੇਂ ਸਾਲ ਦੀਆਂ ਗਤੀਵਿਧੀਆਂ ਤੇ ਹੋਰ ਕੰਮ ਕਾਜ ਲਈ ਰੂਪ-ਰੇਖਾ ਵੀ ਤਿਆਰ ਕੀਤੀ ਗਈ | ਕਲੱਬਾਂ 'ਚ ਮੁੱਖ ਤੌਰ 'ਤੇ ਆਰਿਆਭੱਟਾ ਗਣਿਤ ਕਲੱਬ, ਸਾਹਿਤਕ ਕਲੱਬ, ਸਾਇੰਸ ਕਲੱਬ, ਈਕੋ ਕਲੱਬ, ਬੁੱਕ ਰੀਡਰਜ਼ ਕਲੱਬ, ਭਾਈ ਘਨੱਈਆ ਵੈੱਲਫੇਅਰ ਕਲੱਬ, ਚਿੱਤਰਕਾਰ ਸ਼ੋਭਾ ਸਿੰਘ ਆਰਟ ਕਲੱਬ, ਹੈਰੀਟੇਜ ਕਲੱਬ, ਸਾਈਬਰ ਸੇਫ਼ਟੀ ਕਲੱਬ ਅਤੇ ਯੁਵਾ ਟੂਰਿਜ਼ਮ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਆਪਣੀ ਜ਼ਿੰਮੇਵਾਰੀਆਂ ਨੂੰ ਸੁਚੱਜੇ ਢੰਗ ਨਾਲ ਕਰਨ ਲਈ ਪ੍ਰਣ ਵੀ ਲਿਆ ਗਿਆ | ਇਸ ਪ੍ਰੋਗਰਾਮ ਦੀ ਪ੍ਰਧਾਨਗੀ ਗੁਰਦਿਆਲ ਸਿੰਘ ਸਕੂਲ ਚੇਅਰਮੈਨ ਵਲੋਂ ਕੀਤੀ ਗਈ | ਡਾਇਰੈਕਟਰ-ਪਿ੍ੰਸੀਪਲ ਜਸਬਿੰਦਰ ਕੌਰ ਵਲੋਂ ਸਮੂਹ ਕਲੱਬ ਮੈਂਬਰਾਂ ਨੂੰ ਮੁਬਾਰਕਬਾਦ ਦਿੱਤੀ ਤੇ ਆਪਣੀਆਂ ਜ਼ਿੰਮੇਵਾਰੀਆਂ ਤਨਦੇਹੀ ਨਾਲ ਕਰਨ ਲਈ ਪ੍ਰੇਰਨਾ ਦਿੱਤੀ | ਹਰਦੀਪ ਸਿੰਘ ਸੀਨੀਅਰ ਅਧਿਆਪਕ ਅਤੇ ਕਲੱਬ ਕੋਆਰਡੀਨੇਟਰ ਵਲੋਂ ਸਮੁੱਚੇ ਸਮਾਗਮ ਦਾ ਸੰਚਾਲਨ ਕੀਤਾ | ਇਸ ਮੌਕੇ ਕਲੱਬਾਂ ਦੇ ਸਰਪ੍ਰਸਤ ਅਧਿਆਪਕ ਤੇ ਹੋਰ ਮੈਂਬਰ ਵੀ ਹਾਜ਼ਰ ਸਨ |