24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਸਵਰਨਕਾਰ ਅਸ਼ਵਨੀ ਕੁਮਾਰ ਸੂਰੀ ਨੂੰ ਵੱਖ-ਵੱਖ ਆਗੂਆਂ ਨੇ ਦਿੱਤੀਆਂ ਸ਼ਰਧਾਂਜਲੀਆਂ

Ad Position 21
No active advertisement
ਅਜੀਤ ਡੈਸਕ 26-05-2026
ਕਾਹਨੂੰਵਾਨ, 25 ਮਈ (ਨਿਸ਼ਾਨ ਸਿੰਘ ਚਾਹਲ)-ਸਵਰਨਕਾਰ ਅਸ਼ਵਨੀ ਕੁਮਾਰ ਸੂਰੀ ਨਮਿਤ ਉਨ੍ਹਾਂ ਦੇ ਗ੍ਰਹਿ ਚੱਕ ਸਰੀਫ਼ ਰੋਡ ਕਾਹਨੂੰਵਾਨ ਵਿਖੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਉਪਰੰਤ ਦਾਣਾ ਮੰਡੀ ਕਾਹਨੂੰਵਾਨ ਵਿਖੇ ਕੀਰਤਨ ਤੇ ਅੰਤਿਮ ਅਰਦਾਸ ਹੋਈ, ਜਿਸ 'ਚ ਭਾਈ ਸਤਿੰਦਰ ਸਿੰਘ ਬਟਾਲੇ ਵਾਲੇ ਤੇ ਭਾਈ ਰਾਜਿੰਦਰ ਸਿੰਘ ਜਫ਼ਰਵਾਲ ਦੇ ਕੀਰਤਨੀ ਜਥੇ ਵਲੋਂ ਰੱਬੀ ਬਾਣੀ ਇਲਾਹੀ ਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਕਥਾਵਾਚਕ ਗੁਰਪ੍ਰੀਤ ਸਿੰਘ ਵਲੋਂ ਕਥਾ ਵਿਚਾਰਾਂ ਤੇ ਗੁਰਬਾਣੀ ਦਾ ਵਿਖਿਆਨ ਕਰਕੇ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋੜਿਆ | ਉਪਰੰਤ ਅੰਤਿਮ ਅਰਦਾਸ ਹੋਈ ਅਤੇ ਅਰਦਾਸ ਤੋਂ ਬਾਅਦ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਵਿਰੋਧੀ ਧਿਰ ਦੇ ਨੇਤਾ ਅਤੇ ਹਲਕਾ ਵਿਧਾਇਕ ਪ੍ਰਤਾਪ ਸਿੰਘ ਬਾਜਵਾ, ਅਕਾਲੀ ਦਲ ਦੇ ਹਲਕਾ ਇੰਚਾਰਜ ਸੀਨੀਅਰ ਆਗੂ ਗੁਰਇਕਬਾਲ ਸਿੰਘ ਮਾਹਲ, ਮਾਰਕੀਟ ਕਮੇਟੀ ਕਾਹਨੂੰਵਾਨ ਦੇ ਚੇਅਰਮੈਨ ਡਾ. ਜਸਪਾਲ ਸਿੰਘ ਪੰਧੇਰ ਤੇ ਕਾਬਲ ਸਿੰਘ ਕਾਹਨੂੰਵਾਨ ਵਲੋਂ ਅਸ਼ਵਨੀ ਕੁਮਾਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਮੌਕੇ ਐਡਵੋਕੇਟ ਜਗਰੂਪ ਸਿੰਘ ਸੇਖਵਾਂ, ਸਾਬਕਾ ਚੇਅਰਮੈਨ ਠਾਕੁਰ ਬਲਰਾਜ ਸਿੰਘ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਤਿੰਦਰ ਕੌਰ ਖੁੰਡੀ, ਬਲਵਿੰਦਰ ਸਿੰਘ ਆਲਮਾ, ਡਾਕਟਰ ਰਜਿੰਦਰ ਸਿੰਘ ਬਾਜਵਾ ਕਾਹਨੂੰਵਾਨ, ਸਤਨਾਮ ਸਿੰਘ ਖੁੰਡੀ, ਡਾ. ਕਰਮਜੀਤ ਸਿੰਘ ਸੇਖਾੋ, ਹਰਪਾਲ ਸਿੰਘ ਬੁੱਢਾਕੋਟ, ਪਰਮਜੀਤ ਸਿੰਘ ਢਪੱਈ ਵਾਲੇ, ਠਾਕੁਰ ਤਰਸੇਮ ਸਿੰਘ, ਬਲਾਕ ਸੰਮਤੀ ਕਾਹਨੂੰਵਾਨ ਦੇ ਚੇਅਰਮੈਨ ਸੁਖਦੇਵ ਸਿੰਘ ਹੈਪੀ, ਕਰਨਲ ਅਜੇ ਉੱਪਲ, ਸੀਨੀਅਰ ਭਾਜਪਾ ਆਗੂ ਰਜਿੰਦਰ ਬਿੱਟਾ, ਬਾਬਾ ਜਸਵਿੰਦਰ ਸਿੰਘ, ਠੇਕੇਦਾਰ ਚਰਨਜੀਤ ਸਿੰਘ, ਭੁਪਿੰਦਰ ਸਿੰਘ ਭੁੰਬਲੀ, ਏ.ਐਸ.ਆਈ. ਜਗਜੀਤ ਸਿੰਘ ਤਿੱਬੜ, ਬੂੜ੍ਹ ਸਿੰਘ ਕਾਹਨੂੰਵਾਨ, ਡਾਕਟਰ ਗੁਰਿੰਦਰ ਪਾਲ ਸਿੰਘ ਪੰਨੂੰ, ਹਰਜੀਤ ਸਿੰਘ ਲਾਡੀ ਸੇਖੋਂ, ਬਲਜਿੰਦਰ ਬਿੱਲੂ ਸ਼ਰਮਾ, ਪ੍ਰੇਮ ਸਿੰਘ ਘੁੰਮਣ, ਹਰਭਜਨ ਸਿੰਘ ਬੱਲ, ਏ.ਐਸ.ਆਈ. ਲਖਵਿੰਦਰ ਸਿੰਘ ਤਿੱਬੜ, ਹਰਭਜਨ ਸਿੰਘ ਭੈਣੀ ਮੀਆਂ ਖਾਂ, ਦਲਜੀਤ ਸਿੰਘ ਡਰੀਮ ਪੈਲੇਸ, ਗੁਲਸ਼ਨ ਸੂਰੀ, ਸ਼ਾਮ ਲਾਲ ਸੂਰੀ ਅਤੇ ਸੁਮਿਤ ਸੂਰੀ ਵਲੋਂ ਸ੍ਰੀ ਅਸ਼ਵਨੀ ਕੁਮਾਰ ਸੂਰੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ |
Ad Position 22
No active advertisement
ਪਿਛਲੀ ਖ਼ਬਰ ਫ਼ਤਹਿਗੜ੍ਹ ਚੂੜੀਆਂ ਵਿਖੇ ਬਿਜਲੀ ਬੋਰਡ ਮੈਨੇਜਮੈਂਟ ਤੇ ਪੰਜਾਬ ਸਰਕਾਰ ਵਿਰੁੱਧ ਲੱਗਾ ਧਰਨਾ <br/> ਅਗਲੀ ਖ਼ਬਰ ਗੁੱਡਵਿਲ ਸਕੂਲ 'ਚ ਵਿਦਿਆਰਥੀ ਕਲੱਬਾਂ ਦੀ ਸਾਲਾਨਾ ਮੀਟਿੰਗ ਤੇ ਸੰਕਲਪ ਸਮਾਗਮ
Ad Position 24