ਫ਼ਤਹਿਗੜ੍ਹ ਚੂੜੀਆਂ, 25 ਮਈ (ਐੱਮ.ਐੱਸ. ਫੁੱਲ)-ਸਬ-ਡਵੀਜ਼ਨ ਫ਼ਤਹਿਗੜ੍ਹ ਚੂੜੀਆਂ ਵਿਖੇ ਸ: ਸਤਨਾਮ ਸਿੰਘ ਬੇਰੀਆਂਵਾਲ ਦੀ ਪ੍ਰਧਾਨਗੀ ਹੇਠ ਸਾਂਝੀ ਰੈਲੀ ਕੀਤੀ ਗਈ, ਜਿਸ 'ਚ ਬਿਜਲੀ ਬੋਰਡ ਦੀ ਮੈਨੇਜ਼ਮੈਂਟ ਵਲੋਂ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਅਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਵਿਰੁੱਧ ਰੋਸ ਪ੍ਰਗਟ ਕੀਤਾ ਗਿਆ | ਰੈਲੀ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਬਿਜਲੀ ਬੋਰਡ ਨਾ ਤਾਂ ਮੁਲਾਜ਼ਮਾਂ ਦੀ ਭਰਤੀ ਕਰ ਰਿਹਾ ਹੈ ਤੇ ਸਟਾਫ਼ ਦੀ ਭਰਤੀ ਨਾ ਹੋਣ ਕਰ ਕੇ ਜੋ ਮੁਲਾਜ਼ਮ ਕਾਰਪੋਰੇਸ਼ਨ ਅਧੀਨ ਕੰਮ ਕਰ ਰਹੇ ਹਨ, ਉਨ੍ਹਾਂ ਮੁਲਾਜ਼ਮਾਂ 'ਤੇ ਧੱਕੇਸ਼ਾਹੀ ਨਾਲ ਮੋਬਾਇਲ ਅਤੇ ਹੋਰ ਹੱਥਕੰਡੇ ਵਰਤ ਕੇ ਮੁਲਾਜ਼ਮਾਂ ਨੂੰ ਨਾਜਾਇਜ਼ ਤੰਗ-ਪ੍ਰੇਸ਼ਾਨ ਕਰ ਰਹੇ ਹਨ, ਜਿਸ ਦਾ ਬੁਲਾਰਿਆਂ ਨੇ ਭਾਰੀ ਵਿਰੋਧ ਕੀਤਾ ਤੇ ਕਿਹਾ ਕਿ ਮਹਿਕਮੇ ਵਿਚ ਸਟਾਫ਼ ਭਰਤੀ ਕੀਤਾ ਜਾਵੇ, ਕੱਚੇ ਮੁਲਾਜ਼ਮ ਪੱਕੇ ਭਰਤੀ ਕੀਤੇ ਜਾਣ, ਮੁਲਾਜ਼ਮਾਂ ਦਾ ਬਣਦਾ ਪੇਅ-ਸਕੇਲ ਦਾ ਬਕਾਇਆ ਦਿੱਤਾ ਜਾਵੇ ਅਤੇ ਪੰਜਾਬ ਸਰਕਾਰ ਮੁਲਾਜ਼ਮਾਂ ਦਾ ਬਣਦਾ ਡੀ.ਏ ਬਹਾਲ ਕਰੇ | ਇਸ ਮੌਕੇ ਰਾਜਵਿੰਦਰ ਸਿੰਘ ਟਰਪੱਲਾ ਬਾਰਡਰ ਜ਼ੋਨ, ਹਰਿੰਦਰ ਸਿੰਘ ਲਾਇਨਮੈਨ, ਮੁਕੇਸ਼ ਕੁਮਾਰ ਲਾਇਨਮੈਨ, ਵਜੀਰ ਸਿੰਘ, ਜੇ.ਈ., ਅਵਤਾਰ ਸਿੰਘ ਈਮਾਨ, ਸਤਨਾਮ ਸਿੰਘ ਕਾਹਲੋਂ, ਰਾਜਨ ਸੀ.ਸੀ., ਜਨਕ ਰਾਜ, ਪਰਮਜੀਤ ਸਿੰਘ, ਜਗਦੀਪ ਆਦਿ ਹਾਜ਼ਰ ਹੋਏ |