24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਐੱਸ.ਪੀ. ਰਮਨਦੀਪ ਸਿੰਘ ਬੱਲ (ਪੀ.ਪੀ.ਐੱਸ.) ਨੂੰ ਮਹਾਰਾਜਾ ਰਣਜੀਤ ਸਿੰਘ ਪੰਜਾਬ ਸਟੇਟ ਐਵਾਰਡ ਮਿਲਣ ਨਾਲ ਇਲਾਕੇ 'ਚ ਖੁਸ਼ੀ ਦੀ ਲਹਿਰ

Ad Position 21
No active advertisement
ਅਜੀਤ ਡੈਸਕ 26-05-2026
ਘੁਮਾਣ, 25 ਮਈ (ਬੰਮਰਾਹ)-ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਮੀਕੇ ਦੇ ਜੰਮਪਲ ਰਮਨਦੀਪ ਸਿੰਘ ਬੱਲ (ਅੰਤਰਰਾਸ਼ਟਰੀ ਹਾਕੀ ਖਿਡਾਰੀ) ਨੇ ਹਾਕੀ ਦੇ ਖੇਤਰ 'ਚ ਵੱਡੀਆਂ ਮੱਲ੍ਹਾਂ ਮਾਰੀਆਂ ਹਨ | ਉਨ੍ਹਾਂ ਇੰਡੀਅਨ ਹਾਕੀ ਟੀਮ ਵਿਚ ਅਹਿਮ ਭੂਮਿਕਾ ਨਿਭਾਈ ਤੇ ਕਈ ਅੰਤਰਰਾਸ਼ਟਰੀ ਪੱਧਰ ਦੇ ਹਾਕੀ ਮੁਕਾਬਲਿਆਂ 'ਚ ਦੇਸ਼ ਲਈ ਸੋਨੇ, ਚਾਂਦੀ ਤੇ ਕਾਂਸੇ ਦੇ ਤਮਗੇ ਜਿੱਤ ਕੇ ਦੇਸ਼, ਪੰਜਾਬ ਤੇ ਆਪਣੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ | ਪਿਛਲੇ ਦਿਨੀ ਐੱਸ.ਪੀ. ਰਮਨਦੀਪ ਸਿੰਘ ਬੱਲ ਪੀ.ਪੀ.ਐੱਸ. ਨੂੰ ਮਹਾਰਾਜਾ ਰਣਜੀਤ ਸਿੰਘ ਪੰਜਾਬ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ, ਜਿਸ ਨਾਲ ਇਲਾਕੇ 'ਚ ਖੁਸ਼ੀ ਦੀ ਲਹਿਰ ਹੈ ਤੇ ਹਾਕੀ ਦੇ ਖੇਤਰ ਵਿਚ ਵੀ ਖੇਡ ਪ੍ਰੇਮੀਆਂ 'ਚ ਇਸ ਪ੍ਰਾਪਤੀ ਨਾਲ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ | ਰਮਨਦੀਪ ਸਿੰਘ ਬੱਲ ਦੇ ਪਿਤਾ ਰਘਬੀਰ ਸਿੰਘ ਤੇ ਮਾਤਾ ਹਰਜਿੰਦਰ ਕੌਰ ਨੇ ਦੱਸਿਆ ਕਿ ਰਮਨਦੀਪ ਸਿੰਘ ਨੇ 2004 'ਚ 11 ਸਾਲ ਦੀ ਉਮਰ ਵਿਚ ਹਾਕੀ ਖੇਡਣ ਦੀ ਸ਼ੁਰੂਆਤ ਕਰ ਦਿੱਤੀ ਸੀ | ਪਰਿਵਾਰ 'ਚ ਹਾਕੀ ਪ੍ਰਤੀ ਰੁਚੀ ਹੋਣ ਕਰਕੇ ਰਮਨ ਨੇ ਹਾਕੀ ਨੂੰ ਜਨੂੰਨ ਬਣਾ ਲਿਆ | ਵੱਖ-ਵੱਖ ਅਕੈਡਮੀਆਂ 'ਚ ਹਾਕੀ ਖੇਡਦੇ ਹੋਏ ਇੰਡੀਆ ਦੀ ਹਾਕੀ ਟੀਮ ਵਿਚ ਸ਼ਾਮਿਲ ਹੋਣ ਦਾ ਮੌਕਾ ਮਿਲ ਗਿਆ, ਜਿਸ ਤੋਂ ਬਾਅਦ ਰਮਨ ਦੀ ਹਾਕੀ ਨੇ ਦਿਨੋਂ-ਦਿਨ ਕਮਾਲ ਕਰ ਦਿੱਤੀ ਤੇ ਦੇਸ਼ ਲਈ ਕਈ ਤਮਗੇ ਲੈ ਆਂਦੇ | 2013 ਏਸ਼ੀਆ ਕੱਪ ਮਲੇਸ਼ੀਆ 'ਚ ਖੇਡਿਆ ਗਿਆ, ਜਿਸ 'ਚ ਚਾਂਦੀ ਤਮਗਾ ਹਾਸਲ ਕੀਤਾ | ਉਨ੍ਹਾਂ ਦੱਸਿਆ ਕਿ 2014 ਵਿਚ ਏਸ਼ੀਅਨ ਖੇਡਾਂ ਕੋਰੀਆ ਵਿਚ ਹੋਈਆਂ, ਜਿਸ ਵਿਚ ਸੋਨ ਤਮਗਾ ਹਾਸਲ ਕੀਤਾ | ਇਸੇ ਤਰ੍ਹਾਂ ਕਾਮਨ ਵੈਲਥ ਖੇਡਾਂ ਜੋ ਕਿ ਸਕਾਟਲੈਂਡ ਵਿਚ 2014 ਵਿਚ ਹੋਈਆਂ, ਜਿਸ ਵਿਚ ਚਾਂਦੀ ਤਮਗਾ ਹਾਸਿਲ ਕੀਤਾ | ਉਨ੍ਹਾਂ ਦੱਸਿਆ ਕਿ ਇੰਡੀਆ ਦੀ ਟੀਮ ਵਿਚ ਸ਼ਾਮਿਲ ਹੋਣ ਤੋਂ ਬਾਅਦ 2016 ਵਿਚ ਸਰਕਾਰ ਨੇ ਡੀ.ਐੱਸ.ਪੀ. ਭਰਤੀ ਕਰ ਲਿਆ, ਜਿਸ ਤੋਂ ਬਾਅਦ ਅਕਤੂਬਰ 2005 ਵਿਚ ਡੀ.ਐੱਸ.ਪੀ. ਤੋਂ ਤਰੱਕੀ ਹੋ ਕੇ ਐੱਸ.ਪੀ. ਬਣ ਗਏ | ਗੋਲਡਨ ਬੁਆਏ ਦੇ ਨਾਂਅ ਨਾਲ ਜਾਣੇ ਜਾਣ ਵਾਲੇ ਅੰਤਰਰਾਸ਼ਟਰੀ ਹਾਕੀ ਖਿਡਾਰੀ ਰਮਨਦੀਪ ਸਿੰਘ ਬੱਲ ਨੇ ਜਿੱਥੇ ਹਾਕੀ ਦੇ ਖੇਤਰ 'ਚ ਆਪਣੀ ਵੱਖਰੀ ਪਹਿਚਾਣ ਬਣਾਈ, ਉੱਥੇ ਪੰਜਾਬ ਪੁਲਿਸ ਜੁਆਇਨ ਕਰਨ ਉਪਰੰਤ ਬਹੁਤ ਹੀ ਮਿਹਨਤ ਤੇ ਲਗਨ ਨਾਲ ਆਪਣੀ ਡਿਊਟੀ ਨੂੰ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਅ ਰਹੇ ਹਨ, ਜੋ ਕਿ ਅੱਜ ਕੱਲ੍ਹ ਪੁਲਿਸ ਜ਼ਿਲ੍ਹਾ ਬਟਾਲਾ ਦੇ ਹੈੱਡ ਕੁਆਰਟਰ ਵਿਖੇ ਐੱਸ.ਪੀ. (ਪੀ.ਬੀ.ਆਈ.) ਵਜੋਂ ਸੇਵਾਵਾਂ ਨਿਭਾ ਰਹੇ | ਐੱਸ.ਪੀ. ਰਮਨਦੀਪ ਸਿੰਘ ਬੱਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਹਾਕੀ ਦੇ ਖੇਤਰ ਵਿਚ ਲਿਆਉਣ ਲਈ ਮੇਰੇ ਮਾਤਾ-ਪਿਤਾ ਦਾ ਵੱਡਾ ਰੋਲ ਰਿਹਾ ਹੈ | ਉਨ੍ਹਾਂ ਮਹਾਰਾਜਾ ਰਣਜੀਤ ਸਿੰਘ ਪੰਜਾਬ ਸਟੇਟ ਐਵਾਰਡ ਮਿਲਣ 'ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਪੁਰਾਣਾ ਸ਼ਾਲਾ ਏਰੀਏ ਅੰਦਰ ਗੋਲਕ ਚੋਰਾਂ ਦੀ ਭਰਮਾਰ ਅਗਲੀ ਖ਼ਬਰ ਫ਼ਤਹਿਗੜ੍ਹ ਚੂੜੀਆਂ ਵਿਖੇ ਬਿਜਲੀ ਬੋਰਡ ਮੈਨੇਜਮੈਂਟ ਤੇ ਪੰਜਾਬ ਸਰਕਾਰ ਵਿਰੁੱਧ ਲੱਗਾ ਧਰਨਾ <br/>
Ad Position 24