ਸ੍ਰੀ ਹਰਿਗੋਬਿੰਦਪੁਰ, 25 ਮਈ (ਕੰਵਲਜੀਤ ਸਿੰਘ ਚੀਮਾ)-ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਵਿਖੇ ਸਥਿਤ ਇਤਿਹਾਸਿਕ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ (ਬ) ਪਾਰਟੀ ਵਲੋਂ ਹਲਕਾ ਇੰਚਾਰਜ ਰਾਜਨਬੀਰ ਸਿੰਘ ਵਲੋਂ ਆਪਣੇ ਸਾਥੀਆਂ ਸਮੇਤ ਅਹਿਮ ਬੈਠਕ ਕੀਤੀ ਗਈ ਹੈ | ਜਾਣਕਾਰੀ ਦਿੰਦਿਆਂ ਰਾਜਨਬੀਰ ਸਿੰਘ ਘੁਮਾਣ ਨੇ ਕਿਹਾ ਕਿ ਹਲਕੇ ਵਿਚ ਪਾਰਟੀ ਦੀ ਮਜ਼ਬੂਤੀ ਲਈ ਐੱਸ.ਸੀ. ਵਿੰਗ ਦੇ ਨਵੇਂ ਸਰਕਲ ਪ੍ਰਧਾਨਾਂ ਦੀਆਂ ਨਿਯੁਕਤੀਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਐੱਸ.ਸੀ. ਵਿੰਗ ਦੇ ਸੂਬਾ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ, ਸਾ. ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕੀਤੀਆਂ ਗਈਆਂ ਹਨ | ਰਾਜਨਬੀਰ ਸਿੰਘ ਘੁਮਾਣ ਨੇ ਕਿਹਾ ਕਿ ਐੱਸ.ਸੀ. ਵਿੰਗ ਦੇ ਪ੍ਰਧਾਨਾਂ ਵਿਚ ਦੇਵ ਸੁਖਪਾਲ ਸਿੰਘ ਸੇਖਵਾਂ ਸਰਕਲ ਰੰਗੜ ਨੰਗਲ, ਰਣਯੋਧ ਸਿੰਘ ਚੂਹੇਵਾਲ ਸਰਕਲ ਅੱਚਲ ਸਾਹਿਬ-1, ਸੋਨੂੰ ਮਿਸ਼ਰਪੁਰ ਸਰਕਲ ਅੱਚਲ ਸਾਹਿਬ-2, ਗੁਰਪ੍ਰੀਤ ਸਿੰਘ ਘੱਸ ਸਰਕਲ ਪੰਜਗਰਾਈਆਂ-1, ਲਵਪ੍ਰੀਤ ਸਿੰਘ ਹਰਪੁਰਾ ਸਰਕਲ ਪੰਜਗੁਰਾਈਆਂ-2, ਗੁਰਨਿਸ਼ਾਨ ਸਿੰਘ ਮਹਿਮਦ ਸਰਕਲ ਬੋਹਜਾ, ਮੰਗਲ ਸਿੰਘ ਵਿੱਕੀ ਘੁਮਾਣ ਸਰਕਲ ਘੁਮਾਣ, ਦਵਿੰਦਰ ਸਿੰਘ ਮਾੜੀ ਟਾਂਡਾ ਸਰਕਲ ਕੋਟਲੀ, ਦੇਸਾ ਸਿੰਘ ਵਿੱਠਵਾਂ ਸਰਕਲ ਮਾੜੀ ਪੰਨਵਾਂ, ਸੁਖਰਾਜ ਸਿੰਘ ਸਨੀ ਕਾਜ਼ਮਪੁਰ ਸਰਕਲ ਖੁਜ਼ਾਲਾ, ਸੂਬੇਦਾਰ ਨਰਿੰਦਰ ਸਿੰਘ ਸਰਕਲ ਵੀਲਾ ਬੱਜੂ, ਹਰਦੀਪ ਸਿੰਘ ਦਕੋਹਾ ਸਰਕਲ ਦਕੋਹਾ, ਕਮਲਜੀਤ ਸਿੰਘ ਮਿੱਠਾਪੁਰ ਸਰਕਲ ਚੀਮਾ ਖੁੱਡੀ, ਸਤਨਾਮ ਸਿੰਘ ਭੇਟ ਸਰਕਲ ਹਰਚੋਵਾਲ 1, ਸਕੱਤਰ ਸਿੰਘ ਭਾਮ ਸਰਕਲ ਹਰਚੋਵਾਲ-2, ਅਮਰੀਕ ਸਿੰਘ ਮੰਢਿਆਲਾ ਸਰਕਲ ਭੱਟੀਵਾਲ ਤੋਂ ਪ੍ਰਧਾਨ ਨਿਯੁਕਤ ਕੀਤੇ ਗਏ ਹਨ | ਰਾਜਨਬੀਰ ਸਿੰਘ ਘੁਮਾਣ ਨੇ ਕਿਹਾ ਕਿ ਸੂਬਾ ਪਾਰਟੀ ਹਾਈਕਮਾਂਡ ਵਲੋਂ ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਤੋਂ ਐੱਸ.ਸੀ. ਵਿੰਗ ਦੇ ਕੁੱਲ 16 ਸਰਕਲ ਬਣਾਏ ਗਏ ਹਨ, ਜਿਨ੍ਹਾਂ ਵਿਚ ਸਰਕਲ ਪ੍ਰਧਾਨ ਨਿਯੁਕਤ ਕੀਤੇ ਗਏ ਹਨ | ਇਸ ਮੌਕੇ ਨਵ-ਨਿਯੁਕਤ ਸਰਕਲ ਪ੍ਰਧਾਨਾਂ ਨੇ ਅਕਾਲੀ ਦਲ ਦੀ ਸਮੁੱਚੀ ਹਾਈਕਮਾਂਡ ਅਤੇ ਹਲਕਾ ਇੰਚਾਰਜ ਰਾਜਨਬੀਰ ਸਿੰਘ ਘੁਮਾਣ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਮਿਲੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਰਸੀਵਰ ਗੁਰਮੇਜ ਸਿੰਘ ਚੀਮਾ, ਕੁਲਦੀਪ ਸਿੰਘ ਮੂੜ, ਕੈਪਟਨ ਕੁਲਵਿੰਦਰ ਸਿੰਘ ਲਾਡੀ ਊਧਨਵਾਲ, ਸੁਖਚੈਨ ਸਿੰਘ ਭਾਮ, ਗੁਰਪ੍ਰੀਤ ਸਿੰਘ ਭਾਮ, ਸੰਜੋਗ ਘੁਮਾਣ, ਬੰਟੀ ਮਾਨ ਆਦਿ ਹਾਜ਼ਰ ਸਨ |