11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਨਗਰ ਨਿਗਮ ਪਠਾਨਕੋਟ ਦੀਆਂ ਚੋਣਾਂ ਮਾਮੂਲੀ ਤਕਰਾਰ ਦੀਆਂ ਘਟਨਾਵਾਂ 'ਚ ਅਮਨ ਸ਼ਾਂਤੀ ਨਾਲ ਸੰਪੰਨ

Ad Position 21
No active advertisement
ਅਜੀਤ ਡੈਸਕ 27-05-2026
ਪਠਾਨਕੋਟ, 26 ਮਈ (ਸੰਧੂ/ਵਿਨੋਦ)-ਨਗਰ ਨਿਗਮ ਪਠਾਨਕੋਟ ਦੀਆਂ ਚੋਣਾਂ ਨੂੰ ਲੈ ਕੇ ਪਿਛਲੇ ਲਗਭਗ ਇਕ ਹਫ਼ਤੇ ਤੋਂ ਸ਼ਹਿਰ ਅੰਦਰ ਪੂਰੇ ਤਿਉਹਾਰ ਵਰਗਾ ਮਾਹੌਲ ਸੀ ਤੇ ਅੱਜ ਵੋਟਾਂ ਦੀ ਪੋਲਿੰਗ ਵਾਲੇ ਦਿਨ ਸ਼ਹਿਰ ਦੇ ਹਰੇਕ ਵਾਰਡ ਦੇ ਵਿਚ ਵੋਟਰਾਂ ਦੀਆਂ ਰੌਣਕਾਂ ਦੇਖਣ ਨੂੰ ਮਿਲੀਆਂ, ਜਿੱਥੇ ਪ੍ਰਸ਼ਾਸਨ ਵਲੋਂ ਪੂਰੀ ਮੁਸਤੈਦੀ ਨਾਲ ਤਿਆਰੀ ਕਰਕੇ ਵੋਟਾਂ ਦੇ ਕੰਮ ਨੂੰ ਅਮਨ-ਅਮਾਨ ਨਾਲ ਨੇਪਰੇ ਚਾੜ੍ਹਨ ਦੀ ਤਿਆਰੀ ਕੀਤੀ ਗਈ ਸੀ, ਉੱਥੇ ਕੁਝ ਕੁ ਥਾਵਾਂ 'ਤੇ ਮਾਮੂਲੀ ਤਕਰਾਰਬਾਜ਼ੀ ਦੀਆਂ ਖ਼ਬਰਾਂ ਸੁਣਨ ਨੂੰ ਮਿਲਿਆ ਪਰ ਫਿਰ ਵੀ ਨਗਰ ਨਿਗਮ ਪਠਾਨਕੋਟ ਦੀਆਂ ਚੋਣਾਂ ਵਿਚ 67.62 ਫੀਸਦੀ ਅਤੇ ਨਗਰ ਕੌਂਸਲ ਸੁਜਾਨਪੁਰ 72.15 ਫੀਸਦੀ ਵੋਟਾਂ ਨਾਲ ਕੰਮ ਸ਼ਾਂਤੀ ਪੂਰਵਕ ਸੰਪੰਨ ਹੋਇਆ | ਨਗਰ ਨਿਗਮ ਪਠਾਨਕੋਟ ਦੀਆਂ ਚੋਣਾਂ ਕਾਂਗਰਸ, ਭਾਜਪਾ ਅਤੇ 'ਆਪ' ਵਿਚਕਾਰ ਤਿੰਨ-ਪੱਖੀ ਮੁਕਾਬਲਾ ਹੈ | ਜਿਸ ਵਿਚ ਅਕਾਲੀ ਦਲ ਵੀ ਕਈ ਖੇਤਰਾਂ ਵਿਚ ਚੋਣ ਲੜੀ ਜਾਣਕਾਰੀ ਮੁਤਾਬਿਕ ਨਗਰ ਨਿਗਮ ਚੋਣਾਂ ਦੇ 50 ਵਾਰਡਾਂ ਲਈ ਪਠਾਨਕੋਟ ਵਿਚ 141 ਪੋਲਿੰਗ ਬੂਥ ਬਣਾਏ ਗਏ | ਇਸੇ ਤਰ੍ਹਾਂ ਨਗਰ ਕੌਂਸਲ ਸੁਜਾਨਪੁਰ ਦੇ 15 ਵਾਰਡਾਂ ਲਈ 26 ਬੂਥ ਬਣਾਏ ਗਏ ਸਨ | ਪਠਾਨਕੋਟ ਨਗਰ ਨਿਗਮ ਦੇ 9 ਪੋਲਿੰਗ ਬੂਥਾਂ ਨੂੰ ਅਤਿ-ਸੰਵੇਦਨਸ਼ੀਲ ਸ਼੍ਰੇਣੀ ਵਿਚ ਅਤੇ 133 ਬੂਥਾਂ ਨੂੰ ਸੰਵੇਦਨਸ਼ੀਲ ਸ਼੍ਰੇਣੀ ਵਿਚ ਰੱਖਿਆ ਗਿਆ ਸੀ | ਸੁਜਾਨਪੁਰ ਦੇ 15 ਵਾਰਡਾਂ ਦੇ ਸਾਰੇ 26 ਪੋਲਿੰਗ ਬੂਥ ਸੰਵੇਦਨਸ਼ੀਲ ਸ਼੍ਰੇਣੀ ਵਿਚ ਸਨ | ਇਨ੍ਹਾਂ ਬੂਥਾਂ 'ਤੇ ਸੁਰੱਖਿਆ ਪ੍ਰਬੰਧ ਸਖ਼ਤ ਦੇਖਣ ਨੂੰ ਮਿਲੇ | ਨਗਰ ਨਿਗਮ ਪਠਾਨਕੋਟ ਦੀਆਂ ਚੋਣਾਂ ਵਿਚ ਕਈ ਵੱਖ-ਵੱਖ ਪਾਰਟੀਆਂ ਦੇ ਵੱਡੇ-ਵੱਡੇ ਆਗੂਆਂ ਦੀ ਸਾਖ ਦਾਅ 'ਤੇ ਲੱਗੀ ਹੋਈ ਹੈ | ਜਿਸ ਦਾ ਨਤੀਜਾ 29 ਮਈ ਨੂੰ ਆਵੇਗਾ, ਪਰ ਸ਼ਹਿਰ ਦੇ ਅੰਦਰ ਇਨ੍ਹਾਂ ਆਗੂਆਂ ਦੀ ਜਿੱਤ ਤੇ ਹਾਰ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਵੋਟਾਂ ਦਾ ਕੰਮ ਖ਼ਤਮ ਹੋਣ ਤੋਂ ਬਾਅਦ ਪੂਰੀ ਤਰ੍ਹਾਂ ਗਰਮ ਹੋ ਗਿਆ ਹੈ | ਜਾਣਕਾਰੀ ਮੁਤਾਬਿਕ ਪਠਾਨਕੋਟ ਨਗਰ ਨਿਗਮ ਵਿਚ ਕਈ ਹੌਟ ਸੀਟਾਂ ਹਨ | ਜਿਨ੍ਹਾਂ ਵਿਚ ਵਾਰਡ ਨੰਬਰ-20 ਅਤੇ 21 ਵਿਚ 'ਆਪ' ਦੇ ਹਲਕਾ ਇੰਚਾਰਜ ਵਿਭੂਤੀ ਸ਼ਰਮਾ ਦਾ ਵੱਕਾਰ ਦਾਅ 'ਤੇ ਲੱਗਿਆ ਹੋਇਆ ਹੈ | ਵਾਰਡ-20 ਵਿਚ ਵਿਭੂਤੀ ਸ਼ਰਮਾ ਦੀ ਪਤਨੀ ਕੋਮਲ ਸ਼ਰਮਾ ਕਾਂਗਰਸ ਦੇ ਸਾਬਕਾ ਕੌਂਸਲਰ ਰਾਕੇਸ਼ ਬੱਬਲੀ ਦੀ ਪਤਨੀ ਸੁਸ਼ਮਾ ਦੇਵੀ ਵਿਰੁੱਧ ਚੋਣ ਲੜ ਰਹੀ ਹੈ | ਵਾਰਡ-21 ਵਿਚ ਵਿਭੂਤੀ ਸ਼ਰਮਾ ਦੇ ਬੇਟੇ ਵਿਸ਼ਵਕਿਰਤੀ ਸ਼ਰਮਾ, ਭਾਜਪਾ ਦੇ ਸ਼ਮਸ਼ੇਰ ਠਾਕੁਰ ਅਤੇ ਕਾਂਗਰਸ ਦੇ ਪਿ੍ੰਸ ਦੇ ਵਿਰੁੱਧ, ਮਿਸ਼ਨ ਰੋਡ 'ਤੇ ਵਾਰਡ ਨੰਬਰ-9 ਵਿਚ ਯੂਥ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਕਾਰਤਿਕ ਵਡੈਹਰਾ ਅਤੇ ਸਾਬਕਾ ਭਾਜਪਾ ਕੌਂਸਲਰ ਅਕਸ਼ੈ ਮਹਾਜਨ ਦੇ ਪੁੱਤਰ ਨਮਨ ਮਹਾਜਨ ਵਿਚਕਾਰ ਸਖ਼ਤ ਮੁਕਾਬਲਾ ਹੈ | 'ਆਪ' ਦੇ ਸੂਰਜ ਠਾਕੁਰ ਵੀ ਇੱਥੇ ਉਕਤ ਦੋਨਾਂ ਉਮੀਦਵਾਰਾਂ ਨੂੰ ਟੱਕਰ ਦਿੰਦੇ ਦਿਖਾਈ ਦੇ ਰਹੇ ਹਨ, ਵਾਰਡ-7 ਵਿਚ ਕਾਂਗਰਸ ਦੇ ਸ਼ਰਾਬ ਕਾਰੋਬਾਰੀ ਸੂਰਜ ਰੰਧਾਵਾ, 'ਆਪ' ਦੇ ਅਭੀ ਸ਼ਰਮਾ ਅਤੇ ਸਾਬਕਾ ਭਾਜਪਾ ਕੌਂਸਲਰ ਪ੍ਰਵੀਨ ਸ਼ਰਮਾ ਪੱਪੀ ਵਿਚਕਾਰ ਸਖ਼ਤ ਮੁਕਾਬਲਾ ਹੈ | ਵਾਰਡ-49 ਵਿਚ ਭਾਜਪਾ ਦੀ ਰਾਜੇਸ਼ ਬਾਲਾ, ਕਾਂਗਰਸ ਦੀ ਜਸਪ੍ਰੀਤ ਕੌਰ ਤੇ 'ਆਪ' ਦੀ ਮੀਰਾ ਗੁਪਤਾ ਦੇ ਵਿਚ ਸਖ਼ਤ ਮੁਕਾਬਲਾ ਹੈ | ਵਾਰਡ-35 ਵਿਚ ਮਾਰਕੀਟ ਕਮੇਟੀ ਦੇ ਚੇਅਰਮੈਨ ਵਿਕਾਸ ਸੈਣੀ 'ਆਪ' ਤੋਂ, ਸਾਬਕਾ ਕੌਂਸਲਰ ਰਾਜੂ ਮਹਾਜਨ ਭਾਜਪਾ ਤੇ ਵਰਿੰਦਰ ਸਿੰਘ ਲੱਕੀ ਕਾਂਗਰਸ ਤੋਂ ਚੋਣ ਲੜ ਰਹੇ ਹਨ | ਹੁਣ 29 ਮਈ ਨੂੰ ਨਤੀਜਿਆਂ ਵਾਲੇ ਦਿਨ ਇਹ ਦੇਖਣਾ ਹੋਵੇਗਾ ਕਿ ਕਿਹੜੇ-ਕਿਹੜੇ ਦਿਗਜ ਲੋਕਾਂ ਦੀਆਂ ਉਮੀਦਾਂ 'ਤੇ ਖਰੇ ਉੱਤਰੇ ਹਨ ਤੇ ਕਿੰਨਾਂ ਨੂੰ ਲੋਕਾਂ ਵਲੋਂ ਨਕਾਰਿਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਹਲਕਾ ਭੋਆ 'ਚ ਨਗਰ ਨਿਗਮ ਦੀਆਂ ਚੋਣਾਂ ਸ਼ਾਂਤੀ ਪੂਰਵਕ ਨੇਪਰੇ ਚੜ੍ਹੀਆਂ <br/> ਅਗਲੀ ਖ਼ਬਰ ਤਾਰਾਗੜ੍ਹ ਦੇ ਆਸ-ਪਾਸ ਕੱਟੀਆਂ ਜਾ ਰਹੀਆਂ ਨਾਜਾਇਜ਼ ਕਾਲੋਨੀਆਂ-ਵਿਭਾਗ ਬੇਖ਼ਬਰ
Ad Position 24