ਨਰੋਟ ਮਹਿਰਾ, 26 ਮਈ (ਰਾਜ ਕੁਮਾਰੀ)-ਵਿਧਾਨ ਸਭਾ ਹਲਕਾ ਭੋਆ 'ਚ ਨਗਰ ਨਿਗਮ ਦੀਆਂ ਚੋਣਾਂ ਸ਼ਾਂਤੀ ਪੂਰਵਕ ਨੇਪਰੇ ਚੜ੍ਹੀਆਂ | ਵੋਟਰਾਂ ਨੇ ਅੱਤ ਦੀ ਗਰਮੀ ਵਿਚ ਵੀ ਵੋਟਾਂ ਪਾਈਆਂ | ਸਵੇਰੇ 8 ਵਜੇ ਤੋਂ ਹੀ ਲੋਕਾਂ ਵਿਚ ਵੋਟਾਂ ਪਾਉਣ ਦਾ ਉਤਸ਼ਾਹ ਸੀ | ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਵੋਟਰਾਂ ਨੰੂ ਸ਼ਾਂਤੀ ਪੂਰਵਕ ਢੰਗ ਨਾਲ ਵੋਟਾਂ ਪਾਉਣ ਲਈ ਕਿਹਾ | ਆਮ ਆਦਮੀ ਪਾਰਟੀ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ, ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਾਬਕਾ ਵਿਧਾਇਕਾ ਸੀਮਾ ਕੁਮਾਰੀ ਨੇ ਆਪਣੇ-ਆਪਣੇ ਵੋਟਰਾਂ ਨੰੂ ਸ਼ਾਂਤੀ ਪੂਰਵਕ ਵੋਟ ਪੋਲ ਕਰਨ ਦੀ ਹਦਾਇਤ ਕੀਤੀ | ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਲੋਕਾਂ ਦਾ ਸਹਿਯੋਗ ਕਰਕੇ ਸ਼ਾਂਤਮਈ ਢੰਗ ਨਾਲ ਵੋਟਾਂ ਪੋਲ ਕਰਵਾਈਆਂ | ਵੱਖ-ਵੱਖ ਪਾਰਟੀਆਂ ਵਲੋਂ ਵੋਟਰਾਂ ਲਈ ਜਗ੍ਹਾ-ਜਗ੍ਹਾ ਪੀਣ ਵਾਲੇ ਪਾਣੀ ਅਤੇ ਵੋਟਾਂ ਪਾਉਣ ਲਈ ਵੋਟਰਾਂ ਲਈ ਆਟੋ ਤੇ ਹੋਰ ਗੱਡੀਆਂ, ਕਾਰਾਂ ਦਾ ਪ੍ਰਬੰਧ ਵੀ ਕੀਤਾ ਗਿਆ ਸੀ | ਵੋਟਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਵੀ ਕੀਤਾ | ਬੂਥ ਨੰਬਰ-42 ਵਿਚ ਆਮ ਪਾਰਟੀ ਦੀ ਵੀਨਾ ਕੁਮਾਰੀ, ਕਾਂਗਰਸ ਦੀ ਨੀਰਜਾ ਮਹਾਜਨ, ਅਕਾਲੀ ਦਲ ਪਾਰਟੀ ਦੀ ਤਮੰਨਾ ਦੇਵੀ, ਵਾਰਡ ਨੰਬਰ-47 ਵਿਚ ਆਮ ਆਦਮੀ ਪਾਰਟੀ ਦੇ ਕੈਲਾਸ਼, ਅਕਾਲੀ ਦਲ ਬਾਦਲ ਪਾਰਟੀ ਦੀ ਉਮੀਦਵਾਰ ਕਰਿਤਕਾ, ਬੀ.ਜੇ.ਪੀ. ਦਾ ਰਾਘਵ ਮਲਿਕਪੁਰੀਆ, ਕਾਂਗਰਸ ਪਾਰਟੀ ਦਾ ਹਰਪ੍ਰੀਤ ਸਿੰਘ ਹੈਪੀ, ਵਾਰਡ ਨੰਬਰ-45 ਵਿਚ ਕਾਂਗਰਸ ਪਾਰਟੀ ਦੀ ਸ਼ਾਲੂ ਭੱਟੀ, ਆਮ ਪਾਰਟੀ ਦੇ ਉਮੀਦਵਾਰ ਹਰੀਸ਼ ਕੁਮਾਰ ਗੋਰਖਾ, ਬੀ.ਜੇ.ਪੀ. ਦਾ ਸੋਬਿਤ, ਵਾਰਡ ਨੰਬਰ-43 ਤੋਂ ਆਮ ਪਾਰਟੀ ਦੀ ਬਲਜਿੰਦਰ ਕੌਰ, ਕਾਂਗਰਸ ਤੋਂ ਸੋਹਨ ਲਾਲ, ਬੀ.ਜੇ.ਪੀ. ਤੋਂ ਪਵਨ ਮਹਾਜਨ, ਵਾਰਡ ਨੰਬਰ-44 ਤੋਂ ਬੀ.ਜੇ.ਪੀ. ਤੋਂ ਰਮਿਤ ਮਹਾਜਨ ਉਮੀਦਵਾਰਾਂ ਦੀ ਕਿਸਮਤ ਡੱਬੇ ਵਿਚ ਬੰਦ ਹੋ ਚੁੱਕੀ ਹੈ | 29 ਮਈ ਨੰੂ ਇਨ੍ਹਾਂ ਦੀ ਕਿਸਮਤ ਡੱਬਿਆਂ ਵਿਚੋਂ ਖੱੁਲ੍ਹੇਗੀ |