11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਐਕਸੀਅਨ ਮੰਡੀ ਬੋਰਡ ਨੰੂ ਮਿਲਣ ਸੰਬੰਧੀ ਗਰਾਮ ਸੁਧਾਰ ਸਭਾ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 27-05-2026
ਬਹਿਰਾਮਪੁਰ, 26 ਮਈ (ਪ੍ਰੋ: ਬਲਬੀਰ ਸਿੰਘ ਕੋਲਾ)-ਗਰਾਮ ਸੁਧਾਰ ਸਭਾ ਬਹਿਰਾਮਪੁਰ ਦੀ ਜ਼ਰੂਰੀ ਮੀਟਿੰਗ ਪ੍ਰਧਾਨ ਵਿਜੇ ਸਿੰਘ ਸਲਾਰੀਆ ਦੀ ਪ੍ਰਧਾਨਗੀ ਹੇਠ ਕਸਬਾ ਬਹਿਰਾਮਪੁਰ ਵਿਖੇ ਹੋਈ | ਮੀਟਿੰਗ ਦੌਰਾਨ ਪੀਰ ਬਾਬਾ ਲੁੱਡਣ ਸ਼ਾਹ ਦੀ ਮਜ਼ਾਰ ਤੋਂ ਲੈ ਕੇ ਗਾਹਲੜੀ ਰੋਡ ਤੱਕ ਇਕ ਕਿੱਲੋਮੀਟਰ ਲੰਬੀ ਸੰਪਰਕ ਸੜਕ ਦੀ ਹਾਲਤ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਭਾ ਦੇ ਪ੍ਰਧਾਨ ਵਿਜੇ ਸਿੰਘ ਸਲਾਰੀਆ ਨੇ ਦੱਸਿਆ ਕਿ ਇਸ ਸੜਕ ਦੀ ਮਾੜੀ ਹਾਲਤ ਤੇ ਮੁਰੰਮਤ ਦੇ ਸਬੰਧ 'ਚ ਗਰਾਮ ਸੁਧਾਰ ਸਭਾ ਦੇ ਵਫ਼ਦ ਵਲੋਂ ਕਈ ਵਾਰ ਮੰਡੀ ਬੋਰਡ ਦੇ ਉੱਚ ਅਧਿਕਾਰੀਆਂ ਨੰੂ ਮੰਗ ਪੱਤਰ ਵੀ ਦਿੱਤੇ ਗਏ ਹਨ | ਪਰ ਵਿਭਾਗ ਵਲੋਂ ਵੀ ਦਿੱਤੇ ਗਏ ਭਰੋਸੇ ਵੀ ਝੂਠੇ ਸਾਬਤ ਹੋਏ ਹਨ | ਮੀਟਿੰਗ ਦੌਰਾਨ ਸਰਬਸੰਮਤੀ ਨਾਲ 27 ਮਈ ਨੰੂ ਮੰਡੀਕਰਨ ਬੋਰਡ ਦੇ ਐਕਸੀਅਨ ਨੰੂ ਮਿਲਣ ਦਾ ਫ਼ੈਸਲਾ ਕੀਤਾ | ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸਤਿਬੀਰ ਸਿੰਘ ਸੁਲਤਾਨੀ, ਬਲਬੀਰ ਸਿੰਘ ਬੈਂਸ, ਸੁਖਦੇਵ ਰਾਜ, ਪਿ੍ੰਸ: ਜਗਦੀਸ਼ ਭਗਤ, ਦੇਸ ਰਾਜ, ਸੁਨੀਲ ਵਰਮਾ, ਵਿਜੇ ਵਰਮਾ, ਬਲਵੰਤ ਰਾਏ, ਮੈਂਬਰ ਪੰਚਾਇਤ ਠਾਕੁਰ ਸ਼ਕਤੀ ਸਿੰਘ, ਚਰਨ ਦਾਸ, ਬਲਵਿੰਦਰ ਸਿੰਘ, ਮੋਹਨ ਭਗਤ, ਠਾਕੁਰ ਰਾਜ ਸਿੰਘ, ਹੰਸ ਰਾਜ, ਕੁਲਵੰਤ ਸਿੰਘ, ਨਿਰਮਲ ਸਿੰਘ, ਸ਼ਿਵ ਸ਼ਰਮਾ, ਟੀ.ਕੇ ਮਹਿਤਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਤੀਸਰੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਸਮਾਗਮ ਅਗਲੀ ਖ਼ਬਰ ਹਲਕਾ ਭੋਆ 'ਚ ਨਗਰ ਨਿਗਮ ਦੀਆਂ ਚੋਣਾਂ ਸ਼ਾਂਤੀ ਪੂਰਵਕ ਨੇਪਰੇ ਚੜ੍ਹੀਆਂ <br/>
Ad Position 24