30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਭਾਰਤ ਸਕਾਊਟਸ ਐਂਡ ਗਾਈਡਜ਼ ਦਾ ਰਾਜ ਪੁਰਸਕਾਰ ਟਰੇਨਿੰਗ ਕੈਂਪ ਸਫਲਤਾ ਪੂਰਵਕ ਸਮਾਪਤ <br/>

Ad Position 21
No active advertisement
ਅਜੀਤ ਡੈਸਕ 28-05-2026
ਘਰੋਟਾ, 27 ਮਈ (ਸੰਜੀਵ ਗੁਪਤਾ)-ਪੀ.ਐਮ. ਸ੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲੇ ਨਾਜੋਚੱਕ ਵਿਖੇ ਆਯੋਜਿਤ ਭਾਰਤ ਸਕਾਊਟਸ ਐਂਡ ਗਾਈਡਜ਼ ਦੇ ਰਾਜ ਪੁਰਸਕਾਰ ਟਰੇਨਿੰਗ ਕੈਂਪ ਦਾ ਸਫਲ ਸਮਾਪਨ ਹੋ ਗਿਆ | ਪੰਜ ਦਿਨਾਂ ਤੱਕ ਚੱਲੇ ਇਸ ਟਰੇਨਿੰਗ ਕੈਂਪ ਵਿੱਚ ਚੰਡੀਗੜ੍ਹ ਸੰਭਾਗ ਦੇ ਕਲੱਸਟਰ ਪੰਜਾਬ ਦੇ 11 ਸਕੂਲਾਂ ਤੋਂ 60 ਵਿਦਿਆਰਥਣਾਂ ਅਤੇ 64 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਸਮਾਪਨ ਸਮਾਗਮ ਸਕੂਲ ਕੈਂਪਸ ਵਿਚ ਕਰਵਾਇਆ ਗਿਆ | ਜਿਸ ਵਿਚ ਸਕੂਲ ਦੇ ਉਪ-ਪਿ੍ੰਸੀਪਲ ਰਵਿੰਦਰ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਮੌਕੇ ਲੀਡਰ ਆਫ਼ ਕੋਰਸ ਕਵਰ ਰਾਜ ਕੁਮਾਰ, ਕਰਨਦੀਪ ਕੌਰ, ਵਿਪੁਲ ਅਤੇ ਵੱਖ-ਵੱਖ ਸਕੂਲਾਂ ਤੋਂ ਆਏ ਅਧਿਆਪਕ ਅਤੇ ਅਨੁਰੱਖਿਅਕ ਵੀ ਹਾਜ਼ਰ ਰਹੇ | ਆਪਣੇ ਸੰਬੋਧਨ ਦੌਰਾਨ ਉਪ-ਪਿ੍ੰਸੀਪਲ ਰਵਿੰਦਰ ਕੁਮਾਰ ਨੇ ਵਿਦਿਆਰਥੀਆਂ ਦੇ ਅਨੁਸ਼ਾਸਨ, ਸੇਵਾ ਭਾਵਨਾ ਅਤੇ ਨੇਤਿ੍ਤਵ ਯੋਗਤਾ ਦੀ ਸਰਾਹਨਾ ਕਰਦਿਆਂ ਉਨ•ਾਂ ਨੂੰ ਸਮਾਜ ਅਤੇ ਰਾਸ਼ਟਰ ਸੇਵਾ ਲਈ ਹਮੇਸ਼ਾ ਤਿਆਰ ਰਹਿਣ ਦੀ ਪੇ੍ਰਰਨਾ ਦਿੱਤੀ | ਚਰਨਜੀਤ ਸਿੰਘ ਨੇ ਵੱਖ-ਵੱਖ ਸਕੂਲਾਂ ਤੋਂ ਪਹੁੰਚੇ ਅਧਿਆਪਕਾਂ ਦਾ ਧੰਨਵਾਦ ਕੀਤਾ | ਕੈਂਪ ਦੌਰਾਨ ਵਿਦਿਆਰਥੀਆਂ ਨੂੰ ਸਕਾਊਟਸ ਐਂਡ ਗਾਈਡਜ਼ ਦੀਆਂ ਵੱਖ-ਵੱਖ ਗਤੀਵਿਧੀਆਂ, ਪ੍ਰਾਇਮਰੀ ਇਲਾਜ, ਟੋਲੀ ਸੰਚਾਲਨ, ਅਨੁਸ਼ਾਸਨ, ਸੇਵਾ ਕਾਰਜ ਅਤੇ ਨੇਤਿ੍ਤਵ ਟਰੇਨਿੰਗ ਬਾਰੇ ਵਿਹਾਰਿਕ ਜਾਣਕਾਰੀ ਦਿੱਤੀ ਗਈ | ਸਮਾਪਨ ਮੌਕੇ ਭਾਗੀਦਾਰਾਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਗਏ | ਅੰਤ ਵਿਚ ਸਾਰੇ ਭਾਗੀਦਾਰਾਂ ਅਤੇ ਸਹਿਯੋਗੀ ਅਧਿਆਪਕਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਰਾਸ਼ਟਰੀ ਗਾਨ ਨਾਲ ਪ੍ਰੋਗਰਾਮ ਦਾ ਸਮਾਪਨ ਹੋਇਆ |

Ad Position 22
No active advertisement
ਪਿਛਲੀ ਖ਼ਬਰ ਲਿੰਕ ਰੋਡ ਦੀ ਮੁਰੰਮਤ ਸੰਬੰਧੀ ਗ੍ਰਾਮ ਸੁਧਾਰ ਸਭਾ ਬਹਿਰਾਮਪੁਰ ਤੇ ਕਿਰਤੀ ਕਿਸਾਨ ਯੂਨੀਅਨ ਦਾ ਵਫ਼ਦ ਐਸ.ਡੀ.ਓ ਪੰਜਾਬ ਮੰਡ... ਅਗਲੀ ਖ਼ਬਰ ਤਕਨੀਕੀ ਖ਼ਰਾਬੀ ਕਾਰਨ ਢਾਂਗੂ ਰੋਡ ਰੇਲਵੇ ਫਾਟਕ ਹੋਇਆ ਬੰਦ
Ad Position 24