19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਜੈਮਸ ਕੈਮਬਿ੍ਜ ਇੰਟਰਨੈਸ਼ਨਲ ਸਕੂਲ ਬਟਾਲਾ ਵਿਖੇ ਸ਼ਾਨਦਾਰ 'ਅਹੁਦਾ ਸੰਭਾਲ ਸਮਾਗਮ' ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 29-05-2026
ਬਟਾਲਾ, 28 ਮਈ (ਸਤਿੰਦਰ ਸਿੰਘ)-ਇਲਾਕੇ ਦੀ ਪ੍ਰਮੁੱਖ ਵਿਦਿਅਕ ਸੰਸਥਾ ਜੈਮਸ ਕੈਮਬਿ੍ਜ ਇੰਟਰਨੈਸ਼ਨਲ ਸਕੂਲ ਬਟਾਲਾ ਵਿਖੇ ਸਕੂਲ ਦੇ ਚੇਅਰਮੈਨ ਸ: ਰਜਿੰਦਰ ਸਿੰਘ ਸਾਂਘਾ ਦੀ ਦੂਰ-ਅੰਦੇਸ਼ੀ ਸੋਚ ਨੂੰ ਅੱਗੇ ਵਧਾਉਂਦੇ ਹੋਏ ਅਤੇ ਵਿਦਿਆਰਥੀਆਂ ਵਿਚ ਲੀਡਰਸ਼ਿਪ ਦੀ ਭਾਵਨਾ ਨੂੰ ਉਜਾਗਰ ਕਰਨ ਲਈ ਨਵੇਂ ਅਕਾਦਮਿਕ ਸੈਸ਼ਨ 2026-27 ਲਈ ਵਿਦਿਆਰਥੀ ਕੌਂਸਲ ਦੇ ਗਠਨ ਸਬੰਧੀ ਸ਼ਾਨਦਾਰ 'ਅਹੁਦਾ ਸੰਭਾਲ ਸਮਾਗਮ' ਬੜੇ ਉਤਸ਼ਾਹ ਤੇ ਗੌਰਵ ਨਾਲ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਸਕੂਲ ਬੈਂਡ ਦੀਆਂ ਮਧੁਰ ਧੁਨਾਂ ਦੇ ਦਰਮਿਆਨ ਵਿਦਿਆਰਥੀਆਂ ਵਲੋਂ ਕੀਤੇ ਗਏ ਪ੍ਰਭਾਵਸ਼ਾਲੀ ਤੇ ਅਨੁਸ਼ਾਸਿਤ ਮਾਰਚ ਪਾਸਟ ਨਾਲ ਹੋਈ, ਜਿਸ ਨੇ ਸਮੂਹ ਦਰਸ਼ਕਾਂ ਦਾ ਮਨ ਮੋਹ ਲਿਆ | ਇਸ ਵਿਸ਼ੇਸ਼ ਮੌਕੇ ਸਕੂਲ ਦੇ ਡਾਇਰੈਕਟਰ ਸ੍ਰੀਮਤੀ ਮਨਜੀਤ ਸਾਂਘਾ ਅਤੇ ਪਿ੍ੰਸੀਪਲ ਸ੍ਰੀਮਤੀ ਚਾਰੂ ਸਿੰਘ ਪੰਨੂੰ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਉਨ੍ਹ ਵਲੋਂ ਨਵੇਂ ਚੁਣੇ ਗਏ ਮੁੱਖ ਲੜਕਾ, ਮੁੱਖ ਲੜਕੀ, ਉਪ ਮੁੱਖ ਲੜਕਾ, ਉਪ ਮੁੱਖ ਲੜਕੀ, ਖੇਡ ਕੈਪਟਨ ਅਤੇ ਚਾਰਾਂ ਹਾਊਸਾਂ ਦੇ ਕਪਤਾਨਾਂ ਨੂੰ ਰਸਮੀ ਸੈਸ਼ (ਪੱਟੀਆਂ) ਪਹਿਨਾ ਕੇ ਅਤੇ ਬੈਜ ਲਗਾ ਕੇ ਸਨਮਾਨਿਤ ਕੀਤਾ ਗਿਆ | 10ਵੀਂ ਜਮਾਤ ਦੇ ਵਿਦਿਆਰਥੀਆਂ ਨੇ ਇਸ ਮੌਕੇ ਸਕੂਲ ਦੀ ਨਵੀਂ ਬਣੀ ਵਿਦਿਆਰਥੀ ਕੌਂਸਲ ਵਿਚ ਮੁੱਖ ਅਹੁਦੇਦਾਰਾਂ ਵਜੋਂ ਅਹੁਦਾ ਸੰਭਾਲਿਆ, ਜਿਸ ਵਿਚ ਗੁਰਵੀਰ ਸਿੰਘ ਨੂੰ ਮੁੱਖ ਲੜਕਾ, ਸਮਰਥਵੀਰ ਸਿੰਘ ਨੂੰ ਉਪ ਮੁੱਖ ਲੜਕਾ, ਤਿ੍ਸ਼ਾ ਨੂੰ ਮੁੱਖ ਲੜਕੀ ਅਤੇ ਗੁਰਕਨਵਲ ਕੌਰ ਨੂੰ ਉਪ ਮੁੱਖ ਲੜਕੀ ਚੁਣਿਆ ਗਿਆ | ਇਸ ਤੋਂ ਇਲਾਵਾ ਕਿਰਤਰੂਪ ਕੌਰ ਤੇ ਸਿਦਕ ਕੌਰ ਨੂੰ ਅਨੁਸ਼ਾਸਨ ਕੈਪਟਨ, ਆਦਿੱਤਿਆ ਨੈਅਰ ਤੇ ਬਵਿਆ ਸੋਢੀ ਨੂੰ ਸੱਭਿਆਚਾਰਕ ਕੈਪਟਨ, ਬਵਕਿਰਤ ਸਿੰਘ ਤੇ ਸ਼ੌਰਯ ਮਹਾਜਨ ਨੂੰ ਖੇਡ ਕੈਪਟਨ ਅਤੇ ਜਸ਼ਨਦੀਪ ਸਿੰਘ ਨੂੰ ਸਾਹਿਤਕ ਕੈਪਟਨ ਦੀ ਜ਼ਿੰਮੇਵਾਰੀ ਸੌਂਪੀ ਗਈ | ਪਿ੍ੰਸੀਪਲ ਸ੍ਰੀਮਤੀ ਚਾਰੂ ਸਿੰਘ ਪੰਨੂੰ ਦੀ ਅਗਵਾਈ ਹੇਠ ਸਮੂਹ ਕੌਂਸਲ ਮੈਂਬਰਾਂ ਨੇ ਸਕੂਲ ਦੇ ਨਿਯਮਾਂ ਦੀ ਪਾਲਣਾ ਕਰਨ, ਅਨੁਸ਼ਾਸਨ ਬਣਾਈ ਰੱਖਣ ਅਤੇ ਵਿਦਿਆਰਥੀਆਂ ਲਈ ਇਕ ਆਦਰਸ਼ ਨੇਤਾ ਬਣਨ ਦੀ ਸਹੁੰ ਚੁੱਕੀ | ਇਸ ਦੌਰਾਨ ਪ੍ਰਬੰਧਕਾਂ ਨੇ ਨਵੇਂ ਚੁਣੇ ਗਏ ਆਗੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਲੀਡਰਸ਼ਿਪ ਦਾ ਅਸਲ ਅਰਥ ਕੇਵਲ ਅਹੁਦਾ ਪ੍ਰਾਪਤ ਕਰਨਾ ਨਹੀਂ, ਸਗੋਂ ਆਪਣੀ ਟੀਮ, ਸਕੂਲ ਅਤੇ ਸਮਾਜ ਪ੍ਰਤੀ ਜਵਾਬਦੇਹੀ ਨਿਭਾਉਣਾ ਹੈ | ਸਮਾਗਮ ਦੇ ਅਖੀਰ ਵਿਚ ਸਾਰੇ ਚੁਣੇ ਗਏ ਮੈਂਬਰਾਂ ਨੂੰ ਸਕੂਲ ਦੇ ਝੰਡੇ ਸੌਪੇ ਗਏ ਅਤੇ ਰਾਸ਼ਟਰੀ ਗਾਣ ਨਾਲ ਸਮਾਗਮ ਦੀ ਸਫ਼ਲਤਾ ਪੂਰਵਕ ਸਮਾਪਤੀ ਹੋਈ |

Ad Position 22
No active advertisement
ਪਿਛਲੀ ਖ਼ਬਰ ਪ੍ਰਸਿੱਧ ਜਾਮਾ ਮਸਜਿਦ ਨਬੀਪੁਰ ਵਿਖੇ ਮੁਸਲਮਾਨ ਭਾਈਚਾਰੇ ਵਲੋਂ ਈਦ-ਉਲ-ਅਜ਼ਹਾ (ਬਕਰੀਦ) ਮਨਾਈ ਅਗਲੀ ਖ਼ਬਰ ਨਹਿਰਾਂ 'ਚ ਪਾਣੀ ਸਰਕਾਰ ਨੇ ਤੁਰੰਤ ਨਾ ਛੱਡਿਆ ਤਾਂ ਕਿਸਾਨ ਸੰਘਰਸ਼ ਕਰਨਗੇ-ਲਾਦੀਆਂ
Ad Position 24