19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਅੱਗ ਦੀ ਲਪੇਟ 'ਚ ਆ ਕੇ ਸੜੀ ਦੁਕਾਨ ਦੇ ਮਾਲਕ ਨੂੰ ਮਿਲਣ ਪਹੁੰਚੇ ਗੁਰਬਚਨ ਸਿੰਘ ਬੱਬੇਹਾਲੀ, ਇਕ ਲੱਖ ਰੁਪਏ ਦੀ ਕੀਤੀ ਮਦਦ

Ad Position 21
No active advertisement
ਅਜੀਤ ਡੈਸਕ 29-05-2026
ਗੁਰਦਾਸਪੁਰ, 28 ਮਈ (ਚੱਕਰਾਜਾ/ਗੁਰਪ੍ਰਤਾਪ ਸਿੰਘ)-ਬੀਤੀ ਰਾਤ ਸ਼ਹਿਰ ਦੇ ਗੀਤਾ ਭਵਨ ਰੋਡ 'ਤੇ ਸਥਿਤ ਇਕ ਪਲਾਈ ਬੋਰਡ ਦੀ ਦੁਕਾਨ ਨੂੰ ਬਿਜਲੀ ਦੀਆਂ ਤਾਰਾਂ ਕਾਰਨ ਅੱਗ ਲੱਗ ਗਈ ਸੀ | ਜਿਸ ਕਾਰਨ ਦੁਕਾਨ ਦੇ ਅੰਦਰ ਪਿਆ ਸਾਮਾਨ ਅਤੇ ਦੁਕਾਨ ਦੇ ਉਪਰ ਬਣਿਆ ਮਾਲਕ ਦਾ ਘਰ ਬੁਰੀ ਤਰ੍ਹਾਂ ਨੁਕਸਾਨੇ ਗਏ ਸਨ | ਜਿਸ ਨੰੂ ਧਿਆਨ 'ਚ ਰੱਖਦੇ ਹੋਏ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਪੀੜਤ ਦੁਕਾਨਦਾਰ ਨੂੰ ਮਿਲਣ ਪਹੁੰਚੇ, ਜਿੱਥੇ ਉਨ੍ਹਾਂ ਵਲੋਂ ਨੁਕਸਾਨ ਦਾ ਜਾਇਜ਼ਾ ਲਿਆ ਗਿਆ ਅਤੇ ਆਪਣੇ ਵਲੋਂ ਪੀੜਤ ਨੰੂ ਨਿੱਜੀ ਤੌਰ 'ਤੇ 1 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ | ਇਸ ਮੌਕੇ ਬੱਬੇਹਾਲੀ ਵਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਇਸ ਦੁੱਖ ਦੀ ਘੜੀ ਵਿਚ ਅੱਗੇ ਆ ਕੇ ਪੀੜਤ ਦੁਕਾਨਦਾਰ ਦਾ ਸਾਥ ਦੇਣ | ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਉਹ ਪੀੜਤ ਦੁਕਾਨਦਾਰ ਨੰੂ 5 ਲੱਖ ਰੁਪਏ ਤੱਕ ਦਾ ਮੁਆਵਜ਼ਾ ਦਿਵਾਉਣਗੇ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਜੇ ਅਜਿਹੀ ਘਟਨਾ ਵਾਪਰਦੀ ਸੀ ਤਾਂ ਉਹ ਹਮੇਸ਼ਾ ਪੀੜਤ ਦੀ ਮਦਦ ਕਰਦੇ ਸਨ | ਪੀੜਤ ਦੁਕਾਨਦਾਰ ਵਲੋਂ ਬੱਬੇਹਾਲੀ ਦੁਆਰਾ ਨਿੱਜੀ ਤੌਰ 'ਤੇ ਕੀਤੀ ਗਈ ਮਦਦ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਪ੍ਰਧਾਨ ਬਣਨ 'ਤੇ ਹੀਰਾ ਵਾਲੀਆ ਨੇ ਦਿੱਤੀ ਵਧਾਈ <br/> ਅਗਲੀ ਖ਼ਬਰ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਭਾਜਪਾ ਦਾ 2027 ਮਿਸ਼ਨ ਪੰਜਾਬ ਕਾਮਯਾਬ ਹੋਵੇਗਾ-ਵਿਜੇ ਸੋਨੀ <br/>
Ad Position 24