19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਆਮ ਆਦਮੀ ਪਾਰਟੀ ਨੇ ਭਾਜਪਾ ਨਾਲ ਮਿਲ ਕੇ ਲੜੀਆਂ ਨਗਰ ਨਿਗਮ ਚੋਣਾਂ-ਨਰੇਸ਼ ਮਹਾਜਨ <br/>

Ad Position 21
No active advertisement
ਅਜੀਤ ਡੈਸਕ 29-05-2026
ਬਟਾਲਾ, 28 ਮਈ (ਸਤਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਬਟਾਲਾ ਦੇ ਇੰਚਾਰਜ ਨਰੇਸ਼ ਮਹਾਜਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਬਟਾਲਾ ਵਿਚ ਨਗਰ ਨਿਗਮ ਚੋਣਾਂ ਦੌਰਾਨ ਲੋਕਾਂ ਨੇ ਪੂਰੀ ਤਰਾਂ ਨਾਕਾਰ ਦਿੱਤਾ ਸੀ, ਜਿਸ ਕਰ ਕੇ ਇਥੋਂ ਦੇ ਵਿਧਾਇਕ ਨੇ ਭਾਜਪਾ ਨਾਲ ਕਥਿਤ ਮਿਲੀਭੁਗਤ ਕਰ ਕੇ ਚੋਣਾਂ ਲੜੀਆਂ ਹਨ, ਜਿਸ ਦੇ ਉਨਾਂ ਕੋਲ ਪੁਖ਼ਤਾ ਸਬੂਤ ਵੀ ਹਨ ਅਤੇ ਸਮਾਂ ਆਉਣ 'ਤੇ ਉਹ ਮੀਡੀਆ ਰਾਹੀਂ ਜੱਗ-ਜਾਹਿਰ ਵੀ ਕਰਨਗੇ | ਉਨਾਂ ਕਿਹਾ ਕਿ ਬਟਾਲਾ ਵਿਚ ਪਿਛਲੇ ਸਾਢੇ 4 ਸਾਲ ਤੋਂ ਕੋਈ ਵਿਕਾਸ ਕੰਮ ਨਹੀਂ ਹੋਇਆ ਤੇ ਜਿਸ ਤਰਾਂ ਲੁੱਟਾਂ-ਖੋਹਾਂ ਤੇ ਫਿਰੌਤੀਆਂ ਦੀਆਂ ਵਾਰਦਾਤਾਂ ਵਧੀਆਂ ਹਨ, ਉਸ ਨਾਲ ਸ਼ਹਿਰ ਵਾਸੀਆਂ ਵਿਚ ਡਰ ਦਾ ਮਾਹੌਲ ਸੀ ਅਤੇ ਸ਼ਹਿਰ ਵਾਸੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਅੱਕੇ ਬੈਠੇ ਸਨ | ਉਨਾਂ ਕਿਹਾ ਕਿ ਵਿਧਾਇਕ ਜੋ ਕਿ ਵਿਕਾਸ ਦੇ ਦਮਗਜੇ ਮਾਰਦਾ ਹੈ, ਜੇਕਰ ਆਪਣੇ ਕੰਮਾਂ 'ਤੇ ਏਨਾ ਹੀ ਯਕੀਨ ਸੀ ਤਾਂ ਫਿਰ ਭਾਜਪਾ ਨਾਲ ਲੁਕ-ਛਿਪ ਕੇ ਉਨਾਂ ਦੀ ਮਦਦ ਲੈਣ ਦੀ ਕਿਉਂ ਲੋੜ ਪੈ ਗਈ | ਹਲਕਾ ਇੰਚਾਰਜ ਨੇ ਕਿਹਾ ਕਿ ਵਿਧਾਇਕ ਵਲੋਂ ਆਪਣੇ ਰਿਸ਼ਤੇਦਾਰਾਂ ਦੇ ਵਾਰਡਾਂ ਵਿਚ ਜਿਸ ਤਰਾਂ ਭਾਜਪਾ ਲੋਕਾਂ ਕੋਲੋਂ ਮਦਦ ਲਈ ਗਈ ਅਤੇ ਹਰ ਹੀਲਾ ਵਰਤਦਿਆਂ ਵੋਟਰਾਂ ਨੂੰ ਲਾਲਚ ਤੇ ਡਰਾਵੇ ਦਿੱਤੇ ਗਏ, ਉਸ ਨੇ ਲੋਕਤੰਤਰ ਪੂਰੀ ਤਰਾਂ ਲਤਾੜ ਕੇ ਰੱਖ ਦਿੱਤਾ ਹੈ ਅਤੇ ਜਿਸ ਤਰਾਂ ਉਸ ਦੇ ਹਮਾਇਤੀਆਂ ਵਲੋਂ ਵੱਡੇ ਪੱਧਰ 'ਤੇ ਵਾਰਡਾਂ ਵਿਚ ਪੈਸੇ ਤੇ ਹੋਰ ਸਮੱਗਰੀ ਵੰਡੀ ਗਈ, ਉਸ ਨੇ ਸਾਬਤ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਪੂਰੀ ਤਰਾਂ ਨਾਕਾਰ ਦਿੱਤਾ ਹੈ | ਉਨਾਂ ਕਿਹਾ ਕਿ ਆਉਣ ਵਾਲੇ ਚੋਣ ਨਤੀਜੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿਚ ਹੋਣਗੇ |

Ad Position 22
No active advertisement
ਪਿਛਲੀ ਖ਼ਬਰ ਕਰਮਚਾਰੀ ਭਵਿੱਖ ਨਿਧੀ ਸੰਗਠਨ ਵਲੋਂ ਨਿਧੀ ਆਪ ਕੇ ਨਿਕਟ 2.0 ਤਹਿਤ ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਪ੍ਰਧਾਨ ਬਣਨ 'ਤੇ ਹੀਰਾ ਵਾਲੀਆ ਨੇ ਦਿੱਤੀ ਵਧਾਈ <br/>
Ad Position 24