09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਸ਼ਹੀਦ ਦੀ ਪਤਨੀ ਨੂੰ ਵਿਦੇਸ਼ੀ ਨੰਬਰਾਂ ਤੋਂ ਆਈ ਫਿਰੌਤੀ ਦੀ ਕਾਲ <br/>

Ad Position 21
No active advertisement
ਅਜੀਤ ਡੈਸਕ 30-05-2026
ਕਾਹਨੂੰਵਾਨ, 29 ਮਈ (ਨਿਸ਼ਾਨ ਸਿੰਘ ਚਾਹਲ)-ਪੁਲਿਸ ਥਾਣਾ ਕਾਹਨੂੰਵਾਨ ਦੇ ਅਧੀਨ ਪੈਂਦੇ ਪਿੰਡ ਬਗੋਲ ਦੇ ਭਾਰਤੀ ਫ਼ੌਜ ਦੇ ਸ਼ਹੀਦ ਦੀ ਪਤਨੀ ਨੂੰ ਵੱਖ-ਵੱਖ ਵਿਦੇਸ਼ੀ ਮੋਬਾਇਲ ਨੰਬਰਾਂ ਤੋਂ ਕਾਲ ਕਰ ਕੇ ਉਸ ਕੋਲੋਂ ਫਿਰੌਤੀ ਦੀ ਮੰਗ ਕੀਤੀ ਗਈ ਹੈ | ਪੁਲਿਸ ਨੂੰ ਲਿਖਾਈ ਸ਼ਿਕਾਇਤ ਵਿਚ ਪਰਮਜੀਤ ਕੌਰ ਪਤਨੀ ਸ਼ਹੀਦ ਚਮੇਲ ਸਿੰਘ ਵਾਸੀ ਬਗੋਲ ਨੇ ਦੱਸਿਆ ਕਿ ਉਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੱਟੀਆਂ ਵਿਖੇ ਬਤੌਰ ਕਲਰਕ ਕੰਮ ਕਰ ਰਹੀ ਹੈ | ਉਸ ਦੀ ਲੜਕੀ ਕੈਨੇਡਾ ਰਹਿੰਦੀ ਹੈ, ਜਦਕਿ ਉਸ ਦਾ ਲੜਕਾ ਆਸਟਰੇਲੀਆ ਵਿਚ ਰਹਿ ਰਿਹਾ ਹੈ | ਉਸ ਨੇ ਦੱਸਿਆ ਕਿ 9 ਅਪ੍ਰੈਲ 2026 ਨੂੰ ਮੇਰੇ ਮੋਬਾਇਲ ਨੰਬਰ ਉਪਰ ਵੱਖ-ਵੱਖ ਵਿਦੇਸ਼ੀ ਨੰਬਰਾਂ ਤੋਂ ਮੈਨੂੰ ਕਾਲ ਆਉਂਦੀ ਹੈ ਅਤੇ ਅਤੇ ਮੈਨੂੰ ਫ਼ੋਨ ਕਾਲ ਕਰਨ ਵਾਲਾ 15 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕਰਦਾ ਹੈ | ਉਸ ਤੋਂ ਕੁਝ ਦਿਨ ਬਾਅਦ ਮੈਨੂੰ ਫਿਰ ਮੇਰੇ ਮੋਬਾਇਲ ਫ਼ੋਨ 'ਤੇ ਕਾਲ ਆਉਂਦੀ ਹੈ, ਪਰ ਮੈਂ ਉਸ ਸਮੇਂ ਫ਼ੋਨ ਰਿਸੀਵ ਨਹੀਂ ਕਰ ਸਕੀ | 15 ਮਈ ਨੂੰ ਮੇਰੇ ਫ਼ੋਨ 'ਤੇ ਫਿਰ ਕਿਸੇ ਵਿਦੇਸ਼ੀ ਮੋਬਾਇਲ ਨੰਬਰ ਤੋਂ ਕਾਲ ਆਉਂਦੀ ਹੈ ਅਤੇ 20 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਜਾਂਦੀ ਹੈ | ਇਸੇ ਹੀ ਦਿਨ ਸ਼ਾਮ ਵੇਲੇ ਮੂੰਹ ਬੰਨ ਕੇ ਇਕ ਨੌਜਵਾਨ ਉਸ ਦੇ ਘਰ ਦਾਖਲ ਹੋਣ ਦੀ ਕੋਸ਼ਿਸ਼ ਕਰਦਾ ਹੈ, ਜਿਸ ਦੀ ਸਾਰੀ ਹਰਕਤ ਉਸ ਦੇ ਘਰ ਵਿਚ ਲੱਗੇ ਸੀ.ਸੀ.ਟੀ.ਵੀ. ਵਿਚ ਕੈਦ ਹੋ ਗਈ | ਇਸ ਤੋਂ ਬਾਅਦ ਉਸ ਨੂੰ ਫਿਰ 23 ਤੋਂ 26 ਮਈ ਤੱਕ ਵਿਦੇਸ਼ੀਂ ਮੋਬਾਇਲ ਨੰਬਰਾਂ ਤੋਂ ਫਿਰੌਤੀ ਦੀ ਮੰਗ ਕਰਦਿਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਕਿ ਉਨ੍ਹਾਂ ਦੀ ਮੰਗ ਪੂਰੀ ਨਾ ਹੋਣ 'ਤੇ ਉਸ ਦੇ ਆਸਟ੍ਰੇਲੀਆ ਵਿਚ ਰਹਿੰਦੇ ਲੜਕੇ ਦੀ ਹੱਤਿਆ ਕਰ ਦਿੱਤੀ ਜਾਵੇਗੀ | ਸ਼ਹੀਦ ਦੀ ਪਤਨੀ ਵਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਤੋਂ ਬਾਅਦ ਕਾਹਨੂੰਵਾਨ ਪੁਲਿਸ ਵਲੋਂ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਇਸ ਸੰਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਪਿੰਡ ਮਾਲੋਗਿੱਲ ਵਿਖੇ ਪੁਲਿਸ ਮੁਲਾਜ਼ਮ ਦੇ ਘਰ ਚੋਰੀ - ਲਾਇਸੰਸੀ ਪਿਸਤੌਲ ਤੇ ਰੌਂਦ ਲੈ ਗਏ ਚੋਰ ਅਗਲੀ ਖ਼ਬਰ ਕੇਵਲ ਸਿੰਘ ਢਿੱਲੋਂ ਦੇ ਭਾਜਪਾ ਪੰਜਾਬ ਪ੍ਰਧਾਨ ਬਣਨ 'ਤੇ ਪਾਰਟੀ ਹੋਵੇਗੀ ਮਜ਼ਬੂਤ-ਐਡਵੋਕੇਟ ਨਡਾਲਾ <br/>
Ad Position 24