09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਪਿੰਡ ਮਾਲੋਗਿੱਲ ਵਿਖੇ ਪੁਲਿਸ ਮੁਲਾਜ਼ਮ ਦੇ ਘਰ ਚੋਰੀ - ਲਾਇਸੰਸੀ ਪਿਸਤੌਲ ਤੇ ਰੌਂਦ ਲੈ ਗਏ ਚੋਰ

Ad Position 21
No active advertisement
ਅਜੀਤ ਡੈਸਕ 30-05-2026
ਨਿੱਕੇ ਘੁੰਮਣ, 29 ਮਈ (ਸਤਬੀਰ ਸਿੰਘ ਘੁੰਮਣ)-ਪਿੰਡ ਮਾਲੋਗਿੱਲ ਥਾਣਾ ਘੁੰਮਣ ਕਲਾਂ ਵਿਖੇ ਇਕ ਪੁਲਿਸ ਮੁਲਾਜ਼ਮ ਦੇ ਘਰ ਵਿਚ ਚੋਰੀ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਬੰਧਿਤ ਪੁਲਿਸ ਮੁਲਾਜ਼ਮ ਪੁਲਿਸ ਥਾਣਾ ਮਹਿਤਾ ਜ਼ਿਲ੍ਹਾ ਅੰਮਿ੍ਤਸਰ ਵਿਖੇ ਵਾਇਰਲੈਸ ਅਪ੍ਰੇਟਰ ਵਜੋਂ ਡਿਊਟੀ ਨਿਭਾ ਰਿਹਾ ਹੈ ਅਤੇ ਬੀਤੇ ਦਿਨੀਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਚੋਣ ਡਿਊਟੀ 'ਤੇ ਗਿਆ ਹੋਇਆ ਸੀ | ਮੁਲਾਜ਼ਮ ਦੀ ਪਤਨੀ ਕਮਲਜੀਤ ਕੌਰ ਨੇ ਦੱਸਿਆ ਕਿ ਉਹ 25 ਮਈ ਨੂੰ ਆਪਣੇ ਬੱਚਿਆਂ ਨਾਲ ਘਰ ਵਿਚ ਆਪਣੇ ਕਮਰੇ ਵਿਚ ਸੁੱਤੀ ਹੋਈ ਸੀ | ਸੌਣ ਤੋਂ ਪਹਿਲਾਂ ਰੋਜ਼ਾਨਾ ਦੀ ਤਰ੍ਹਾਂ ਘਰ ਦੇ ਸਾਰੇ ਦਰਵਾਜੇ ਬੰਦ ਕੀਤੇ ਹੋਏ ਸਨ | ਉਸ ਨੇ ਦੱਸਿਆ ਕਿ ਜਦੋਂ ਮੈਂ ਸਵੇਰੇ 5 ਵਜੇ ਉੱਠੀ ਤਾਂ ਨਾਲ ਦੇ ਕਮਰੇ ਦਾ ਦਰਵਾਜਾ ਖੁੱਲਾ ਤੇ ਅਲਮਾਰੀ ਦੇ ਲਾਕਰ ਦਾ ਜਿੰਦਰਾ ਟੁੱਟਾ ਪਿਆ ਸੀ ਅਤੇ ਅਲਮਾਰੀ ਵਿਚਲੇ ਜ਼ਰੂਰੀ ਕਾਗਜ਼ਾਤ ਬਾਹਰ ਖਿੱਲਰੇ ਪਏ ਸਨ, ਜਦ ਮੈਂ ਅਲਮਾਰੀ ਨੂੰ ਚੈੱਕ ਕੀਤਾ ਤਾਂ ਮੇਰੇ ਅਤੇ ਮੇਰੇ ਪਤੀ ਨਾਂਅ ਲਾਇਸੰਸੀ ਪਿਸਤੌਲ 32 ਬੋਰ ਸਮੇਤ ਮੈਗਜ਼ੀਨ ਜਿਸ ਵਿਚੋਂ 7-8 ਰੌਂਦ ਵੀ ਸਨ, ਅਲਮਾਰੀ ਵਿਚੋਂ ਗਾਇਬ ਸਨ, ਜੋ ਕੋਈ ਨਾਮਾਲੂਮ ਵਿਅਕਤੀ ਰਾਤ ਨੂੰ ਘਰ ਵਿਚ ਦਾਖ਼ਲ ਹੋ ਕੇ ਚੋਰੀ ਕਰਕੇ ਲੈ ਗਿਆ ਹੈ | ਇਸ ਦੀ ਤੁਰੰਤ ਸੂਚਨਾ ਥਾਣਾ ਘੁੰਮਣ ਨੂੰ ਦੇਣ ਉਪਰੰਤ ਪੁਲਿਸ ਪਾਰਟੀ ਨੇ ਮੌਕੇ 'ਤੇ ਆ ਕੇ ਚੋਰੀ ਦੀ ਘਟਨਾ ਦਾ ਜਾਇਜ਼ਾ ਲਿਆ | ਪੁਲਿਸ ਥਾਣਾ ਘੁੰਮਣ ਕਲਾਂ ਦੇ ਐੱਸ.ਐੱਚ.ਓ. ਜਗਦੀਪ ਸਿੰਘ ਨੇ ਦੱਸਿਆ ਕਿ ਚੋਰੀ ਸਬੰਧੀ ਜੁਰਮ 305, 331 (4) ਬੀ.ਐਨ.ਐੱਸ. ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਘਟਨਾ ਸਥਾਨ ਦੇ ਆਸ-ਪਾਸ ਦੇ ਰਸਤਿਆਂ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਚੈੱਕ ਕੀਤੇ ਜਾ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਮਾਮਲਿਆਂ 'ਚ ਹੈਰੋਇਨ, ਡਰੱਗ ਮਨੀ ਤੇ ਨਾਜਾਇਜ਼ ਸ਼ਰਾਬ ਸਮੇਤ 6 ਗਿ੍ਫ਼ਤਾਰ ਅਗਲੀ ਖ਼ਬਰ ਸ਼ਹੀਦ ਦੀ ਪਤਨੀ ਨੂੰ ਵਿਦੇਸ਼ੀ ਨੰਬਰਾਂ ਤੋਂ ਆਈ ਫਿਰੌਤੀ ਦੀ ਕਾਲ <br/>
Ad Position 24