10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਸੁਜਾਨਪੁਰ ਨਗਰ ਕੌਂਸਲ ਦੇ 15 ਵਾਰਡਾਂ ਵਿਚੋਂ 4 'ਤੇ 'ਆਪ', 4 'ਤੇ ਭਾਜਪਾ, 4 'ਤੇ ਕਾਂਗਰਸ ਅਤੇ 3 'ਤੇ ਆਜ਼ਾਦ ਉਮੀਦਵਾਰ ਰਹੇ ਜੇਤੂ

Ad Position 21
No active advertisement
ਅਜੀਤ ਡੈਸਕ 30-05-2026
ਸੁਜਾਨਪੁਰ, 29 ਮਈ (ਜਗਦੀਪ ਸਿੰਘ/ਵਿਨੋਦ)-ਸੁਜਾਨਪੁਰ ਨਗਰ ਕੌਂਸਲ ਦੀਆਂ ਵੋਟਾਂ ਦੀ ਗਿਣਤੀ ਅੱਜ ਪਠਾਨਕੋਟ ਦੇ ਐਸ.ਐਮ.ਡੀ.ਆਰ.ਐਸ.ਡੀ. ਕਾਲਜ ਵਿਖੇ ਹੋਈ, ਜੋ ਕਿ ਸ਼ਾਂਤਮਈ ਤਰੀਕੇ ਨਾਲ ਰਹੀ | ਸੁਜਾਨਪੁਰ ਨਗਰ ਕੌਂਸਲ ਦੇ 15 ਵਾਰਡਾਂ 'ਚੋਂ 4 ਵਾਰਡਾਂ 'ਤੇ ਕਾਂਗਰਸ, 4 ਵਾਰਡਾਂ 'ਤੇ 'ਆਪ', 4 ਵਾਰਡਾਂ 'ਤੇ ਬੀ.ਜੇ.ਪੀ. ਤੇ ਤਿੰਨ ਵਾਰਡਾਂ 'ਤੇ ਆਜ਼ਾਦ ਉਮੀਦਵਾਰ ਜੇਤੂ ਰਹੇ | ਦੱਸਣਯੋਗ ਹੈ ਕਿ ਹੁਣ ਨਗਰ ਕੌਂਸਲ ਦੀ ਕਮੇਟੀ ਬਣਾਉਣ ਵਿਚ ਆਜ਼ਾਦ ਉਮੀਦਵਾਰਾਂ ਦਾ ਅਹਿਮ ਯੋਗਦਾਨ ਰਹੇਗਾ, ਜੋ ਵੀ ਪਾਰਟੀ ਆਜ਼ਾਦ ਉਮੀਦਵਾਰਾਂ ਨੂੰ ਆਪਣੇ ਨਾਲ ਜੋੜਨ ਵਿਚ ਸਫਲ ਹੋ ਗਈ, ਉਹੀ ਨਗਰ ਕੌਂਸਲ 'ਤੇ ਕਾਬਜ਼ ਹੋਵੇਗੀ | ਨਗਰ ਕੌਂਸਲ ਤੋਂ ਜੇਤੂ ਉਮੀਦਵਾਰ ਵਾਰਡ ਨੰਬਰ-1 ਤੋਂ ਆਮ ਆਦਮੀ ਪਾਰਟੀ ਦੀ ਸੁਦੇਸ਼ ਕੁਮਾਰੀ, ਵਾਰਡ ਨੰਬਰ-2 ਤੋਂ ਆਜ਼ਾਦ ਉਮੀਦਵਾਰ ਸੁਰੇਸ਼ ਕੁਮਾਰ ਬੌਬੀ, ਵਾਰਡ ਨੰਬਰ-3 ਤੋਂ ਅਨੂਬਾਲਾ ਬੀ.ਜੇ.ਪੀ., ਵਾਰਡ ਨੰਬਰ-4 ਤੋਂ ਕਾਂਗਰਸ ਦੇ ਅਸ਼ਵਨੀ ਬੰਟੀ, ਵਾਰਡ ਨੰਬਰ-5 ਤੋਂ ਆਜ਼ਾਦ ਉਮੀਦਵਾਰ ਅਨੁਰਾਧਾ ਬਾਲੀ, ਵਾਰਡ ਨੰਬਰ-6 ਤੋਂ ਬੀ.ਜੇ.ਪੀ. ਦੇ ਅਸ਼ੋਕ ਬਾਵਾ, ਵਾਰਡ ਨੰਬਰ-7 ਤੋਂ ਆਜ਼ਾਦ ਲਛਮੀ ਵਰਮਾ ਅਤੇ ਵਾਰਡ ਨੰਬਰ-8 ਤੋਂ ਬੀ.ਜੇ.ਪੀ. ਦੇ ਸੁਰੇਸ਼ ਮਹਾਜਨ ਬੌਬੀ, ਵਾਰਡ ਨੰਬਰ-9 ਥੋਮਸ ਸਿੱਧੂ, ਵਾਰਡ ਨੰਬਰ-10 ਸ਼ਮਸ਼ੇਰ ਸਿੰਘ ਕਾਂਗਰਸ, ਵਾਰਡ ਨੰਬਰ-11 ਤੋਂ ਨੀਤੂ ਮਿਨਹਾਸ 'ਆਪ', ਵਾਰਡ ਨੰਬਰ-12 ਤੋਂ ਰਾਣਾ ਪ੍ਰਤਾਪ 'ਆਪ', ਵਾਰਡ ਨੰਬਰ-13 ਤੋਂ ਸ਼ੁੱਭ ਲਤਾ ਬੀ.ਜੇ.ਪੀ., ਵਾਰਡ ਨੰਬਰ-14 ਤੋਂ ਸੁਰਿੰਦਰ ਕੁਮਾਰ 'ਆਪ', ਵਾਰਡ ਨੰਬਰ-15 ਤੋਂ ਨੀਲਮ ਕੁਮਾਰੀ ਕਾਂਗਰਸ ਜੇਤੂ ਰਹੇ |
Ad Position 22
No active advertisement
ਪਿਛਲੀ ਖ਼ਬਰ ਡੀ.ਸੀ. ਦੇ ਹੁਕਮਾਂ ਦੀਆਂ ਉੱਡੀਆਂ ਧੱਜੀਆਂ ਅਗਲੀ ਖ਼ਬਰ ਕੁੱਟਮਾਰ ਕਰਨ 'ਤੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ
Ad Position 24