11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਸੁਖਜਿੰਦਰ ਮੈਮੋਰੀਅਲ ਪਬਲਿਕ ਸਕੂਲ ਬੱਬਰੀ ਵਿਖੇ 'ਫਨ ਡੇ' ਮਨਾਇਆ

Ad Position 21
No active advertisement
ਅਜੀਤ ਡੈਸਕ 02-06-2026
ਗੁਰਦਾਸਪੁਰ, 1 ਜੂਨ (ਚੱਕਰਾਜਾ)-ਸੁਖਜਿੰਦਰ ਮੈਮੋਰੀਅਲ ਪਬਲਿਕ ਸਕੂਲ ਬੱਬਰੀ ਵਿਖੇ ਬਾਲ ਵਾਟਿਕਾ ਵਨ, ਟੂ ਤੇ ਤਿੰਨ ਦੇ ਵਿਦਿਆਰਥੀਆਂ ਲਈ ਯਾਦਗਾਰ 'ਫਨ ਡੇ ਸੈਲੀਬ੍ਰੇਸ਼ਨ' ਦਾ ਆਯੋਜਨ ਕੀਤਾ ਗਿਆ | ਇਸ ਸਮਾਗਮ ਦਾ ਮੁੱਖ ਉਦੇਸ਼ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਮਨੋਰੰਜਨ ਤੇ ਰਚਨਾਤਮਿਕ ਗਤੀਵਿਧੀਆਂ ਨਾਲ ਜੋੜਨਾ ਸੀ | ਪਿ੍ੰਸੀਪਲ ਜਤਿੰਦਰ ਸ਼ਰਮਾ ਦੇ ਨਿਰਦੇਸ਼ਾਂ ਅਤੇ ਹੱੈਡ ਮਿਸਟਰਸ ਸ਼ਿਖਾ ਪਰਮਾਰ ਦੀ ਰਹਿਨੁਮਾਈ 'ਚ ਸਕੂਲ ਦੇ ਐਮ.ਪੀ.ਐਚ ਹਾਲ ਨੂੰ ਰੰਗ-ਬਿਰੰਗੀਆਂ ਸਜਾਵਟਾਂ ਨਾਲ ਸਜਾਇਆ ਗਿਆ | ਇਸ ਮੌਕੇ ਜੈਂਟਵਾਲ ਡੈਕੋਰ, ਸਪਲੈਸ਼ ਪੂਲ, ਹਿਡਨ ਟ੍ਰੇਜ਼ਰ ਹੰਟ, ਪੱਪੇਟ ਸ਼ੋਅ ਅਤੇ ਓਬਸਟੈਕਲ ਕੋਰਸ ਆਦਿ ਗਤੀਵਿਧੀਆਂ 'ਚ ਬੱਚਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਇਸ ਤੋਂ ਇਲਾਵਾ 'ਯੱਮੀ ਸਟਾਲ' ਵਿਸ਼ੇਸ਼ ਆਕਰਸ਼ਨ ਦਾ ਕੇਂਦਰ ਬਣਿਆ, ਜਿੱਥੇ ਬੱਚਿਆਂ ਨੇ ਵੱਖ-ਵੱਖ ਸਵਾਦਿਸ਼ਟ ਪਦਾਰਥਾਂ ਦਾ ਆਨੰਦ ਮਾਣਿਆ | ਸਕੂਲ ਦੇ ਵਾਈਸ ਚੇਅਰਪਰਸਨ ਦਲਜੀਤ ਕੌਰ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਬੱਚਿਆਂ ਨੂੰ ਤਣਾਅ-ਰਹਿਤ ਮਾਹੌਲ ਦਿੰਦੇ ਹਨ ਤੇ ਉਨ੍ਹਾਂ ਦੀਆਂ ਲੁਕੀਆਂ ਪ੍ਰਤਿਭਾਵਾਂ ਨੂੰ ਉਜਾਗਰ ਕਰਨ 'ਚ ਮਦਦਗਾਰ ਸਾਬਤ ਹੁੰਦੇ ਹਨ | ਸਕੂਲ ਦੇ ਐਮ.ਡੀ ਜੈਦੀਪ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਰਚਨਾਤਮਿਕ ਸਮਾਗਮ ਬੱਚਿਆਂ ਵਿਚ ਟੀਮ ਸਪਿਰਿਟ, ਸਹਿਯੋਗ ਤੇ ਆਤਮ ਨਿਰਭਰਤਾ ਦੇ ਗੁਣਾਂ ਨੂੰ ਵਿਕਸਤ ਕਰਦੇ ਹਨ | ਉਨ੍ਹਾਂ ਨੇ ਸਟਾਫ ਦੀ ਭੂਮਿਕਾ ਦੀ ਪ੍ਰਸੰਸਾ ਕੀਤੀ, ਜਿਨ੍ਹਾਂ ਦੀ ਮਿਹਨਤ ਨਾਲ ਇਹ ਸਮਾਗਮ ਸਫਲਤਾ ਪੂਰਵਕ ਸੰਪੰਨ ਹੋਇਆ | ਪਿ੍ੰਸੀਪਲ ਜਤਿੰਦਰ ਸ਼ਰਮਾ ਨੇ ਕਿਹਾ ਕਿ ਸਕੂਲ ਦਾ ਮਕਸਦ ਸਿਰਫ਼ ਅਕਾਦਮਿਕ ਉੱਨਤੀ ਹੀ ਨਹੀਂ, ਸਗੋਂ ਬੱਚਿਆਂ ਦੇ ਵਿਅਕਤੀਗਤ ਤੇ ਭਾਈਚਾਰੇ 'ਤੇ ਵੀ ਧਿਆਨ ਦੇਣਾ ਹੈ | ਫਨ ਡੇ ਵਰਗੇ ਪ੍ਰੋਗਰਾਮ ਬੱਚਿਆਂ ਨੂੰ ਨਵੀਂ ਊਰਜਾ ਤੇ ਆਤਮਵਿਸ਼ਵਾਸ ਪ੍ਰਦਾਨ ਕਰਦੇ ਹਨ |
Ad Position 22
No active advertisement
ਪਿਛਲੀ ਖ਼ਬਰ ਮੰਗਾਂ ਨੂੰ ਲੈ ਕੇ ਸੇਵਾ ਕੇਂਦਰ ਦੇ ਕਰਮੀਆਂ ਦੀ ਕਲਮ ਛੋੜ ਹੜਤਾਲ 7ਵੇਂ ਦਿਨ ਵੀ ਜਾਰੀ <br/> ਅਗਲੀ ਖ਼ਬਰ ਸਰਕਾਰੀ ਕਾਗ਼ਜ਼ਾਂ ਵਿਚ ਮਨਜ਼ੂਰ ਬੱਸ ਅੱਡਾ ਬਣਿਆ ਵਿਰਾਨ ਪੀ. ਜੀ. ਆਈ. ਜਾਣ ਵਾਲੇ ਮਰੀਜ਼ ਵੀ ਹੋ ਰਹੇ ਨੇ ਖ਼ੱਜਲ਼-ਖ਼ੁਆ...
Ad Position 24