14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਪਿੰਡ ਤਿੱਬੜ ਵਿਖੇ ਬਾਬਾ ਢੇਅਰਾਂ ਵਾਲੇ ਦੀ ਦਰਗਾਹ 'ਤੇ ਮੇਲਾ ਕਰਵਾਇਆ

Ad Position 21
No active advertisement
ਅਜੀਤ ਡੈਸਕ 02-06-2026
ਗੁਰਦਾਸਪੁਰ, 1 ਜੂਨ (ਚੱਕਰਾਜਾ)-ਇੱਥੋਂ ਨਜ਼ਦੀਕੀ ਪੈਂਦੇ ਪਿੰਡ ਤਿੱਬੜ ਵਿਖੇ ਬਾਬਾ ਢੇਅਰਾਂ ਵਾਲੇ ਦੀ ਦਰਗਾਹ 'ਤੇ ਸਲਾਨਾ ਮੇਲਾ ਕਰਵਾਇਆ ਗਿਆ | ਮੁੱਖ ਸੇਵਾਦਾਰ ਬਾਬਾ ਸਰਵਣ ਦੇ ਪ੍ਰਬੰਧਾਂ ਹੇਠ ਕਰਵਾਏ ਸਮਾਗਮ ਦੌਰਾਨ ਸਭ ਤੋਂ ਪਹਿਲਾਂ ਦਰਗਾਹ 'ਤੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ | ਉਪਰੰਤ ਕੱਵਾਲ ਪ੍ਰੋਗਰਾਮ 'ਚ ਅਮਰ ਚਾਂਦ ਤੇ ਪਾਰਟੀ ਨੇ ਕੱਵਾਲੀਆਂ ਪੇਸ਼ ਕਰਕੇ ਸੰਗਤਾਂ ਨੰੂ ਨਿਹਾਲ ਕੀਤਾ | ਇਸ ਮੌਕੇ ਲੋਕ ਸੰਘਰਸ਼ ਮੋਰਚੇ ਦੇ ਪੰਜਾਬ ਪ੍ਰਧਾਨ ਰਣਜੀਤ ਸਿੰਘ ਕਾਹਲੋਂ ਨੇ ਆਪਣੀ ਟੀਮ ਸਮੇਤ ਸ਼ਾਮਿਲ ਹੋ ਕੇ ਦਰਗਾਹ 'ਤੇ ਮੱਥਾ ਟੇਕਿਆ ਅਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਇਸ ਦੌਰਾਨ ਕਮੇਟੀ ਵਲੋਂ ਉਨ੍ਹਾਂ ਸਾਹਮਣੇ ਰੱਖੀ ਮੰਗ 'ਤੇ ਸ. ਕਾਹਲੋਂ ਨੇ ਕਿਹਾ ਕਿ ਬਾਬਾ ਜੀ ਦੇ ਦਰਬਾਰ 'ਤੇ ਗੁੰਬਦ ਬਣਾਉਣ ਦੀ ਸੇਵਾ ਕਾਹਲੋਂ ਪਰਿਵਾਰ ਵਲੋਂ ਕੀਤੀ ਜਾਵੇਗੀ | ਜਿਸ 'ਤੇ ਕਮੇਟੀ ਮੈਂਬਰਾਂ ਨੇ ਸ. ਕਾਹਲੋਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੰੂ ਸਨਮਾਨਿਤ ਵੀ ਕੀਤਾ | ਇਸ ਮੌਕੇ ਮੋਰਚੇ ਦੇ ਸੈਕਟਰੀ ਹੈਰੀ ਕਾਹਲੋਂ, ਯੂਥ ਆਗੂ ਦਲਸ਼ੇਰ ਸਿੰਘ ਕਾਹਲੋਂ, ਐਸ.ਸੀ ਵਿੰਗ ਦੇ ਪ੍ਰਧਾਨ ਰਾਜ ਸਿੰਘ, ਦੀਪਕ ਗੌਤਮ, ਗੁਰਦੀਪ ਦਿਗਪਾਲ, ਸੰਦੀਪ, ਸੰਜੀਵ, ਮੁਕੇਸ਼ ਦਿਗਪਾਲ, ਜੈਕਰਨ, ਪ੍ਰਦੀਪ, ਰੌਸ਼ਨ ਲਾਲ, ਰਜੇਸ਼ ਕੁਮਾਰ, ਹੈਰੀ, ਅਨਮੋਲ, ਹੀਰਾ, ਸਾਹਿਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬੈਂਕਾਂ ਤੇ ਸ਼ੋਅਰੂਮਾਂ ਅੱਗੇ ਪਾਰਕਿੰਗ ਨਾ ਹੋਣ ਕਾਰਨ ਸੜਕ ਕੰਢੇ ਖੜੇ੍ਹ ਵਾਹਨ ਰਾਹਗੀਰਾਂ ਲਈ ਬਣੇ ਮੁਸੀਬਤ ਅਗਲੀ ਖ਼ਬਰ ਮਨਿਸਟਰੀਅਲ ਕਾਮੇ ਪੰਜਾਬ ਸਰਕਾਰ ਵਲੋਂ ਮਾਣਯੋਗ ਹਾਈ ਕੋਰਟ 'ਚ ਪੇਸ਼ ਕੀਤੀ ਰਿਪੋਰਟ ਦੀਆਂ ਕਾਪੀਆਂ ਅੱਜ ਸਾੜਨਗੇ- ਸਤਨਾਮ ਸ...
Ad Position 24