14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਸਬ ਇੰਸਪੈਕਟਰ ਕਾਰਤਿਕ ਸ਼ਰਮਾ ਨੇ ਸੰਭਾਲਿਆ ਪੁਲਿਸ ਚੌਕੀ ਦੁਨੇਰਾ ਦਾ ਚਾਰਜ <br/>

Ad Position 21
No active advertisement
ਅਜੀਤ ਡੈਸਕ 02-06-2026
ਧਾਰਕਲਾਂ, 1 ਜੂਨ (ਨਰੇਸ਼ ਪਠਾਨੀਆ)-ਐਸ.ਐਸ.ਪੀ. ਪਠਾਨਕੋਟ ਦਿਲਜਿੰਦਰ ਸਿੰਘ ਢਿੱਲੋਂ ਦੁਆਰਾ ਸਬ ਇੰਸਪੈਕਟਰ ਕਾਰਤਿਕ ਸ਼ਰਮਾ ਨੰੂ ਪੁਲਿਸ ਚੌਕੀ ਦੁਨੇਰਾ ਨਵਾਂ ਇੰਚਾਰਜ ਨਿਯੁਕਤ ਕੀਤਾ ਹੈ | ਉਹ ਇਸ ਤੋਂ ਪਹਿਲਾਂ ਥਾਣਾ ਤਾਰਾਗੜ੍ਹ 'ਚ ਤਾਇਨਾਤ ਸਨ | ਨਵ-ਨਿਯੁਕਤ ਚੌਕੀ ਇੰਚਾਰਜ ਸਬ ਇੰਸਪੈਕਟਰ ਕਾਰਤਿਕ ਸ਼ਰਮਾ ਨੇ ਪੰਜਾਬ ਤੇ ਜ਼ਿਲ੍ਹਾ ਪਠਾਨਕੋਟ ਦੀ ਸਰਹੱਦੀ ਚੌਕੀ ਜੋ ਅਤਿ ਮਹੱਤਵਪੂਰਨ ਚੌਕੀ ਹੈ, ਦੀ ਕਮਾਨ ਸੌਂਪਣ ਦੇ ਲਈ ਐਸ.ਐਸ.ਪੀ. ਪਠਾਨਕੋਟ ਦਿਲਜਿੰਦਰ ਸਿੰਘ ਢਿੱਲੋਂ, ਡੀ.ਐਸ.ਪੀ. ਰਾਜੇਸ਼ ਕੱਕੜ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਹਿਲ ਦੁਨੇਰਾ ਚੌਕੀ ਅਧੀਨ ਪੈਂਦੇ ਪਿੰਡਾਂ 'ਚ ਕਾਨੰੂਨ ਵਿਵਸਥਾ ਨੰੂ ਬਣਾਏ ਰੱਖਣਾ ਹੋਵੇਗਾ | ਉਨ੍ਹਾਂ ਕਿਹਾ ਕਿ ਦੁਨੇਰਾ ਪੁਲਿਸ ਚੌਕੀ ਹਿਮਾਚਲ ਪ੍ਰਦੇਸ਼ ਅੇ ਜੰਮੂ-ਕਸ਼ਮੀਰ ਨਾਲ ਲੱਗਦੀ ਸਰਹੱਦੀ ਚੌਕੀ ਹੈ | ਉਨ੍ਹਾਂ ਕਿਹਾ ਕਿ ਉਹ ਜਲਦ ਚੌਕੀ ਅਧੀਨ ਆਉਂਦੀਆਂ ਪੰਚਾਇਤਾਂ ਦੇ ਸਰਪੰਚਾਂ, ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਦੇ ਮੈਂਬਰਾਂ ਤੇ ਪਤਵੰਤੇ ਸੱਜਣਾਂ ਨਾਲ ਇਕ ਵਿਸ਼ੇਸ਼ ਮੀਟਿੰਗ ਕਰਕੇ ਮੁਲਾਕਾਤ ਕਰਨਗੇ ਤੇ ਪੁਲਿਸ ਪਬਲਿਕ ਦੇ ਸਬੰਧਾਂ ਨੰੂ ਮਜ਼ਬੂਤੀ ਦੇਣ ਦਾ ਉਪਰਾਲਾ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ 2 ਕਾਬੂ ਅਗਲੀ ਖ਼ਬਰ ਸਬ ਇੰਸਪੈਕਟਰ ਕਾਰਤਿਕ ਸ਼ਰਮਾ ਨੇ ਸੰਭਾਲਿਆ ਪੁਲਿਸ ਚੌਕੀ ਦੁਨੇਰਾ ਦਾ ਚਾਰਜ <br/>
Ad Position 24