15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਕੀਤੇ ਦਾਖ਼ਲ

Ad Position 21
No active advertisement
ਅਜੀਤ ਡੈਸਕ 04-06-2026
ਦੀਨਾਨਗਰ, 3 ਜੂਨ (ਸੋਢੀ/ਘੁੰਮਣ/ਸ਼ਰਮਾ)-ਦੀਨਾਨਗਰ ਵਿਖੇ 13 ਜੂਨ ਨੂੰ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਦੀਨਾਨਗਰ ਦੇ 15 ਵਾਰਡਾਂ 'ਚ ਚੋਣ ਪ੍ਰਚਾਰ ਦੀ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ ਤੇ ਚੋਣ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਿਆ ਹੈ | ਇਸੇ ਸਬੰਧ ਅੱਜ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਵਲੋਂ ਸਥਾਨਕ ਐਸ.ਡੀ.ਐਮ. ਦਫ਼ਤਰ ਵਿਖੇ ਪਹੁੰਚ ਕਰਕੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ | ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਵਿਧਾਇਕਾ ਅਰੁਣਾ ਚੌਧਰੀ ਤੇ ਕਾਂਗਰਸ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਚੌਧਰੀ ਨੇ ਦੱਸਿਆ ਕਿ ਕਾਂਗਰਸ ਪਾਰਟੀ ਨਗਰ ਕੌਂਸਲ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ | ਅੱਜ ਕਾਂਗਰਸ ਪਾਰਟੀ ਦੇ 15 ਵਾਰਡਾਂ ਦੇ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਰਾਖਵੇਂ ਵਾਰਡ ਨੰਬਰ-1 ਤੋਂ ਵਿਜੇ ਕੁਮਾਰ, ਵਾਰਡ ਨੰਬਰ-2 ਤੋਂ ਆਸ਼ਾ ਰਾਣੀ, ਵਾਰਡ ਨੰਬਰ-3 ਤੋਂ ਐਡਵੋਕੇਟ ਨਰਿੰਦਰ ਕੁਮਾਰ, ਵਾਰਡ ਨੰਬਰ-4 ਤੋਂ ਰਜਨੀ ਬਾਲਾ, ਵਾਰਡ ਨੰਬਰ-5 ਤੋਂ ਜਗਰੂਪ ਸਿੰਘ, ਵਾਰਡ ਨੰਬਰ-6 ਤੋਂ ਸਨੇਹ ਲਤਾ, ਵਾਰਡ ਨੰਬਰ-7 ਤੋਂ ਪਰਮਿੰਦਰ ਸਿੰਘ, ਵਾਰਡ ਨੰਬਰ-8 ਤੋਂ ਵੀਨਾ ਕੁਮਾਰੀ, ਵਾਰਡ ਨੰਬਰ-9 ਤੋਂ ਜਤਿੰਦਰ ਮਹਾਜਨ, ਵਾਰਡ ਨੰਬਰ-10 ਤੋਂ ਪਰਮਜੀਤ, ਵਾਰਡ ਨੰਬਰ-11 ਤੋਂ ਡਾ: ਦੀਪਕ ਨਿਸ਼ਚਲ, ਵਾਰਡ ਨੰਬਰ-12 ਤੋਂ ਸੁਨੀਤਾ ਦੇਵੀ, ਵਾਰਡ ਨੰਬਰ-13 ਤੋਂ ਮਨੋਜ ਗੁਪਤਾ, ਵਾਰਡ ਨੰਬਰ-14 ਤੋਂ ਰਜਨੀ ਬਾਲਾ ਅਤੇ ਵਾਰਡ ਨੰਬਰ-15 ਤੋਂ ਸੰਦੀਪ ਕੁਮਾਰ ਨੂੰ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਮੈਦਾਨ ਵਿਚ ਉਤਾਰਿਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਨੇ ਨਗਰ ਕੌਂਸਲ ਚੋਣਾਂ ਲਈ 15 ਵਾਰਡਾਂ 'ਚ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਕੀਤੇ ਦਾਖਲ <br/> ਅਗਲੀ ਖ਼ਬਰ ਅਰਨੀ ਯੂਨੀਵਰਸਿਟੀ ਵਿਖੇ ਅਤਿ-ਆਧੁਨਿਕ ਏ.ਆਈ. ਤੇ ਰੋਬੋਟਿਕਸ ਸੈਂਟਰ ਆਫ਼ ਐਕਸੀਲੈਂਸ ਦੀ ਸਥਾਪਨਾ <br/>
Ad Position 24