19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਪਿੰਡ ਭਾਮ ਤੇ ਪੱਤੀ ਬਾਬਾ ਟਹਿਲ ਦਾਸ ਦੀਆਂ ਪੰਚਾਇਤਾਂ ਵਲੋਂ ਆਮ ਇਜਲਾਸ ਸੱਦ ਕੇ ਅਹਿਮ ਮਤੇ ਪਾਸ <br/>

Ad Position 21
No active advertisement
ਅਜੀਤ ਡੈਸਕ 05-06-2026
ਹਰਚੋਵਾਲ, 4 ਜੂਨ (ਰਣਜੋਧ ਸਿੰਘ ਭਾਮ/ਢਿੱਲੋਂ)-ਪਿੰਡ ਭਾਮ ਤੇ ਪਿੰਡ ਭਾਮ ਦੀ ਪੱਤੀ ਬਾਬਾ ਟਹਿਲ ਦਾਸ ਦੀ ਪੰਚਾਇਤ ਵਲੋਂ ਗ੍ਰਾਮ ਸਭਾ ਦਾ ਆਮ ਇਜਲਾਸ ਗੁਰਦੁਆਰਾ ਸੈਂਟਰ ਹਾਲ ਪਿੰਡ ਭਾਮ ਵਿਚ ਬੁਲਾਇਆ ਗਿਆ | ਇਸ ਮੌਕੇ ਗ੍ਰਾਮ ਸਭਾ ਦੇ ਆਮ ਇਜਲਾਸ 'ਚ ਪਿੰਡ ਦੀ ਭਲਾਈ ਲਈ ਸਰਬਸੰਮਤੀ ਨਾਲ ਮਤੇ ਪਾਸ ਕੀਤੇ ਗਏ | ਇਸ ਮੌਕੇ ਦੋਵਾਂ ਪਿੰਡਾਂ ਪੰਚਾਇਤਾਂ ਦੀਆਂ ਗ੍ਰਾਮ ਸਭਾ ਵਲੋਂ ਪਾਸ ਕੀਤੇ ਗਏ ਪਹਿਲੇ ਤੇ ਕਿਹਾ ਗਿਆ ਕਿ ਜੇ ਕਿਸੇ ਪਰਿਵਾਰ ਦਾ ਲੜਕਾ ਜਾਂ ਲੜਕੀ ਪਿੰਡ ਵਿਚ ਹੀ ਵਿਆਹ ਕਰਵਾਉਂਦੇ ਹਨ ਤਾਂ ਉਨ੍ਹਾਂ ਦੋਹਾਂ ਪਰਿਵਾਰਾਂ ਦਾ ਪਿੰਡ ਵਲੋਂ ਆਰਥਿਕ ਦੇ ਸਮਾਜਿਕ ਤੌਰ 'ਤੇ ਬਾਈਕਾਟ ਕੀਤਾ ਜਾਵੇਗਾ ਤੇ ਜੇਕਰ ਪਿੰਡ ਵਿਚ ਕੋਈ ਮੋਹਤਬਰ ਆਦਮੀ ਉਨ੍ਹਾਂ ਦਾ ਸਾਥ ਦੇਵੇਗਾ ਤਾਂ ਉਸ ਦਾ ਵੀ ਸਮਾਜਿਕ ਬਾਈਕਾਟ ਕੀਤਾ ਜਾਵੇਗਾ | ਦੂਜੇ ਮਤੇ ਵਿਚ ਜਿਨ੍ਹਾਂ ਪਰਿਵਾਰਾਂ ਵਿੱਚ ਕਿਸੇ ਕਾਰਨ ਉਨ੍ਹਾਂ ਦੇ ਬੱਚੇ ਨਸ਼ੇ ਦੇ ਆਦੀ ਹੋ ਚੁੱਕੇ ਹਨ, ਉਨ੍ਹਾਂ ਦਾ ਨਸ਼ਾ ਛੁਡਾਊ ਕੇਂਦਰਾਂ ਵਿੱਚ ਇਲਾਜ ਕਰਵਾਇਆ ਜਾਵੇਗਾ, ਖਾਸ ਕਰ ਜੋ ਲੋਕ ਨਸ਼ਾ ਵੇਚਦੇ ਹਨ, ਉਸ ਦਾ ਕੋਈ ਵੀ ਸਾਥ ਨਹੀਂ ਦੇਵੇਗਾ | ਇਸ ਮੌਕੇ ਦੋਹਾਂ ਹੀ ਪੰਚਾਇਤਾਂ ਦੇ ਸਰਪੰਚ, ਪੰਚ ਤੇ ਪਿੰਡ ਦੀਆਂ ਅਹਿਮ ਸ਼ਖ਼ਸੀਅਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਵਲੋਂ ਤਜਿੰਦਰਪਾਲ ਸਿੰਘ ਅੰਮੋਨੰਗਲ, ਦੇਵ ਸੁਖਪਾਲ ਸਿੰਘ ਸੇਖਵਾਂ, ਅਜੇਦੀਪ ਸਿੰਘ ਪੁਰੀਆਂ ਨੂੰ ਅਹੁਦੇ ਦੇ ਕੇ... ਅਗਲੀ ਖ਼ਬਰ ਵਾਰਡ ਨੰਬਰ 27 ਤੋਂ ਭਾਜਪਾ ਉਮੀਦਵਾਰ ਵਰੁਣ ਗੋਸਾਈਾ ਨੇ ਚੋਣ ਪ੍ਰਚਾਰ ਕੀਤਾ ਤੇਜ਼
Ad Position 24