19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਹਾਸ਼ੀਆ ਲੋਕ ਦਲ (ਗੈਰ ਰਾਜਨੀਤਕ ਸੰਸਥਾ) ਵਲੋਂ ਲੋਕ ਜਾਗਿ੍ਤੀ ਮੁਹਿੰਮ ਤਹਿਤ ਪਿੰਡਾਂ 'ਚ ਮੀਟਿੰਗਾਂ

Ad Position 21
No active advertisement
ਅਜੀਤ ਡੈਸਕ 05-06-2026
ਧਾਰੀਵਾਲ, 4 ਜੂਨ (ਸਵਰਨ ਸਿੰਘ)-ਹਾਸ਼ੀਆ ਲੋਕ ਦਲ (ਗੈਰ ਰਾਜਨੀਤਕ ਸੰਸਥਾ) ਵਲੋਂ ਲੋਕ ਜਾਗਿ੍ਤੀ ਲਹਿਰ ਤਹਿਤ ਵੱਖ-ਵੱਖ ਪਿੰਡਾਂ ਵਿਚ ਮੀਟਿੰਗਾਂ ਕੀਤੀਆਂ ਗਈਆਂ | ਚੀਫ ਆਰਗੇਨਾਈਜ਼ਰ ਡਾ. ਕਸ਼ਮੀਰ ਸਿੰਘ ਖੁੰਡਾ ਨੇ ਦੱਸਿਆ ਕਿ ਜਾਤੀ ਜਨ ਗਣਨਾ ਵਿਚ ਮੱੁਢਲੀ ਜਾਤੀ, ਮੁੱਢਲਾ ਧਰਮ ਲਿਖਾਉਣਾ, ਨਸ਼ਿਆਂ ਨਾਲ ਬਰਬਾਦ ਹੋ ਰਹੀ ਜਵਾਨੀ ਨੂੰ ਬਚਾਉਣ ਲਈ ਉਪਾਅ ਕਰਨੇ, ਮਜ਼ਦੂਰਾਂ ਦੀ ਦਿਹਾੜੀ ਵਧਾਉਣੀ ਅਤੇ 8 ਘੰਟੇ ਡਿਊਟੀ, ਮਨਰੇਗਾ, ਨਸ਼ਿਆਂ ਨਾਲ ਮਰ ਚੁੱਕੇ ਮਿ੍ਤਕਾਂ ਦੇ ਪਰਿਵਾਰਾਂ ਨੂੰ ਲਈ ਸਹੀ ਡਾਟੇ ਇਕੱਤਰ ਕਰ ਕੇ ਮੁਆਵਜਾ ਅਤੇ ਰੁਜ਼ਗਾਰ ਦਿਵਾਉਣ ਲਈ ਆਵਾਜ਼ ਬੁਲੰਦ ਕਰਨਾ ਅਤੇ ਹੋਰ ਕਈ ਮਸਲੇ ਵਿਚਾਰੇ ਗਏ | ਮੀਟਿੰਗਾਂ ਵਿਚ ਵੱਖ-ਵੱਖ ਪਿੰਡਾਂ ਦੇ ਬੁਲਾਰਿਆਂ ਕਾਬਲ ਸਿੰਘ ਸਰਪੰਚ, ਸਾਹਿਬ ਸਿੰਘ, ਡਾ. ਲਖਬੀਰ ਸਿੰਘ, ਡਾ. ਬਲਵੰਤ ਸਿੰਘ, ਮਲਕੀਅਤ ਸਿੰਘ, ਮੇਜਰ ਸਿੰਘ, ਸਰੂਪ ਸਿੰਘ, ਜਰਨੈਲ ਸਿੰਘ, ਅਵਤਾਰ ਸਿੰਘ, ਸੰਤੋਖ ਸਿੰਘ, ਦਵਿੰਦਰ ਸਿੰਘ, ਗੁਰਮੁਖ ਸਿੰਘ, ਸੁਖਜਿੰਦਰ ਸਿੰਘ, ਪੁੰਨੂੰ ਸਿੰਘ, ਬਲਬੀਰ ਸਿੰਘ, ਬਲਜਿੰਦਰ ਸਿੰਘ, ਗਗਨਦੀਪ ਸਿੰਘ, ਚਰਨਜੀਤ ਸਿੰਘ, ਸੁੱਚਾ ਸਿੰਘ, ਬਲਬੀਰ ਸਿੰਘ ਅਤੇ ਰਣਜੀਤ ਸਿੰਘ ਰਾਣਾ ਆਦਿ ਨੇ ਸੰਬੋਧਨ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਹਰਿਗੋਬਿੰਦਪੁਰ ਨਗਰ ਕੌਂਸਲ ਦੀਆਂ ਵੋਟਾਂ 'ਚ ਸ਼ਹਿਰ ਵਾਸੀਆਂ ਨੇ ਕਾਂਗਰਸ ਦੇ ਹੱਕ 'ਚ ਫ਼ਤਵਾ ਦਿੱਤਾ-ਮਨਦੀਪ ਸਿੰਘ ਰ... ਅਗਲੀ ਖ਼ਬਰ ਐਵਾਰਡ ਜੇਤੂ ਕਰਨਜੀਤ ਸਿੰਘ ਮਾਨ ਦਾ ਜੂਡੋ ਸੈਂਟਰ ਪੁੱਜਣ 'ਤੇ ਕੀਤਾ ਸਵਾਗਤ
Ad Position 24