19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਸਰਨਾ ਨਰੋਟ ਵਾਲੀ ਪੁਲੀ 'ਤੇ 3 ਦੁਕਾਨਾਂ 'ਚ ਲੱਗੀ ਅੱਗ

Ad Position 21
No active advertisement
ਅਜੀਤ ਡੈਸਕ 05-06-2026
ਨਰੋਟ ਮਹਿਰਾ, 4 ਜੂਨ (ਰਾਜ ਕੁਮਾਰੀ)-ਸਰਨਾ ਨਰੋਟ ਵਾਲੀ ਪੁਲੀ 'ਤੇ 3 ਦੁਕਾਨਾਂ ਵਿਚ ਅਚਾਨਕ ਅੱਗ ਲੱਗ ਗਈ | ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ | ਅੱਗ ਬੁਝਾਉਣ ਲਈ ਪਠਾਨਕੋਟ ਤੋਂ ਪੰਜ ਦੇ ਕਰੀਬ ਅੱਗ ਬੁਝਾਉਣ ਵਾਲੀਆਂ ਗੱਡੀਆਂ ਪਹੁੰਚੀਆਂ | ਬਹੁਤ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਾ ਸੀ | ਇਹ ਹਾਦਸਾ ਤੜਕਸਾਰ ਸਵੇਰੇ 5 ਵਜੇ ਹੋਇਆ | ਅੱਗ ਦੀ ਇਸ ਘਟਨਾ 'ਚ ਲੱਖਾਂ ਰੁਪਏ ਦਾ ਨੁਕਸਾਨ ਹੋਇਆ | ਅੱਗ 'ਤੇ ਸਵੇਰੇ 7 ਵਜੇ ਦੇ ਕਰੀਬ ਕਾਬੂ ਪਾਇਆ ਗਿਆ | ਫ਼ਰਨੀਚਰ ਕਾਰੋਬਾਰੀ ਬਲਦੇਵ ਰਾਜ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ 'ਚ ਅਚਾਨਕ ਅੱਗ ਲੱਗ ਗਈ | ਦੁਕਾਨ 'ਚ ਲਗਭਗ 3 ਲੱਖ ਰੁਪਏ ਦਾ ਫ਼ਰਨੀਚਰ ਅਤੇ ਹੋਰ ਸਮਾਨ ਸੀ | ਉਨ੍ਹਾਂ ਨੂੰ ਸਵੇਰੇ 4:30 ਤੋਂ 5 ਵਜੇ ਵਿਚਕਾਰ ਘਟਨਾ ਦੀ ਜਾਣਕਾਰੀ ਮਿਲੀ | ਗੁਆਂਢੀ ਨੇ ਫ਼ੋਨ ਕਰ ਦੁਕਾਨ ਵਿਚ ਅੱਗ ਲੱਗਣ ਦੀ ਸੂਚਨਾ ਦਿੱਤੀ | ਜਦੋਂ ਅਸੀਂ ਪਹੁੰਚੇ ਤਾਂ ਪੂਰੀਆਂ ਦੁਕਾਨਾਂ ਅੱਗ ਦੀ ਲਪੇਟ 'ਚ ਆ ਚੁੱਕੀਆਂ ਸਨ | ਇਸ ਸਬੰਧ 'ਚ ਡੇਰਾ ਬਾਬਾ ਸੰਤ ਪੁਰੀ ਦੇ ਸਾਬਕਾ ਸਰਪੰਚ ਮਨੋਹਰ ਲਾਲ ਨੇ ਦੱਸਿਆ ਕਿ ਬਲਦੇਵ ਰਾਜ, ਜੋਗਿੰਦਰ ਪਾਲ ਤੇ ਮਦਨ ਲਾਲ ਦੀਆਂ ਦੁਕਾਨਾਂ ਸੜੀਆਂ ਹਨ | ਉਨ੍ਹਾਂ ਕਿਹਾ ਕਿ ਤਿੰਨਾਂ ਦੁਕਾਨਦਾਰਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਗ਼ਰੀਬ ਦੁਕਾਨਦਾਰਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ ਤਾਂ ਉਹ ਆਪਣਾ ਦੁਬਾਰਾ ਕਾਰੋਬਾਰ ਸ਼ੁਰੂ ਕਰ ਸਕਣ |
Ad Position 22
No active advertisement
ਪਿਛਲੀ ਖ਼ਬਰ ਤਪਦੀ ਗਰਮੀ ਵਿਚ ਬੇਜ਼ੁਬਾਨ ਪੰਛੀਆਂ ਲਈ ਮਸੀਹਾ ਬਣੀ ਵਿੱਦਿਆ ਐਜੂਕੇਸ਼ਨ ਸੁਸਾਇਟੀ ਅਗਲੀ ਖ਼ਬਰ ਕੈਬਨਿਟ ਮੰਤਰੀ ਕਟਾਰੂਚੱਕ ਮਿ੍ਤਕ ਗੁਰਬਾਜ਼ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ
Ad Position 24