25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਜੜ੍ਹੀ ਬੂਟੀ ਦੀ ਭਰਮਾਰ ਕਾਰਨ ਮਹਾਂਮਾਰੀ ਫੈਲਣ ਦਾ ਡਰ

Ad Position 21
No active advertisement
ਅਜੀਤ ਡੈਸਕ 06-06-2026
ਗੁਰਦਾਸਪੁਰ, 5 ਜੂਨ (ਅਸ਼ੋਕ ਸ਼ਰਮਾ)-ਪੁੱਡਾ ਇਨਕਲੇਵ ਰਵੀਦਾਸ ਚੌਕ ਗੁਰਦਾਸਪੁਰ 'ਚ ਜੜ੍ਹੀ ਬੂਟੀ ਦੀ ਭਰਮਾਰ ਹੋਣ ਕਰਕੇ ਕਾਲੋਨੀ ਵਾਸੀਆਂ ਨੇ ਮਹਾਂਮਾਰੀ ਫੈਲਣ ਦਾ ਖਦਸ਼ਾ ਜ਼ਾਹਿਰ ਕੀਤਾ ਹੈ | ਇਸ ਸਬੰਧੀ ਸਾਬਕਾ ਜ਼ਿਲ੍ਹਾ ਜਥੇਦਾਰ ਕੁਲਵੀਰ ਸਿੰਘ ਸੰਧੂ ਨੇ ਦੱਸਿਆ ਕਿ ਪੁੱਡਾ ਕਾਲੋਨੀ 'ਚ ਲੋਕਾਂ ਨੇ ਮਹਿੰਗੇ ਭਾਅ ਦੇ ਪਲਾਟ ਖਰੀਦ ਕੇ ਕੋਠੀਆਂ ਬਣਾਈਆਂ ਹੋਈਆਂ ਹਨ | ਪਰ ਸਾਫ ਸਫਾਈ ਦਾ ਬੁਰਾ ਹਾਲ ਹੋਇਆ ਹੈ | ਉਨ੍ਹਾਂ ਦੱਸਿਆ ਕਿ ਗੰਦਗੀ ਨਾਲ ਮੱਖੀ, ਮੱਛਰ ਤੇ ਹੋਰ ਕੀੜੇ ਮਕੌੜਿਆਂ ਦੀ ਭਰਮਾਰ ਹੋਈ ਹੈ | ਉਨ੍ਹਾਂ ਦੱਸਿਆ ਕਿ ਅਨੇਕਾਂ ਵਾਰ ਠੇਕੇਦਾਰ ਨੰੂ ਸ਼ਿਕਾਇਤਾਂ ਕੀਤੀਆਂ ਹਨ | ਪਰ ਉਹ ਕਿਸੇ ਦੀ ਪ੍ਰਵਾਹ ਨਹੀਂ ਕਰ ਰਿਹਾ | ਜਿਸ ਕਰਕੇ ਕਾਲੋਨੀ ਵਾਸੀਆਂ ਦਾ ਸਬੰਧਿਤ ਵਿਭਾਗ ਤੇ ਠੇਕੇਦਾਰ ਪ੍ਰਤੀ ਭਾਰੀ ਰੋਸ ਹੈ | ਉਨ੍ਹਾਂ ਦੱਸਿਆ ਕਿ ਜਿਹੜੀਆਂ ਕੋਠੀਆਂ ਬੰਦ ਪਈਆਂ ਹਨ ਅਤੇ ਘਰੇਲੂ ਗੇਟ ਜੜ੍ਹੀ ਬੂਟੀ ਨਾਲ ਘਿਰੇ ਪਏ ਹਨ | ਚੋਰਾਂ ਵਲੋਂ ਕਈ ਕੀਮਤੀ ਘਰਾਂ 'ਚ ਦਾਖ਼ਲ ਹੋ ਕੇ ਸਮਾਨ ਵੀ ਚੋਰੀ ਕਰ ਲਿਆ ਜਾਂਦਾ ਹੈ, ਜਿਸ ਨਾਲ ਕਾਲੋਨੀ ਵਾਸੀ ਕਾਫੀ ਚਿੰਤਤ ਹੋਏ ਹਨ | ਜਦੋਂ ਇਸ ਸਬੰਧੀ ਠੇਕੇਦਾਰ ਜਗਤਾਰ ਬਾਵਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਜਿੰਨ੍ਹੀ ਮਰਜ਼ੀ ਖ਼ਬਰ ਪ੍ਰਕਾਸ਼ਿਤ ਕਰੋ, ਅਸੀਂ ਕੰਮ ਆਪਣੀ ਮਰਜ਼ੀ ਨਾਲ ਹੀ ਕਰਨਾ ਹੈ | ਉਨ੍ਹਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਪੁੱਡਾ ਕਾਲੋਨੀ ਦੀ ਸਾਫ ਸਫਾਈ ਲਈ ਮਹਿਕਮੇ ਨੰੂ ਨਿਰਦੇਸ਼ ਦਿੱਤੇ ਜਾਣ, ਜਿਸ ਨਾਲ ਕਾਲੋਨੀ ਵਾਸੀ ਭਿਆਨਕ ਬਿਮਾਰੀਆਂ ਤੋਂ ਬਚ ਸਕਣ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਦੇ ਜਥੇ ਨੇ ਗੁਰਦੁਆਰਾ ਬੋਹੜੀ ਸਾਹਿਬ ਨਿੱਕੇ ਘੁੰਮਣਾ ਤੋਂ ਲਿਆ ਅਸ਼ੀਰਵਾਦ ਅਗਲੀ ਖ਼ਬਰ ਅਵਾਰਾ ਕੁੱਤੇ ਨੇ 4 ਸਾਲਾ ਮਾਸੂਮ ਬੱਚੇ 'ਤੇ ਕੀਤਾ ਹਮਲਾ
Ad Position 24