ਦੀਨਾਨਗਰ, 5 ਜੂਨ (ਸੋਢੀ/ਸ਼ਰਮਾ/ਘੁੰਮਣ)-ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨਿਆ ਬੀ.ਸੀ.ਏ ਤੀਸਰੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਪਿ੍ੰਸੀਪਲ ਡਾ: ਸਰਲਾ ਨਿਰੰਕਾਰੀ ਨੇ ਦੱਸਿਆ ਕਿ ਕਾਲਜ ਦੀ ਵਿਦਿਆਰਥਣ ਭੂਮਿਕਾ ਨੇ 8.90 ਐਸ.ਜੀ.ਪੀ.ਏ ਅੰਕ ਹਾਸਲ ਕਰਕੇ ਯੂਨੀਵਰਸਿਟੀ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਜੋਤੀ ਬਾਲਾ ਤੇ ਪ੍ਰੀਤੀ ਨੇ 8.52 ਐਸ.ਜੀ.ਪੀ.ਏ ਅੰਕ ਹਾਸਲ ਕਰਕੇ ਅੱਠਵਾਂ ਅਤੇ ਲਵਪ੍ਰੀਤ ਕੌਰ, ਕਿ੍ਸ਼ਿਕਾ ਸ਼ਰਮਾ ਤੇ ਪਿ੍ਅੰਕਾ ਨੇ 8.43 ਐਸ.ਜੀ.ਪੀ.ਏ ਅੰਕ ਹਾਸਲ ਕਰਕੇ 10 ਵਾਂ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਐਮ.ਏ ਰਾਜਨੀਤੀ ਸ਼ਾਸਤਰ ਤੀਜੇ ਸਮੈਸਟਰ ਦੇ ਨਤੀਜੇ 'ਚ ਵਿਦਿਆਰਥਣ ਰਿਤਿਕਾ, ਹਿਮਾਂਸ਼ੂ ਅਤੇ ਪ੍ਰੀਆ ਦੇਵੀ ਨੇ 7.80 ਐਸ.ਜੀ.ਪੀ.ਏ ਅੰਕ ਹਾਸਲ ਕਰਕੇ ਯੂਨੀਵਰਸਿਟੀ 'ਚੋਂ ਸੱਤਵਾਂ ਅਤੇ ਜਸਵੀਰ ਕੌਰ ਨੇ 7.60 ਐਸ.ਜੀ.ਪੀ.ਏ ਅੰਕ ਹਾਸਲ ਕਰਕੇ ਯੂਨੀਵਰਸਿਟੀ ਵਿਚੋਂ ਅੱਠਵਾਂ ਸਥਾਨ ਹਾਸਲ ਕੀਤਾ | ਉਨ੍ਹਾਂ ਸ਼ਾਨਦਾਰ ਨਤੀਜੇ ਲਈ ਸਟਾਫ਼ ਮੈਂਬਰਾਂ ਅਤੇ ਵਿਦਿਆਰਥਣਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਹੈ |