24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਵੱਖ-ਵੱਖ ਯੂਨੀਅਨਾਂ ਦਾ ਵਫ਼ਦ ਐਸ.ਐਸ.ਪੀ. ਨੰੂ ਮਿਲਿਆ

Ad Position 21
No active advertisement
ਅਜੀਤ ਡੈਸਕ 06-06-2026
ਗੁਰਦਾਸਪੁਰ, 5 ਜੂਨ (ਚੱਕਰਾਜਾ)-ਪੰਜਾਬ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ, ਦਿਹਾਤੀ ਮਜ਼ਦੂਰ ਸਭਾ, ਮਜ਼ਦੂਰ ਮੁਕਤੀ ਮੋਰਚਾ ਤੇ ਭੱਠਾ ਮਜ਼ਦੂਰ ਯੂਨੀਅਨ ਦੇ ਆਗੂਆਂ ਦੇ ਸਾਂਝੇ ਵਫ਼ਦ ਵਲੋਂ ਐਸ.ਐਸ.ਪੀ ਗੁਰਦਾਸਪੁਰ ਨਾਲ ਮੁਲਾਕਾਤ ਕੀਤੀ ਗਈ | ਇਸ ਮੌਕੇ ਵਫ਼ਦ ਨੇ ਐਸ.ਐਸ.ਪੀ ਤੋਂ ਮੰਗ ਕੀਤੀ ਕਿ ਪੁਲਿਸ ਮੁਕਾਬਲੇ 'ਚ ਮਾਰੇ ਗਏ ਰਣਜੀਤ ਸਿੰਘ ਆਦੀਆਂ ਦੇ ਪਰਿਵਾਰ ਨੂੰ ਪੁਲਿਸ ਬੇਵਜ੍ਹਾ ਤੰਗ ਪ੍ਰੇਸ਼ਾਨ ਨਾ ਕਰੇ | ਵਫ਼ਦ 'ਚ ਸ਼ਾਮਿਲ ਆਗੂ ਹਰਵਿੰਦਰ ਸਿੰਘ ਮੱਲ੍ਹੀ, ਮੱਖਣ ਸਿੰਘ ਕੋਹਾੜ, ਸ਼ਿਵ ਕੁਮਾਰ, ਵਿਜੇ ਸੋਹਲ ਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖ਼ਤਪੁਰ ਨੇ ਦੱਸਿਆ ਕਿ ਐਸ.ਐਸ.ਪੀ ਗੁਰਦਾਸਪੁਰ ਨੂੰ ਦਿੱਤੇ ਮੰਗ ਪੱਤਰ 'ਚ ਮੰਗ ਕੀਤੀ ਹੈ ਕਿ ਪੁਲਿਸ ਵਲੋਂ ਹਰਵਿੰਦਰ ਸਿੰਘ ਮੱਲ੍ਹੀ ਦਾ ਅਚਾਨਕ ਜ਼ਬਤ ਕੀਤਾ ਗਿਆ ਪਿਸਟਲ ਅਤੇ ਲਾਇਸੈਂਸ ਵਾਪਸ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਰਣਜੀਤ ਸਿੰਘ ਦੇ ਚਾਚੇ ਚੰਦਨਜੀਤ ਸਿੰਘ ਅਤੇ ਤਾਏ ਹਰਵਿੰਦਰ ਸਿੰਘ ਮੱਲ੍ਹੀ ਜੋ ਰਣਜੀਤ ਸਿੰਘ ਦੇ ਕੇਸ ਵਿਚ ਮੌਕੇ 'ਤੇ ਗਵਾਹ ਹਨ, ਉਨ੍ਹਾਂ ਨੂੰ ਘਟਨਾ ਵਾਪਰਨ ਦੇ ਸਾਢੇ ਤਿੰਨ ਮਹੀਨੇ ਬਾਅਦ ਦੋ ਪੁਲਿਸ ਮੁਲਾਜ਼ਮਾਂ ਦੇ ਕਤਲਾਂ ਨਾਲ ਨਵੀਆਂ ਕਹਾਣੀਆਂ ਬਣਾ ਕੇ ਜੋੜਨਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ, ਬਲਕਿ ਅਸਾਨੀ ਨਾਲ ਸਮਝਿਆ ਜਾ ਸਕਦਾ ਹੈ ਕਿ ਰਣਜੀਤ ਸਿੰਘ ਦੇ ਪੁਲਿਸ ਮੁਕਾਬਲੇ ਨੂੰ ਝੂਠਾ ਸਾਬਤ ਕਰਨ ਲਈ ਪਰਿਵਾਰ ਦੇ ਚੱਲ ਰਹੇ ਅਦਾਲਤੀ ਕੇਸਾਂ ਤੋਂ ਪਰਿਵਾਰ ਨੂੰ ਪਿੱਛੇ ਹਟਣ ਲਈ ਡਰਾਉਣਾ ਧਮਕਾਉਣਾ ਹੈ | ਆਗੂਆਂ ਨੇ ਕਿਹਾ ਕਿ ਜੇਕਰ ਪੁਲਿਸ ਨੇ ਰਣਜੀਤ ਸਿੰਘ ਦੇ ਪਰਿਵਾਰ ਉੱਪਰ ਪਾਈ ਜਾ ਰਹੀ ਦਹਿਸ਼ਤ ਬੰਦ ਨਾ ਕੀਤੀ ਤੇ ਹਰਵਿੰਦਰ ਸਿੰਘ ਮੱਲ੍ਹੀ ਦਾ ਲਾਇਸੈਂਸੀ ਪਿਸਟਲ ਵਾਪਸ ਨਾ ਕੀਤਾ ਤਾਂ ਅਸੀਂ ਜਲਦ ਰਣਜੀਤ ਸਿੰਘ ਦੇ ਕਤਲ ਨਾਲ ਜੁੜੀ ਐਕਸ਼ਨ ਕਮੇਟੀ ਦੀ ਮੀਟਿੰਗ ਬੁਲਾ ਕੇ ਸੰਘਰਸ਼ ਦੀ ਅਗਲੀ ਰੂਪਰੇਖਾ ਤਹਿ ਕਰਾਂਗੇ ਅਤੇ ਇਸ ਮਸਲੇ ਨੂੰ ਪੰਜਾਬ ਹਰਿਆਣਾ ਹਾਈਕੋਰਟ ਵਿਚ ਲਿਜਾਇਆ ਜਾਵੇਗਾ | ਇਸ ਮੌਕੇ ਠਾਕੁਰ ਧਿਆਨ ਸਿੰਘ, ਬਿਕਰਮਜੀਤ ਸਿੰਘ, ਪ੍ਰੇਮ ਮਸੀਹ ਸੋਨਾ, ਪਲਵਿੰਦਰ ਸਿੰਘ ਰਿੰਕੂ ਡੁਗਰੀ, ਫੂਲ ਚੰਦ, ਬਲਬੀਰ ਸਿੰਘ ਧਕਾਲਾ, ਰਘਬੀਰ ਸਿੰਘ ਚਾਹਲ ਅਤੇ ਚੰਦਨਜੀਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਘੱਲੂਘਾਰਾ ਸਾਹਿਬ ਦੇ ਵਿਚਕਾਰੋਂ ਲੰਘਦੀ ਸੇਮ ਡਰੇਨ ਦੇ ਪੁਲ ਉੱਪਰ ਰੇਲਿੰਗ ਨਾ ਹੋਣ ਕਾਰਨ ਹਾਦਸੇ ਦਾ ਡਰ ਅਗਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਿੰਡ ਭਟੋਇਆ ਵਿਖੇ ਅਣ-ਅਧਿਕਾਰਿਤ ਕਾਲੋਨੀ 'ਤੇ ਚੱਲਿਆ ਪੀਲਾ ਪੰਜਾ
Ad Position 24