24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਭਗਤ ਪੂਰਨ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਬੂਟੇ ਲਗਾਉਣ ਦਾ ਕੰਮ ਸ਼ੁਰੂ

Ad Position 21
No active advertisement
ਅਜੀਤ ਡੈਸਕ 06-06-2026
ਧਾਰੀਵਾਲ, 5 ਜੂਨ (ਸਵਰਨ ਸਿੰਘ)-ਭਗਤ ਪੂਰਨ ਸਿੰਘ ਸਮਾਜ ਭਲਾਈ ਸੁਸਾਇਟੀ ਧਾਰੀਵਾਲ ਵਲੋਂ ਭਗਤ ਪੂਰਨ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਬੂਟੇ ਲਗਾਉਣ ਦਾ ਸਿਲਸਿਲਾ ਸ਼ੁਰੂ ਕੀਤਾ | ਇਸ ਸਬੰਧ ਵਿਚ ਪ੍ਰਧਾਨ ਪ੍ਰੀਤਮ ਸਿੰਘ ਭੱਟੀ ਸੇਵਾਮੁਕਤ ਐੱਸ.ਡੀ.ਓ. ਨੇ ਕਿਹਾ ਕਿ ਸਾਨੂੰ ਸਭ ਨੂੰ ਇਕ-ਇਕ ਬੂਟਾ ਲਗਾ ਕੇ ਉਸ ਦੀ ਦੇਖ ਭਾਲ ਕਰਨੀ ਚਾਹੀਦੀ ਹੈ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਵੀ ਸ਼ੁੱਧ ਵਾਤਾਵਰਨ ਮਿਲ ਸਕੇ | ਉਨ੍ਹਾਂ ਕਿਹਾ ਕਿ ਗੁਰੂਆਂ ਨੇ ਵੀ ਵਾਤਵਰਨ ਬਚਾਉਣ ਦਾ ਜੋ ਮਾਰਗ ਦੱਸਿਆ ਕਿ ਉਸ ਦੀ ਪਾਲਣਾ ਕਰਦੇ ਹੋਏ ਮਿਸ਼ਨ ਸਕੂਲ ਦੀ ਗਰਾਉਂਡ ਵਿਖੇ ਬੂਟੇ ਲਗਾਏ ਹਨ ਤੇ ਇਨ੍ਹਾਂ ਦੀ ਸਾਂਭ- ਸੰਭਾਲ ਦਾ ਵੀ ਪ੍ਰਣ ਲਿਆ | ਇਸ ਮੌਕੇੇ ਵਿੱਕੀ ਵਾਲੀਆ, ਰਾਜ ਕੁਮਾਰ, ਹਰਜੀਤ ਸਿੰਘ, ਵਿਜੇ ਕੁਮਾਰ, ਪਵਨਦੀਪ ਸਿੰਘ ਆਦਿ ਨੇ ਵੀ ਭਾਗ ਲਿਆ |
Ad Position 22
No active advertisement
ਪਿਛਲੀ ਖ਼ਬਰ ਸੂਬਾ ਸਰਕਾਰ ਵਲੋਂ ਬਿਕਰਮ ਸਿੰਘ ਮਜੀਠੀਆ ਵਿਰੁੱਧ ਝੂਠਾ ਪਰਚਾ ਦਰਜ ਕਰਕੇ ਕੀਤੀ ਜਾ ਰਹੀ ਪੁਲਿਸ ਕਾਰਵਾਈ ਨਿੰਦਣਯੋਗ-ਹਰਪ੍ਰ... ਅਗਲੀ ਖ਼ਬਰ ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ਕੋਟਲੀ ਸੂਰਤ ਮੱਲ੍ਹੀ ਦੇ ਨਵੇਂ ਮੈਨੇਜਰ ਨੇ ਅਹੁਦਾ ਸੰਭਾਲਿਆ
Ad Position 24