ਪਠਾਨਕੋਟ, 5 ਜੂਨ (ਸੰਧੂ)-ਜ਼ਿਲ੍ਹਾ ਵਪਾਰ ਮੰਡਲ ਪਠਾਨਕੋਟ ਵਲੋਂ ਪ੍ਰਧਾਨ ਇੰਦਰਜੀਤ ਗੁਪਤਾ ਤੇ ਚੇਅਰਮੈਨ ਵਿਵੇਕ ਮਾਡਿਆ ਦੀ ਅਗਵਾਈ ਹੇਠ ਇਕ ਸਨਮਾਨ ਸਮਾਗਮ ਕਰਵਾਇਆ ਗਿਆ | ਇਸ ਮੌਕੇ ਫੁੱਟਵੀਅਰ ਐਸੋਸੀਏਸ਼ਨ ਦੇ ਪ੍ਰਧਾਨ ਕੇਵਲ ਕਿ੍ਸ਼ਨ, ਰਾਮਪਾਲ ਵਿੱਕੀ, ਰਾਹੁਲ ਵਰਮਾ ਤੇ ਉਨ੍ਹਾਂ ਦੀ ਟੀਮ ਜ਼ਿਲ੍ਹਾ ਵਪਾਰ ਮੰਡਲ ਵਿੱਚ ਸ਼ਾਮਿਲ ਹੋ ਗਈ | ਸਮਾਗਮ ਦੌਰਾਨ ਨਵ-ਚੁਣੇ ਕਾਰਪੋਰੇਟਰ ਅਭੀ ਸ਼ਰਮਾ, ਵਿਕੂ ਚੌਧਰੀ, ਬਲਜੀਤ ਸਿੰਘ ਟਿੰਕੂ, ਰਾਕੇਸ਼ ਸੈਣੀ ਤੇ ਮਾਈਕਲ ਨੂੰ ਹਾਰ ਪਾ ਕੇ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਪ੍ਰਧਾਨ ਇੰਦਰਜੀਤ ਗੁਪਤਾ ਨੇ ਕਿਹਾ ਕਿ ਇਹ ਜਿੱਤ ਸਮੂਹ ਵਪਾਰੀ ਵਰਗ ਅਤੇ ਸ਼ਹਿਰ ਵਾਸੀਆਂ ਦੀ ਜਿੱਤ ਹੈ | ਇਸ ਮੌਕੇ ਕੇਵਲ ਕਿ੍ਸ਼ਨ ਨੂੰ ਫੁੱਟਵੀਅਰ ਵਿੰਗ ਦਾ ਜ਼ਿਲ੍ਹਾ ਇੰਚਾਰਜ ਤੇ ਰਾਮਪਾਲ ਵਿੱਕੀ ਨੂੰ ਜ਼ਿਲ੍ਹਾ ਚੇਅਰਮੈਨ ਦੇ ਨਾਲ-ਨਾਲ ਜ਼ਿਲ੍ਹਾ ਵਪਾਰ ਮੰਡਲ ਦਾ ਸੀਨੀਅਰ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ | ਸਮਾਗਮ ਦੌਰਾਨ ਸ਼ਹਿਰ ਅਤੇ ਵਪਾਰ ਨਾਲ ਸਬੰਧਿਤ ਸਮੱਸਿਆਵਾਂ 'ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ ਤੇ ਫ਼ੈਸਲਾ ਲਿਆ ਗਿਆ ਕਿ ਜਲਦ ਹੀ ਇੱਕ ਵਫ਼ਦ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਮੰਗ ਪੱਤਰ ਸੌਂਪੇਗਾ | ਇਸ ਮੌਕੇ ਪਵਨ ਮਹਾਜਨ, ਨਿਰਮਲ ਸਿੰਘ ਪੱਪੂ, ਸੁਰੇਸ਼ ਮਹਾਜਨ, ਸੁਰਿੰਦਰ ਸੈਣੀ, ਕੇਵਲ ਸ਼ਰਮਾ, ਰਾਜੇਸ਼ ਮਹਾਜਨ ਬੱਬਾ, ਗੌਰਵ ਮਹਾਜਨ, ਸੁਰੇਸ਼ ਬਿੱਟਾ, ਵਿਕਾਸ ਵਿੱਗ, ਰਾਕੇਸ਼ ਮਹਾਜਨ, ਵਿਜੇ ਚੋਪੜਾ, ਪ੍ਰਵੇਸ਼ ਮਹਿਰਾ, ਮਨੋਜ ਅਰੋੜਾ, ਤਰਸੇਮ ਧੀਮਾਨ, ਸੁਮਿਤ ਮਹਾਜਨ, ਰਾਜੀਵ ਅਨੇਜਾ, ਜੋਗਿੰਦਰ ਮਹਾਜਨ, ਰਾਹੁਲ ਮਹਾਜਨ, ਸੰਜੇ ਗੁਪਤਾ, ਵਿਦਿਆਧਰ ਮਹਾਜਨ, ਗੁਰਪ੍ਰੀਤ ਸਿੰਘ ਲਾਲੀ, ਦੀਪ ਮਹਿਰਾ, ਲੱਡੂ ਬਾਬਾ, ਨਰਿੰਦਰ ਮਹਾਜਨ, ਜਤਿੰਦਰ ਜੀਤੂ, ਰਾਕੇਸ਼ ਪਹਿਲਵਾਨ, ਦੇਸਰਾਜ, ਉਪਦੇਸ਼ ਗੱਬਰ, ਸੁਰਿੰਦਰ ਕਾਲੀਆ, ਅਮਿਤ ਮਹਾਜਨ, ਰਾਜ ਕੁਮਾਰ, ਪੁਰਸ਼ੋਤਮ ਲਾਲ, ਰੋਹਿਤ ਬਹਿਲ, ਮੋਕਸ਼ ਕੁਮਾਰ, ਐਡਵੋਕੇਟ ਰਮਨ ਮਹਾਜਨ, ਨੀਰਜ ਕੁਮਾਰ, ਵਿਨੋਦ ਪੁਰੀ ਅਤੇ ਗੌਰਾ ਕਾਲਾ ਆਦਿ ਹਾਜ਼ਰ ਸਨ |