ਸ਼ਾਹਪੁਰ ਕੰਢੀ, 5 ਜੂਨ (ਰਣਜੀਤ ਸਿੰਘ)-ਕ੍ਰਿਸ਼ੀ ਵਿਗਿਆਨ ਕੇਂਦਰ ਘੋਹ ਵਲੋਂ ਪਿੰਡ ਕੋਟ ਵਿਖੇ ਸਰਪੰਚ ਜੀਨੂ ਗੁਲੇਰੀਆ ਦੀ ਅਗਵਾਈ ਹੇਠ ਕਿਸਾਨਾਂ ਨੰੂ ਮੱਕੀ ਦੀ ਫਸਲ ਨੰੂ ਲੱਗਣ ਵਾਲੀਆਂ ਬਿਮਾਰੀਆਂ ਬਾਰੇ ਜਾਗਰੂਕ ਕੀਤਾ ਗਿਆ | ਕੇਂਦਰ ਦੇ ਇੰਚਾਰਜ ਡਾ: ਰਵਿੰਦਰ ਸਿੰਘ ਛੀਨਾ ਨੇ ਮੱਕੀ ਦੀ ਫਸਲ ਦੀਆਂ ਬਿਮਾਰੀਆਂ ਤੇ ਖੇਤ ਦੀ ਮਿੱਟੀ ਬਚਾਓ ਮੁਹਿੰਮ ਬਾਰੇ ਜਾਣਕਾਰੀ ਸਾਂਝੀ ਕੀਤੀ | ਕੈਂਪ ਵਿਚ ਮਿੱਟੀ ਮਾਹਿਰ ਡਾ: ਸੀਮਾ ਸ਼ਰਮਾ, ਡਾ: ਪੁਨੀਤ ਸ਼ਰਮਾ, ਡਾ: ਪੂਰਵ ਜੱਗੀ ਅਤੇ ਡਾ: ਵਿਨੇ ਪਠਾਨੀਆ ਆਦਿ ਨੇ ਦੱਸਿਆ ਕਿ ਕਿਸਾਨ ਕੰਢੀ ਇਲਾਕੇ ਵਿਚ ਮੀਂਹ ਪੈਣ 'ਤੇ ਮੱਕੀ ਦੀ ਫਸਲ ਬੀਜ ਦਿੰਦੇ ਹਨ | ਇਕ ਖਾਸ ਕਿਸਮ ਦਾ ਕੀੜਾ ਮੱਕੀ ਦੀ ਫਸਲ ਨੰੂ ਪ੍ਰਭਾਵਿਤ ਕਰਦਾ ਹੈ | ਜਿਸ ਨਾਲ ਫਸਲ ਨੰੂ ਬਹੁਤ ਨੁਕਸਾਨ ਹੁੰਦਾ ਹੈ | ਵਿਗਿਆਨੀਆਂ ਨੇ ਉਸ ਨੰੂ ਰੋਕਣ ਦੇ ਸੁਝਾਅ ਦਿੱਤੇ | ਉਨ੍ਹਾਂ ਕਿਸਾਨਾਂ ਨੰੂ ਅਪੀਲ ਕੀਤੀ ਕਿ ਕੋਈ ਵੀ ਫਸਲ ਬੀਜਣ ਤੋਂ ਪਹਿਲਾਂ ਮਿੱਟੀ ਦੀ ਜਾਂਚ ਜ਼ਰੂਰ ਕਰਵਾਓ ਤਾਂ ਜੋ ਮਿੱਟੀ ਵਿਚ ਮੌਜੂਦ ਪੌਸ਼ਟਿਕ ਤੱਤਾਂ ਬਾਰੇ ਜਾਣਕਾਰੀ ਪ੍ਰਾਪਤ ਹੋ ਸਕੇ | ਇਸ ਮੌਕੇ ਪ੍ਰੀਤਮ ਸਿੰਘ, ਸ਼ਾਮ ਸਿੰਘ, ਰਾਮ ਸਿੰਘ, ਜਨਕ ਸਿੰਘ, ਭੁਪਿੰਦਰ ਸਿੰਘ ਅਤੇ ਅਜੀਤ ਸਿੰਘ ਆਦਿ ਹਾਜ਼ਰ ਸਨ | 5ਪੀਟੀਕੇ23