18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਵੱਖ-ਵੱਖ ਪਾਰਟੀਆਂ ਦੇ 70 ਦੇ ਕਰੀਬ ਆਗੂ ਅਕਾਲੀ ਦਲ 'ਵਾਰਿਸ ਪੰਜਾਬ ਦੇ' ਪਾਰਟੀ 'ਚ ਸ਼ਾਮਿਲ

Ad Position 21
No active advertisement
ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ 'ਚ ਸ਼ਾਮਿਲ ਹੋਏ ਆਗੂਆਂ ਨੂੰ ਸਨਮਾਨਿਤ ਕਰਦੇ ਜਥੇਦਾਰ ਤਰਸੇਮ ਸਿੰਘ ਖ਼ਾਲਸਾ ਤੇ ਹੋਰ | ਤਸਵੀਰ : ਜਤਿੰਦਰ ਕੱਦ <br/> 08-06-2026
ਬਟਾਲਾ, 7 ਜੂਨ (ਸਤਿੰਦਰ ਸਿੰਘ)-ਅਕਾਲੀ ਦਲ 'ਵਾਰਿਸ ਪੰਜਾਬ ਦੇ' ਪਾਰਟੀ ਨੂੰ ਬਟਾਲਾ ਹਲਕੇ 'ਚ ਵੱਡਾ ਹੁਲਾਰਾ ਮਿਲਿਆ ਹੈ, ਜਦੋਂ 70 ਦੇ ਕਰੀਬ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ 'ਚ ਸ਼ਾਮਲ ਹੋ ਗਏ | ਸ਼ਾਮਿਲ ਹੋਏ ਇਨ੍ਹਾਂ ਆਗੂਆਂ 'ਚ ਬਸਪਾ ਦੇ 4 ਵਾਰ ਦੇ ਜ਼ਿਲ੍ਹਾ ਪ੍ਰਧਾਨ ਪਲਵਿੰਦਰ ਸਿੰਘ, ਭਾਜਪਾ ਆਗੂ ਗੁਰਦੀਪ ਸਿੰਘ ਕੋਟ ਮਜਲਸ, ਅਕਾਲੀ ਆਗੂ ਸਤਿੰਦਰਪਾਲ ਸਿੰਘ, 'ਆਪ' ਆਗੂ ਜਤਿੰਦਰ ਸਿੰਘ ਭੱਟੀ ਤੇ ਜੱਜ ਵੋਹਰਾ ਮੁੱਖ ਤੌਰ 'ਤੇ ਸ਼ਾਮਿਲ ਹਨ | ਬਟਾਲਾ ਕਲੱਬ 'ਚ ਰੱਖੇ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜਥੇਦਾਰ ਤਰਸੇਮ ਸਿੰਘ ਖਾਲਸਾ, ਅਮਰਜੀਤ ਸਿੰਘ ਵਿਨਝੜੀ, ਹਰਭਜਨ ਸਿੰਘ ਤੁੜ ਪੰਚ ਪ੍ਰਧਾਨੀ, ਪਰਮਜੀਤ ਸਿੰਘ ਜੌਹਲ ਕੋਆਰਡੀਨੇਟਰ, ਸੁਖਦੇਵ ਸਿੰਘ ਸੰਧੂ ਪ੍ਰਧਾਨ ਪੰਜਾਬ ਯੂਥ ਨੇ ਇਨ੍ਹਾਂ ਦੀ ਸ਼ਮੂਲੀਅਤ ਪਾਰਟੀ 'ਚ ਕਰਵਾਈ | ਇਸ ਮੌਕੇ ਰੱਖੀ ਗਈ ਪ੍ਰੈੱਸ ਵਾਰਤਾ ਨੂੰ ਸੰਬੋਧਨ ਕਰਦਿਆਂ ਜਥੇਦਾਰ ਤਰਸੇਮ ਸਿੰਘ ਖਾਲਸਾ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਮੁਹਾਜ 'ਤੇ ਫ਼ੇਲ ਹੋ ਚੁੱਕੀ ਹੈ | ਨਸ਼ੇ ਧੜਾਧੜ ਵਿਕ ਰਹੇ ਹਨ, ਹੁਣ ਘਰ-ਘਰ ਨਸ਼ੇ ਦੀ ਸਪਲਾਈ ਹੋ ਰਹੀ ਹੈ | ਅਮਨ-ਕਾਨੂੰਨ ਨਾ ਦੀ ਕੋਈ ਚੀਜ਼ ਪੰਜਾਬ ਵਿਚ ਨਹੀਂ ਹੈ, ਨਿੱਤ ਦਿਹਾੜੇ ਗੋਲੀਆਂ ਚੱਲ ਰਹੀਆਂ ਹਨ ਤੇ ਕਤਲ ਹੋ ਰਹੇ ਹਨ | ਸ਼ਰੇਆਮ ਕਾਰੋਬਾਰੀਆਂ ਵਪਾਰੀਆਂ ਤੋਂ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ | ਇਸ ਮੌਕੇ ਪਿ੍ਥੀਪਾਲ ਸਿੰਘ ਮੈਂਬਰ ਕੋਰ ਕਮੇਟੀ ਤੇ ਇੰਚਾਰਜ ਵਿਧਾਨ ਸਭਾ ਹਲਕਾ ਬਟਾਲਾ ਨੇ ਸਮੂਹ ਲੀਡਰਸ਼ਿਪ ਅਤੇ ਪਾਰਟੀ ਵਿਚ ਸ਼ਾਮਿਲ ਹੋਣ ਵਾਲੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਟਾਲਾ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਨੂੰ ਬਹੁਤ ਵੱਡਾ ਲੋਕ ਸਮਰਥਨ ਮਿਲ ਰਿਹਾ ਹੈ ਅਤੇ ਲੋਕ ਭਾਈ ਅੰਮਿ੍ਤਪਾਲ ਸਿੰਘ ਖਾਲਸਾ ਦੀ ਸੋਚ ਨਾਲ ਜੁੜ ਰਹੇ ਹਨ | ਇਸ ਮੌਕੇ ਬੀਬੀ ਅਮਨਦੀਪ ਕੌਰ ਰੰਧਾਵਾ ਮੀਤ ਪ੍ਰਧਾਨ ਮਹਿਲਾ ਵਿੰਗ, ਮਨਜਿੰਦਰ ਸਿੰਘ ਬੱਲ ਪ੍ਰਧਾਨ ਜ਼ਿਲ੍ਹਾ ਗੁਰਦਾਸਪੁਰ ਦਿਹਾਤੀ, ਜੁਗਰਾਜ ਸਿੰਘ ਲਾਲੇ ਨੰਗਲ, ਸਰਬਜੀਤ ਕੌਰ ਕਾਲਾ ਅਫਗਾਨਾ, ਖੁਸ਼ਕਰਨ ਸਿੰਘ ਹੇਅਰ, ਗੁਰਦੇਵ ਸਿੰਘ ਸ਼ਾਹੀ, ਗੁਰਤੇਜ ਸਿੰਘ ਯੂਥ ਆਗੂ, ਸਰਦੂਲ ਸਿੰਘ ਮੱਲ੍ਹੀ, ਦਿਲਬਾਗ ਸਿੰਘ ਗੋਬਿੰਦ ਨਗਰ, ਸ਼ਮਸ਼ੇਰ ਸਿੰਘ ਘੁੰਮਣ, ਮਨਵਿੰਦਰ ਸਿੰਘ ਪਿ੍ੰਸ, ਸਤਨਾਮ ਸਿੰਘ, ਮਨਜਿੰਦਰ ਸਿੰਘ ਲਾਲੀ ਕੰਡਿਆਲ, ਨਵਜੀਤ ਸਿੰਘ ਸੰਘਾ, ਸਤਿੰਦਰ ਸਿੰਘ ਕੰਗ, ਗੁਰਮੇਲ ਸਿੰਘ ਸਾ. ਹਲਕਾ ਇੰਚਾਰਜ ਬਸਪਾ, ਬਲਜਿੰਦਰ ਸਿੰਘ ਸੈਕਟਰੀ ਬਸਪਾ, ਬੂਟਾ ਮਸੀਹ ਸੈਕਟਰੀ ਬਸਪਾ ਬਲਾਕ ਬਟਾਲਾ, ਬੱਗਾ ਮਸੀਹ ਸੈਕਟਰੀ ਬਸਪਾ ਸਰਕਲ ਬਟਾਲਾ, ਸੁਖਜਿੰਦਰ ਸਿੰਘ ਸਾ. ਸੈਕਟਰੀ ਬਟਾਲਾ, ਹਰਪ੍ਰੀਤ ਸਿੰਘ ਚੰਦਰ ਨਗਰ ਬਟਾਲਾ, ਬਾਬਾ ਬਲਵਿੰਦਰ ਸਿੰਘ ਧੌਲਪੁਰ ਬਸਪਾ, ਬੂਟਾ ਸਿੰਘ ਸ਼ੁਕਰਪੁਰਾ ਬਸਪਾ, ਵਿਸ਼ਾਲ ਕਪੂਰ ਬਟਾਲਾ ਬਸਪਾ, ਜੋਬਨਪ੍ਰੀਤ ਸਿੰਘ ਬਟਾਲਾ, ਗੁਰਪ੍ਰੀਤ ਸਿੰਘ ਬਟਾਲਾ, ਜਥੇਦਾਰ ਜਸਬੀਰ ਸਿੰਘ ਅਕਾਲੀ ਦਲ, ਜਸਪਾਲ ਸਿੰਘ ਸੇਵਾਮੁਕਤ ਸਬ-ਇੰਸਪੈਕਟਰ ਬਟਾਲਾ, ਅਮਰੀਕ ਸਿੰਘ ਮਾਨ ਨਗਰ ਅਕਾਲੀ ਦਲ, ਰਤਨ ਸਿੰਘ ਸੇਵਾਮੁਕਤ ਥਾਣੇਦਾਰ ਬਟਾਲਾ, ਤੇਜਿੰਦਰ ਸਿੰਘ ਮਿਸ਼ਰਪੁਰਾ, ਸੁਖਦੀਪ ਸਿੰਘ ਮੈਂਬਰ ਪੰਚਾਇਤ ਕੀ ੜੀ, ਬੱਗਾ ਮਸੀਹ ਸੈਦਮੁਬਾਰਕ ਬਸਪਾ, ਬਾਬਾ ਕੁਲਦੀਪ ਸਿੰਘ ਕੀੜੀ ਅਫਗਾਨਾ, ਪਾਸਟਰ ਬੂਟਾ ਮਸੀਹ ਮਾਨ ਨਗਰ ਬਟਾਲਾ ਬਸਪਾ, ਸਤਨਾਮ ਸਿੰਘ ਪ੍ਰੀਤ ਨਗਰ, ਹਰਦੀਪ ਸਿੰਘ ਗੁਰੂ ਨਾਨਕ ਕਾਲੋਨੀ, ਪ੍ਰੇਮ ਸਿੰਘ ਗਾਂਧੀ ਕੈਂਪ, ਜਤਿੰਦਰ ਸਿੰਘ ਸਿੱਧੂ ਮੱਲ੍ਹੀ ਮਾਰਕਿਟ, ਸੁਰਜੀਤ ਸਿੰਘ ਫ਼ੌਜੀ ਦਮੋਦਰ, ਰਮਨਦੀਪ ਕੌਰ ਗਰੇਟਰ ਕੈਲਾਸ਼, ਅਮਰੀਕ ਸਿੰਘ ਬਟਾਲਾ, ਬੀਬੀ ਬਲਜੀਤ ਕੌਰ ਸੰਤ ਰਸੀਲਾ ਕਾਲੋਨੀ, ਬੀਬੀ ਨਿਰਮਲਜੀਤ ਕੌਰ ਸਟਾਰ ਕਾਲੋਨੀ, ਬੀਬੀ ਮਨਪ੍ਰੀਤ ਕੌਰ ਗੁਰੂ ਨਾਨਕ ਨਗਰ, ਬੀਬੀ ਸਾਬੋ ਗਾਂਧੀ ਕੈਂਪ, ਬੀਬੀ ਜਸਪ੍ਰੀਤ ਕੌਰ ਗੁਰੂ ਨਾਨਕ ਨਗਰ, ਬੀਬੀ ਅਮਨਦੀਪ ਕੌਰ, ਜਨਕ ਰਾਜ ਸ਼ਾਂਤੀ ਨਗਰ, ਵਿਲਸਨ ਮਸੀਹ, ਸਰਬਜੀਤ ਕੌਰ ਐਡਵੋਕੇਟ, ਪ੍ਰਭਦੀਪ ਕੌਰ ਨਵਰੂਪ ਨਗਰ, ਕਵਲਜੀਤ ਕੌਰ ਬਟਾਲਾ, ਹਰਪਾਲ ਸਿੰਘ ਫ਼ੌਜੀ, ਗੁਰਦਿੱਤ ਸਿੰਘ ਫ਼ੌਜੀ, ਦਿਲਪ੍ਰੀਤ ਸਿੰਘ
Ad Position 22
No active advertisement
ਪਿਛਲੀ ਖ਼ਬਰ ਸੁਖਮਨਪ੍ਰੀਤ ਸਿੰਘ ਨੂੰ ਵੱਖ-ਵੱਖ ਆਗੂਆਂ ਨੇ ਕੀਤੀਆਂ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਸੜਕ ਦਾ ਪੱਧਰ ਉੱਚਾ ਚੁੱਕਣ 'ਤੇ ਦੁਕਾਨਦਾਰਾਂ ਨੇ ਲਗਾਇਆ ਰੋਸ ਧਰਨਾ
Ad Position 24