18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਤੇ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ

Ad Position 21
No active advertisement
ਗੁਰਬਾਣੀ ਕੰਠ ਮੁਕਾਬਲੇ 'ਚੋਂ ਜੇਤੂ ਰਹੀ ਵਿਦਿਆਰਥਣ ਨੂੰ ਸਮੂਹ ਪ੍ਰਬੰਧਕ ਕਮੇਟੀ ਮੈਂਬਰ ਸਾਈਕਲ ਦੇ ਕੇ ਸਨਮਾਨਿਤ ਕਰਦੇ ਹੋਏ | ਤਸਵੀਰ : ਢਿੱਲੋਂ <br/> 08-06-2026
ਹਰਚੋਵਾਲ, 7 ਜੂਨ (ਢਿੱਲੋਂ, ਭਾਮ)-ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਤੇ ਬੱਚਿਆਂ ਦੇ ਗੁਰਬਾਣੀ ਕੰਠ, ਲੰਮੇ ਕੇਸ ਤੇ ਦਸਤਾਰ ਮੁਕਾਬਲੇ ਪਿੰਡ ਸੱਖੋਵਾਲ ਦੀਆਂ ਸਮੂਹ ਸੰਗਤਾਂ ਅਤੇ ਐੱਨ.ਆਰ.ਆਈ. ਪਰਿਵਾਰਾਂ ਦੇ ਸਹਿਯੋਗ ਨਾਲ ਕਰਵਾਏ ਗਏ | ਇਸ ਸਮਾਗਮ ਵਿਚ ਨਿਸ਼ਕਾਮ ਕੀਰਤਨ ਜਥਾ ਡਾਕਟਰ ਸ਼ਿਵ ਸਿੰਘ ਗੁਰਦਾਸਪੁਰ ਵਾਲੇ, ਗਿਆਨੀ ਜਸਵੰਤ ਸਿੰਘ ਗੁਰਦੁਆਰਾ ਮੰਜੀ ਸਾਹਿਬ ਸ੍ਰੀ ਅੰਮਿ੍ਤਸਰ ਸਾਹਿਬ ਵਾਲੇ, ਗਿਆਨੀ ਦਵਿੰਦਰ ਸਿੰਘ ਗੋਇੰਦਵਾਲ ਸਾਹਿਬ ਵਾਲਿਆਂ ਵਲੋਂ ਕਥਾ ਵਿਚਾਰਾਂ ਰਾਹੀਂ ਗੁਰੂ ਘਰ ਆਈਆਂ ਸੰਗਤਾਂ ਨੂੰ ਗੁਰ ਇਤਿਹਾਸ ਤੇ ਗੁਰਬਾਣੀ ਨਾਲ ਜੋੜਿਆ | ਗਿਆਨੀ ਜਸਵੰਤ ਸਿੰਘ ਨੇ ਪ੍ਰਬੰਧਕਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨਾ ਬਹੁਤ ਵੱਡਾ ਉਪਰਾਲਾ ਹੈ | ਇਹੋ ਜਿਹੇ ਉਪਰਾਲੇ ਕਰਦੇ ਰਹਿਣਾ ਚਾਹੀਦਾ | ਦਸਤਾਰ ਮੁਕਾਬਲੇ ਵਿਚ ਸੁਖਜੋਤ ਸਿੰਘ ਦਸੂਹਾ ਪਹਿਲਾ ਦਰਜਾ, ਹਰਮਨੋਰ ਸਿੰਘ ਅੰਮਿ੍ਤਸਰ ਤੇ ਜਸਕਰਨ ਸਿੰਘ ਖੁਜਾਲਾ ਨੇ ਸਥਾਨ ਹਾਸਲ ਕੀਤੇ | ਗੁਰਬਾਣੀ ਕੰਠ ਮੁਕਾਬਲੇ ਵਿਚ ਸਾਹਿਬਜੋਤ ਸਿੰਘ ਕਲਿਆਣਪੁਰ ਪਹਿਲਾ ਦਰਜਾ, ਨਵਜੋਤ ਸਿੰਘ ਹਰਚੋਵਾਲ ਦੂਜਾ ਤੇ ਸੁੱਖਜੋਤ ਸਿੰਘ ਕਲਿਆਣਪੁਰ ਨੇ ਤੀਜਾ ਦਰਜਾ ਪ੍ਰਾਪਤ ਕੀਤਾ | ਇਸੇ ਤਰ੍ਹਾਂ ਜੂਨੀਅਰ ਵਰਗ ਵਿਚ ਸੁਖਮਨਪ੍ਰੀਤ ਕੌਰ ਚਾਚੋਕੇ ਪਹਿਲਾ, ਗੁਰਲੀਨ ਕੌਰ ਦੂਜਾ ਤੇ ਜੋਧਵੀਰ ਸਿੰਘ ਚੀਮਾ ਖੁੱਡੀ ਤੀਸਰਾ ਸਥਾਨ ਪ੍ਰਾਪਤ ਕੀਤਾ | ਪ੍ਰਬੰਧਕਾਂ ਵਲੋਂ ਗੁਰਬਾਣੀ ਕੰਠ ਮੁਕਾਬਲੇ ਵਿਚ ਪਹਿਲੇ ਨੰਬਰ 'ਤੇ ਰਹਿਣ ਵਾਲੇ ਵਿਦਿਆਰਥੀ ਨੂੰ ਲੈਪਟਾਪ ਅਤੇ ਜੂਨੀਅਰ ਵਰਗ ਵਿਚੋਂ ਪਹਿਲੇ ਦਰਜੇ 'ਤੇ ਆਉਣ ਵਾਲੀ ਬੇਟੀ ਨੂੰ ਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ | ਦੂਜੇ ਤੇ ਤੀਜੇ ਦਰਜੇ 'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਇਤਿਹਾਸ ਦੀ ਪ੍ਰਦਰਸ਼ਨੀ ਵੀ ਲਗਾਈ ਗਈ | ਇਸ ਮੌਕੇ ਭਾਈ ਸਰੂਪ ਸਿੰਘ ਸੱਖੋਵਾਲ, ਭਾਈ ਬਲਬੀਰ ਸਿੰਘ ਸੈਕਟਰੀ, ਭਾਈ ਸਤਨਾਮ ਸਿੰਘ ਸਾਬਕਾ ਸਰਪੰਚ, ਬਾਬਾ ਸੋਮ ਦੱਤ ਸਿੰਘ, ਭਾਈ ਮੰਗਲ ਸਿੰਘ ਅੱਤੇਪੁਰ ਗ੍ਰੰਥੀ ਸਿੰਘ, ਭਾਈ ਪਰਗਟ ਸਿੰਘ, ਜੋਬਨ ਸਿੰਘ ਆਦਿ ਸੇਵਾਦਾਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦਾਸਪੁਰ-ਮੁਕੇਰੀਆਂ ਮੁੱਖ ਮਾਰਗ 'ਤੇ ਪੈਂਦੀਆਂ ਪੁਲ ਤਿੱਬੜੀ ਨਹਿਰਾਂ 'ਤੇ ਬਣੇ ਆਧੁਨਿਕ ਪੁਲ 'ਤੇ ਸੋਲਰ ਲਾਈਟਾਂ ਬੰਦ ਹ... ਅਗਲੀ ਖ਼ਬਰ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਤੇ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ
Ad Position 24