ਬਟਾਲਾ, 7 ਜੂਨ (ਸਤਿੰਦਰ ਸਿੰਘ)-ਬਟਾਲਾ ਹਾਲ ਵਿਚ ਹੀ ਹੋਈਆਂ ਨਗਰ ਨਿਗਮ ਬਟਾਲਾ ਦੀਆਂ ਚੋਣਾਂ 'ਚ ਜੇਤੂ ਰਹੇ ਮਨਬੀਰ ਸਿੰਘ ਰੰਧਾਵਾ ਦਾ ਦਾਣਾ ਮੰਡੀ ਬਟਾਲਾ ਵਿਖੇ ਆੜ੍ਹਤੀਆਂ ਤੇ ਮੁਨੀਮ ਭਾਈਚਾਰੇ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਸ: ਗੁਰਾਇਆ ਐਂਡ ਕੰਪਨੀ ਖਾਨਫੱਤਿਆਂ ਦੀ ਦੁਕਾਨ 'ਤੇ ਇਕ ਵਿਸ਼ੇਸ਼ ਸਨਮਾਨ ਸਮਾਗਮ ਕੀਤਾ ਗਿਆ | ਇਸ ਮੌਕੇ ਮਾਰਕਿਟ ਕਮੇਟੀ ਬਟਾਲਾ ਦੇ ਚੇਅਰਮੈਨ ਮਾਨਿਕ ਮਹਿਤਾ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਆੜ੍ਹਤੀਆ ਐਸੋਸੀਏਸ਼ਨ ਵਲੋਂ ਫ਼ੈਡਰੇਸ਼ਨ ਆਫ਼ ਆੜ੍ਹਤੀਆ ਦੇ ਸੂਬਾ ਮੀਤ ਪ੍ਰਧਾਨ ਤੇ ਟਰਾਂਸਪੋਰਟਰ ਮਨਬੀਰ ਸਿੰਘ ਰੰਧਾਵਾ ਦੀ ਪਤਨੀ ਬੀਬੀ ਗੁਰਮੀਤ ਕੌਰ ਰੰਧਾਵਾ ਦਾ ਕੌਂਸਲਰ ਬਣਨ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ | ਉਨ੍ਹਾਂ ਨੇ ਚੇਅਰਮੈਨ ਮਾਨਿਕ ਮਹਿਤਾ ਦੇ ਪਰਿਵਾਰ ਵਲੋਂ ਵੀ ਚੋਣ ਜਿੱਤਣ 'ਤੇ ਖੁਸ਼ੀ ਸਾਂਝੀ ਕੀਤੀ ਗਈ | ਕੌਂਸਲਰ ਮਨਬੀਰ ਸਿੰਘ ਰੰਧਾਵਾ ਨੇ ਸਮੂਹ ਆੜ੍ਹਤੀਆਂ, ਮੁਨੀਮ ਅਤੇ ਮਜ਼ਦੂਰ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਸਨਮਾਨ ਦਿੱਤਾ ਗਿਆ, ਉਸ ਲਈ ਉਹ ਆਪਣੇ ਭਾਈਚਾਰੇ ਦਾ ਧੰਨਵਾਦ ਕਰਦੇ ਹਨ | ਉਨ੍ਹਾਂ ਕਿਹਾ ਕਿ ਉਹ ਲੋਕ ਸੇਵਾ ਨੂੰ ਸਮਰਪਿਤ ਰਹਿਣਗੇ | ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਗੁਰਬਿੰਦਰ ਸਿੰਘ ਜੌਲੀ, ਮਾਸਟਰ ਬਲਜੀਤ ਸਿੰਘ ਕਾਲਾ ਨੰਗਲ, ਹਰਜਿੰਦਰ ਸਿੰਘ ਹਰੂਵਾਲ, ਅਵਤਾਰ ਸਿੰਘ ਗੁਰਾਇਆ, ਜਰਨੈਲ ਸਿੰਘ ਰੰਧਾਵਾ, ਪਰਮਜੀਤ ਸਿੰਘ ਵੜੈਚ, ਹਰਕੇਵਲ ਸਿੰਘ ਕਵਲ ਸ਼ਾਹ, ਹਰਜੰਤ ਸਿੰਘ ਗੁਰਾਇਆ, ਗੁਰਭਿੰਦਰ ਸਿੰਘ ਲਾਡਾ ਸ਼ਾਹ, ਆਸ਼ੂ ਮਿੱਤਲ, ਦਰਸ਼ਨ ਸਿੰਘ ਸੰਗਰ, ਸੁੱਖ ਬਾਜਵਾ, ਰਿਪੀ ਬਾਜਵਾ, ਅਮਨ ਪ੍ਰਾਸ਼ਰ, ਰਮੇਸ਼ ਪੱਪੂ, ਪ੍ਰਧਾਨ ਸੰਜੀਵ ਚੀਨੀ, ਵੱਸਣ ਸਿੰਘ ਸ਼ਾਹ, ਬਾਊ ਵਿਨੋਦ, ਮੰਗਲ ਕੋਹਲੀ, ਜਸਵੰਤ ਸਿੰਘ ਖਹਿਰਾ, ਵਿਨੇ ਅਗਰਵਾਲ, ਮਨਜੀਤ ਸਿੰਘ ਫ਼ੌਜੀ, ਵੀਰਮ ਸਿੰਘ ਵੋਹਰਾ, ਸਤਪਾਲ, ਸੁਖਦੇਵ ਸਿੰਘ ਫਜਲਾਬਾਦ, ਵਿਨੋਦ ਸ਼ਰਮਾ, ਸੁਨੀਲ ਕੁਮਾਰ, ਲਛਮਣ ਆਦਿ ਹਾਜ਼ਰ ਸੀ |