ਗੁਰਦਾਸਪੁਰ, 7 ਜੂਨ (ਪੰਕਜ ਸ਼ਰਮਾ)-ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਵਾਰਡ ਨੰਬਰ 27 ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਐਡਵੋਕੇਟ ਵਰੁਣ ਗੋਸਾਈਾ ਦੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ | ਇਸ ਮੌਕੇ ਭਾਜਪਾ ਦੇ ਕਈ ਸੀਨੀਅਰ ਆਗੂਆਂ ਤੇ ਵਰਕਰਾਂ ਨੇ ਹਾਜ਼ਰੀ ਭਰੀ ਤੇ ਉਮੀਦਵਾਰ ਨੂੰ ਭਰਪੂਰ ਸਮਰਥਨ ਦੇਣ ਦਾ ਭਰੋਸਾ ਦਿੱਤਾ | ਸਮਾਗਮ 'ਚ ਸੂਰਜ ਭਾਰਦਵਾਜ ਇੰਚਾਰਜ ਗੁਰਦਾਸਪੁਰ, ਰਾਕੇਸ਼ ਸ਼ਰਮਾ ਸੂਬਾ ਸਕੱਤਰ ਭਾਜਪਾ, ਬਘੇਲ ਸਿੰਘ ਬਾਹੀਆਂ ਜ਼ਿਲ੍ਹਾ ਪ੍ਰਧਾਨ, ਰਾਕੇਸ਼ ਜੋਤੀ ਸਾਬਕਾ ਪ੍ਰਧਾਨ ਨਗਰ ਕੌਂਸਲ, ਮੰਡਲ ਪ੍ਰਧਾਨ ਸਿਵਲ ਲਾਈਨਜ਼ ਮੰਡੀ ਗੁਰਦਾਸਪੁਰ ਅਤੇ ਰਿੱਕੀ ਮਹੰਤ ਮੰਡਲ ਪ੍ਰਧਾਨ ਸਿਟੀ ਸਮੇਤ ਹੋਰ ਅਹੁਦੇਦਾਰ ਅਤੇ ਵਰਕਰ ਮੌਜੂਦ ਸਨ | ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਭਾਜਪਾ ਵਿਕਾਸ ਤੇ ਲੋਕ ਭਲਾਈ ਦੇ ਮੁੱਦਿਆਂ ਨੂੰ ਲੈ ਕੇ ਚੋਣ ਮੈਦਾਨ 'ਚ ਉੱਤਰੀ ਹੈ ਅਤੇ ਪਾਰਟੀ ਉਮੀਦਵਾਰਾਂ ਨੂੰ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ |