17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਐੱਸ.ਸੀ./ਬੀ.ਸੀ. ਵੈੱਲਫੇਅਰ ਫਰੰਟ ਪੰਜਾਬ ਵਲੋਂ ਨਵੀਆਂ ਨਿਯੁਕਤੀਆਂ

Ad Position 21
No active advertisement
ਅਜੀਤ ਡੈਸਕ 08-06-2026
ਧਾਰੀਵਾਲ, 7 ਜੂਨ (ਜੇਮਸ ਨਾਹਰ)-ਐੱਸ.ਸੀ./ਬੀ.ਸੀ. ਵੈਲਫੇਅਰ ਫਰੰਟ ਪੰਜਾਬ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਵਜੋਂ ਪ੍ਰਸਿੱਧ ਕਾਰੋਬਾਰੀ ਸੁੱਚਾ ਖਹਿਰਾ ਨੂੰ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਤੇ ਹਰਬੰਸ ਸਿੰਘ ਨੂੰ ਕਾਹਨੂੰਵਾਨ ਨੂੰ ਬਲਾਕ ਪ੍ਰਧਾਨ ਤੇ ਮਨੋਜ ਕੁਮਾਰ ਨੂੰ ਧਾਰੀਵਾਲ ਦਾ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਮੌਕੇ ਫਰੰਟ ਦੇ ਸੂਬਾ ਪ੍ਰਧਾਨ ਜਗਦੀਸ਼ ਧਾਰੀਵਾਲ ਤੇ 'ਆਪ' ਆਗੂ ਸਾਬਾ ਭੱਟੀ ਮੁੱਖ ਤੌਰ 'ਤੇ ਸ਼ਾਮਲ ਹੋਏ | ਇਸ ਮੌਕੇ ਫਰੰਟ ਦੇ ਸੂਬਾ ਪ੍ਰਧਾਨ ਤੇ ਸਾਬਕਾ ਉਪ ਚੇਅਰਮੈਨ ਪੰਜਾਬ ਜਗਦੀਸ਼ ਧਾਰੀਵਾਲ ਨੇ ਕਿਹਾ ਕਿ ਐੱਸ.ਸੀ./ਬੀ.ਸੀ. ਸਮਾਜ ਦੇ ਨੌਜਵਾਨ ਵੱਡੀ ਗਿਣਤੀ ਵਿਚ ਫਰੰਟ ਨਾਲ ਜੁੜ ਰਹੇ ਨੇ ਤੇ ਆਉਣ ਵਾਲੇ ਸਮੇਂ ਵਿਚ ਫਰੰਟ ਵਲੋਂ ਹੋਰ ਨਵੇਂ ਸਾਥੀਆਂ ਨੂੰ ਫਰੰਟ 'ਚ ਸ਼ਾਮਲ ਕੀਤਾ ਜਾਵੇਗਾ ਤੇ ਐੱਸ.ਸੀ./ਬੀ.ਸੀ. ਸਮਾਜ ਦੇ ਲੋਕਾਂ ਨਾਲ ਕਿਸੇ ਤਰ੍ਹਾਂ ਦਾ ਕੋਈ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ | ਇਸ ਮੌਕੇ ਸਾਬਾ ਭੱਟੀ ਵਲੋਂ ਵੀ ਸੰਬੋਧਨ ਕੀਤਾ ਗਿਆ ਤੇ ਨਵੇਂ ਚੁਣੇ ਗਏ ਅਹੁਦੇਦਾਰਾਂ ਵਲੋਂ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਮਨਮੋਹਨ ਜੋਸ਼ੀ, ਸੈਮ ਫੈਜਉੱਲਾਚੱਕ, ਹਰਜੀਤ ਬਹਿਬਲ ਚੱਕ, ਬਲਦੇਵ ਸਿੰਘ ਜੌੜਾ, ਮਨੀ ਅਟਾਰੀ, ਸਤਨਾਮ ਖਹਿਰਾ, ਗੁਰਮੀਤ ਲਾਲ, ਸੰਦੀਪ ਸਿੰਘ, ਜੱਗੀ ਧਾਰੀਵਾਲ, ਜੋਗਿੰਦਰ ਕੰਗ, ਰਮਨ ਲੇਹਲ, ਮਨੋਜ ਕੁਮਾਰ ਅਤੇ ਰਾਜ ਕੁਮਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੜਕ ਦਾ ਕੰਮ ਢਿੱਲੀ ਰਫ਼ਤਾਰ ਨਾਲ ਹੋਣ ਕਾਰਨ ਅੱਡਾ ਅੰਮੋਨੰਗਲ ਦੇ ਦੁਕਾਨਦਾਰਾਂ 'ਚ ਭਾਰੀ ਰੋਸ <br/> ਅਗਲੀ ਖ਼ਬਰ ਪੰਡਿਤ ਮੋਹਨ ਲਾਲ ਗਲੋਬਲ ਸਕੂਲ ਦੇ ਵਿਦਿਆਰਥੀਆਂ ਵਲੋਂ ਵਿੱਦਿਅਕ-ਮਨੋਰੰਜਕ ਯਾਤਰਾ <br/>
Ad Position 24