ਅੱਚਲ ਸਾਹਿਬ, 7 ਜੂਨ (ਗੁਰਚਰਨ ਸਿੰਘ)- ਬਟਾਲਾ-ਮਹਿਤਾ ਰੋਡ ਅੱਡਾ ਅੰਮੋਨੰਗਲ 'ਚ ਸੜਕ ਦਾ ਕੰਮ ਬਹੁਤ ਹੀ ਢਿੱਲੀ ਰਫਤਾਰ ਨਾਲ ਚੱਲਣ ਕਾਰਨ ਜਿੱਥੇ ਰਾਹਗੀਰਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਦੁਕਾਨਦਾਰਾਂ ਵਿਚ ਵੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਦੁਕਾਨਦਾਰਾਂ ਨੇ ਦੱਸਿਆ ਕਿ ਸੜਕ ਦਾ ਕੰਮ ਬਹੁਤ ਹੀ ਢਿੱਲੀ ਗਤੀ ਨਾਲ ਚੱਲਣ ਕਾਰਨ ਜਿੱਥੇ ਉਡਦੇ ਮਿੱਟੀ-ਘੱਟੇ ਨਾਲ ਦੁਕਾਨਾਂ ਵਿਚ ਪਿਆ ਸਾਮਾਨ ਖਰਾਬ ਹੋ ਰਿਹਾ ਹੈ, ਉਥੇ ਸੜਕ 'ਤੇ ਪਾਏ ਗਏ ਪੱਥਰ ਤੇਜ ਰਫਤਾਰ ਵਾਹਨਾਂ ਦੇ ਟਾਇਰਾਂ ਥੱਲਿਓਾ ਨਿਕਲਣ ਨਾਲ ਕੋਈ ਦੁਕਾਨਾਂ ਅਤੇ ਖੜ੍ਹੇ ਵਾਹਨਾਂ ਦੇ ਸ਼ੀਸ਼ੇ ਟੁੱਟ ਰਹੇ ਹਨ | ਇਸੇ ਤਰ੍ਹਾਂ ਰੋਜ਼ਾਨਾ ਹੀ ਪੱਥਰਾਂ ਤੋਂ ਫਿਸਲਣ ਕਾਰਨ ਹਾਦਸੇ ਵੀ ਵਾਪਰ ਰਹੇ ਹਨ | ਇਸ ਮੌਕੇ ਸਮੂਹ ਦੁਕਾਨਦਾਰਾਂ ਤੇ ਰਾਹਗੀਰਾਂ ਨੇ ਸਬੰਧਤ ਵਿਭਾਗ ਤੇ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਪਾਸੋਂ ਮੰਗ ਕੀਤੀ ਕਿ ਅੱਡਾ ਅੰਮੋਨੰਗਲ 'ਚ ਬਣ ਰਹੀ ਸੜਕ 'ਤੇ ਤੁਰੰਤ