17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਭਾਰਤੀਏ ਰੇਲਵੇ ਮਾਲ ਗੋਦਾਮ ਸਰਮਿਕ ਸੰਘ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 08-06-2026
ਧਾਰੀਵਾਲ, 7 ਜੂਨ (ਜੇਮਸ ਨਾਹਰ)-ਭਾਰਤੀਏ ਰੇਲਵੇ ਮਾਲ ਗੋਦਾਮ ਸਰਮਿਕ ਸੰਘ ਦੀ ਮੀਟਿੰਗ ਸਥਾਨਕ ਜਸ਼ਨ ਪੁਆਇੰਟ ਵਿਖੇ ਪ੍ਰਧਾਨ ਸੁਰਜਨ ਸਿੰਘ ਤੇ ਮੰਗਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਭਾਰਤੀਏ ਰੇਲਵੇ ਮਾਲ ਗੋਦਾਮ ਸਰਮਿਕ ਸੰਘ ਦੇ ਮਜ਼ਦੂਰਾਂ ਨੇ ਵਧ ਚੜ੍ਹ ਕੇ ਸ਼ਿਰਕਤ ਕੀਤੀ | ਇਸ ਦੌਰਾਨ ਸੁਰਜਨ ਸਿੰਘ ਨੇ ਕਿਹਾ ਕਿ ਅਰੁਣ ਕੁਮਾਰ ਪਾਸਵਾਨ, ਰਾਸ਼ਟਰੀਏ ਪ੍ਰਧਾਨ ਮਨੋਰੰਜਨ ਕੁਮਾਰ ਪਾਸਵਾਨ, ਰਾਸ਼ਟਰੀ ਇੰਚਾਰਜ ਭੁਪਿੰਦਰ ਸਿੰਘ, ਉੱਤਰੀ ਰੇਲਵੇ ਮੰਤਰੀ ਆਦਿ ਦੀ ਅਣਥੱਕ ਮਿਹਨਤ ਅਤੇ ਉਨ੍ਹਾਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਹੁਤ ਜਲਦੀ ਮੁਲਾਜ਼ਮਾਂ ਦਾ ਪੱਕੇ ਤੌਰ 'ਤੇ ਨੋਟੀਫਿਕੇਸ਼ਨ ਜਾਰੀ ਹੋਣ ਜਾ ਰਿਹਾ ਮੁਲਾਜ਼ਮ ਜਲਦੀ ਹੀ ਆਪਣੀਆਂ ਪੱਕੇ ਤੌਰ 'ਤੇ ਸੇਵਾਵਾਂ ਸੰਭਾਲ ਲੈਣਗੇ, ਜਿਸ ਨਾਲ ਭਾਰਤੀਏ ਰੇਲਵੇ ਮਾਲ ਗੋਦਾਮ ਸਰਮਿਕ ਸੰਘ ਵਲੋਂ ਢੋਆ ਢੁਆਈ ਦੇ ਸਾਰੇ ਕੰਮ ਵਧੀਆ ਤਰੀਕੇ ਨਾਲ ਬਹਾਲ ਹੋ ਜਾਣਗੇ | ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ, ਜਿਸ ਨਾਲ ਪਹੁੰਚੇ ਵਰਕਰਾਂ 'ਚ ਭਾਰੀ ਖੁਸ਼ੀ ਦੀਆਂ ਲਹਿਰ ਪਾਈ ਗਈ | ਇਸ ਮੌਕੇ ਪ੍ਰਧਾਨ ਸੁਰਜਨ ਸਿੰਘ ਬਟਾਲਾ, ਉਪ ਪ੍ਰਧਾਨ ਮੰਗਲ ਸਿੰਘ, ਬਲਵਿੰਦਰ ਸਿੰਘ ਫੌਜੀ ਪੰਜਾਬ, ਰਣਜੀਤ ਸਿੰਘ ਪੰਜਾਬ ਇੰਚਾਰਜ, ਹਰਪਾਲ ਸਿੰਘ, ਮੀਤ ਪ੍ਰਧਾਨ ਪੰਜਾਬ, ਮੁਖਤਾਰ ਸਿੰਘ ਦਫਤਰ ਇੰਚਾਰਜ, ਗੁਰਵੰਤ ਸਿੰਘ ਸੈਕਟਰੀ, ਰਾਜ ਕੁਮਾਰ, ਕਮਲਦੀਪ ਸਿੰਘ, ਜਸਵੰਤ ਸਿੰਘ, ਇਕਬਾਲ ਮਸੀਹ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਸਲ ਫ਼ਤਹਿਗੜ੍ਹ ਚੂੜੀਆਂ ਤੋਂ ਆਪ ਦੇ ਜੇਤੂ ਰਹੇ ਕੌਸਲਰਾਂ ਨੂੰ ਬਲਬੀਰ ਸਿੰਘ ਪੰਨੂੰ ਨੇ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਸੜਕ ਦਾ ਕੰਮ ਢਿੱਲੀ ਰਫ਼ਤਾਰ ਨਾਲ ਹੋਣ ਕਾਰਨ ਅੱਡਾ ਅੰਮੋਨੰਗਲ ਦੇ ਦੁਕਾਨਦਾਰਾਂ 'ਚ ਭਾਰੀ ਰੋਸ <br/>
Ad Position 24