ਫਤਹਿਗੜ੍ਹ ਚੂੜੀਆਂ, 8 ਜੂਨ (ਐਮ.ਐਸ. ਫੁੱਲ)-ਬੀਤੇ ਦਿਨੀਂ ਫਤਹਿਗੜ੍ਹ ਚੂੜੀਆਂ ਦੇ ਕਿ੍ਸ਼ਚਨ ਮੁਹੱਲੇ ਰਾਤ ਸਮੇਂ ਪੁਰਾਣੀ ਰੰਜਿਸ਼ ਦੇ ਤਹਿਤ ਨੌਜਾਵਨਾਂ ਦੀ ਲੜਾਈ ਹੋਈ ਸੀ, ਜਿਸ ਵਿਚ ਇੱਟਾਂ-ਰੋੜੇ ਅਤੇ ਗੋਲੀ ਚੱਲੀ ਸੀ, ਪਰ ਇਸ ਦੌਰਾਨ ਕੋਈ ਜ਼ਖ਼ਮੀ ਨਹੀਂ ਹੋਇਆ ਸੀ | ਇਸ ਸਬੰਧੀ ਪੁਲਿਸ ਨੇ ਜਾਂਚ ਕਰਨ ਤੋਂ ਬਾਅਦ ਤਿੰਨ ਪਛਾਤੇ ਨੌਜਵਾਨਾਂ ਤੇ 8 ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਫਤਹਿਗੜ੍ਹ ਚੂੜੀਆਂ ਦੇ ਐਸ.ਐਚ.ਓ. ਸੁਰਿੰਰਦਪਾਲ ਸਿੰਘ ਨੇ ਦੱਸਿਆ ਕਿ ਫਤਹਿਗੜ੍ਹ ਚੂੜੀਆਂ ਰਾਤ ਨੂੰ ਜੋ ਝਗੜਾ ਹੋਇਆ ਸੀ, ਜਾਂਚ ਕਰਨ ਤੋਂ ਬਾਅਦ ਸਾਜਨ ਮਸੀਹ ਉਰਫ ਕੱਟਾ ਦੇ ਬਿਆਨਾਂ ਉਪਰ ਵੱਖ-ਵੱਖ ਧਾਰਾਵਾਂ 125 351 (2) (3) 324 (4) 190 191 (3) ਅਤੇ 25-54-59 ਆਰਮਡ ਐਕਟ ਅਧੀਨ ਸਾਜਨ ਉਰਫ ਪੂਚਾ ਵਾਸੀ ਫਤਹਿਗੜ੍ਹ ਚੂੜੀਆਂ, ਅਕਾਸ਼ਦੀਪ ਕਾਸ਼ੂ ਵਾਸੀ ਸਮਰਾਏ, ਸੁਖਰਾਜ ਸਿੰਘ ਉਰਫ ਕਾਕਾ ਸਮੇਤ 8 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ |