ਬਟਾਲਾ, 8 ਜੂਨ (ਸਤਿੰਦਰ ਸਿੰਘ)-ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਮਚਰਾਵਾਂ ਦੇ ਰਾਜਬੀਰ ਸਿੰਘ ਕੈਨੇਡਾ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਦਾਦਾ ਤੇ ਕਰਮਪਾਲ ਸਿੰਘ, ਅਮਰੀਕ ਸਿੰਘ, ਜਸਪਾਲ ਸਿੰਘ, ਧਰਮਪਾਲ ਸਿੰਘ ਦੇ ਪਿਤਾ ਨੰਬਰਦਾਰ ਸਵਰਨ ਸਿੰਘ (96) ਪੁੱਤਰ ਉਜਾਗਰ ਸਿੰਘ ਨਾਅਰਾ ਚੱਕ ਮਚਰਾਵਾਂ ਦਾ ਅਚਨਚੇਤ ਦਿਹਾਂਤ ਹੋ ਗਿਆ | ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਮਚਰਾਵਾਂ ਵਿਖੇ ਕੀਤਾ ਗਿਆ | ਰਾਜਬੀਰ ਸਿੰਘ ਕੈਨੇਡਾ ਨੇ ਦੱਸਿਆ ਕਿ ਮੇਰੇ ਦਾਦਾ ਨੰਬਰਦਾਰ ਸਵਰਨ ਸਿੰਘ ਨੇ 96 ਸਾਲ ਦੀ ਉਮਰ 'ਚ ਵੀ ਨੰਬਰਦਾਰ ਵਜੋਂ ਪਿੰਡ ਦੀਆਂ ਸੇਵਾਵਾਂ ਨਿਭਾਈਆਂ ਅਤੇ ਸਮਾਜ ਸੇਵਾ ਦੇ ਕੰਮ ਕੀਤੇ | ਇਸ ਦੁੱਖ ਦੀ ਘੜੀ 'ਚ ਪਿੰਡ ਤੇ ਇਲਾਕੇ ਦੇ ਪਤਵੰਤਿਆਂ ਨੇ ਪਹੁੰਚ ਕੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ